ਮਨਪ੍ਰੀਤ ਬਾਦਲ ਨੇ ਕੀਤਾ ਤੀਜਾ ਬਜਟ ਪੇਸ਼, ਜਾਣੋ ਕੀ ਹੈ ਖ਼ਾਸ
Published : Feb 18, 2019, 4:10 pm IST
Updated : Feb 18, 2019, 4:10 pm IST
SHARE ARTICLE
Manpreet Singh Badal
Manpreet Singh Badal

ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਤੀਜਾ ਬਜਟ ਪੇਸ਼ ਕਰ ਦਿਤਾ ਹੈ। ਉਨ੍ਹਾਂ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕਰ ਦਿਤਾ...

ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਤੀਜਾ ਬਜਟ ਪੇਸ਼ ਕਰ ਦਿਤਾ ਹੈ। ਉਨ੍ਹਾਂ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕਰ ਦਿਤਾ ਹੈ। ਕੈਪਟਨ ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਸੂਬਾ ਵਾਸੀਆਂ 'ਤੇ ਕੋਈ ਵੀ ਨਵਾਂ ਕਰ ਨਾ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਹੇਠ ਲਿਖੇ ਐਲਾਨ ਕੀਤੇ ਹਨ।

  • ਪੈਟਰੋਲ ਤੇ ਡੀਜ਼ਲ 'ਤੇ ਵੈਟ ਘਟਿਆ, ਪੰਜ ਤੇ ਇਕ ਰੁਪਏ ਤਕ ਰੇਟ ਹੋਣਗੇ ਘੱਟ
  • ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 8,969 ਕਰੋੜ ਰੁਪਏ ਤੇ ਸਨਅਤਾਂ ਨੂੰ 1,513 ਕਰੋੜ ਰੁਪਏ ਦੀ ਸਬਸਿਡੀ ਐਲਾਨੀ
  • ਪੰਜਾਬ 'ਚ 15 ਨਵੀਂਆਂ ਆਈਟੀਆਈ ਦੀ ਹੋਵਗੀ ਉਸਾਰੀ
  • ਤਗ਼ਮੇ ਜੇਤੂ ਖਿਡਾਰੀਆਂ ਲਈ ਸਰਕਾਰ ਨੇ 18 ਕਰੋੜ ਰੁਪਏ ਰੱਖੇ
  • ਲੁਧਿਆਣਾ 'ਚ 15 ਕਰੋੜ ਦੀ ਲਾਗਤ ਨਾਲ ਬਣੇਗਾ ਬੱਚਿਆਂ ਲਈ ਹੋਸਟਲ ਵਾਲਾ ਸਕੂਲ
  • ਸੰਗਰੂਰ, ਪਠਾਨਕੋਟ ਤੇ ਗੁਰਦਾਸਪੁਰ ‘ਚ ਬਣਨਗੇ ਮੈਡੀਕਲ ਕਾਲਜ
  • ਯੂਨੀਵਰਸਿਟੀਆਂ ਲਈ ਫੰਡਾਂ 'ਚ ਛੇ ਫ਼ੀਸਦੀ ਦਾ ਵਾਧਾ
  • ਖੇਡ ਸਟੇਡੀਅਮ ਬਣਾਉਣ ਲਈ ਐਲਾਨੇ 43 ਕਰੋੜ ਰੁਪਏ
  • ਬਰਨਾਲਾ ਤੇ ਮਾਨਸਾ 'ਚ 31.14 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਬਿਰਧ ਆਸ਼ਰਮ
  • 100 ਕਰੋੜੀ ਆਸ਼ੀਰਵਾਦ ਸਕੀਮ, ਜਿਸ ਤਹਿਤ ਦਲਿਤਾਂ ਤੇ ਪੱਛੜੀ ਸ਼੍ਰੇਣੀ ਦੀਆਂ ਕੁੜੀਆਂ, ਵਿਧਵਾਵਾਂ ਤੇ ਤਲਕਾਸ਼ੁਦਾ ਔਰਤਾਂ ਦੇ ਵਿਆਹ 'ਤੇ 21,000 ਰੁਪਏ ਦਿਤੇ ਜਾਣਗੇ
  • ਦਲਿਤ ਵਜ਼ੀਫ਼ਾ ਸਕੀਮ ਤਹਿਤ 938.71 ਕਰੋੜ ਰੁਪਏ ਜਾਰੀ
  • ਪੇਂਡੂ ਆਵਾਸ ਯੋਜਨਾ ਤਹਿਤ ਗ਼ਰੀਬਾਂ ਲਈ ਘਰ ਮੁਹੱਈਆ ਕਰਵਾਉਣ ਲਈ 20 ਕਰੋੜ
  • ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ 296 ਕਰੋੜ
  • ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ 200 ਕਰੋੜ
  • ਲੁਧਿਆਣਾ ਦੇ ਬੁੱਢਾ ਨਾਲਾ ਦੀ ਸਫਾਈ ਲਈ 4.38 ਕਰੋੜ ਰੁਪਏ
  • ਬਠਿੰਡਾ, ਪਟਿਆਲਾ ਤੇ ਹੁਸ਼ਿਆਰਪੁਰ 'ਚ ਪੰਜਾਬੀ ਖਾਣ-ਪੀਣ ਉਤਸ਼ਾਹਤ ਕਰਨ ਲਈ ਵਿਸ਼ੇਸ਼ ਫੂਡ ਸਟ੍ਰੀਟਸ ਉਸਾਰੀਆਂ ਜਾਣਗੀਆਂ
  • ਜਲ੍ਹਿਆਂਵਾਲਾ ਬਾਗ਼ ਦੀ ਸ਼ਤਾਬਦੀ ਮੌਕੇ ਪੰਜ ਕਰੋੜ
  • ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤੀ ਹਿੱਸੇ ਦੇ ਵਿਕਾਸ ਲਈ ਬਣਾਈ ਜਾਣ ਵਾਲੀ ਡੇਰਾ ਬਾਬਾ ਨਾਨਕ ਅਥਾਰਿਟੀ ਲਈ 25 ਕਰੋੜ
  • ਮੰਡੀ ਗੋਬਿੰਦਗੜ੍ਹ 'ਚ ਪਿਛਲੇ ਪੰਜ ਸਾਲਾਂ ਦੌਰਾਨ ਠੱਪ ਹੋਈਆਂ 10 ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ
  • ਡੇਅਰੀ ਲਈ 20 ਕਰੋੜ
  • ਗੰਨਾ ਉਤਪਾਦਕ ਕਿਸਾਨਾਂ ਲਈ 355 ਕਰੋੜ ਰੁਪਏ ਰੱਖੇ
  • ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਸਥਾਪਤ ਹੋਵੇਗੀ
SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement