
112 'ਹੈਲਪ ਲਾਈਨ ਪੁਲਿਸ' (100) ਫ਼ਾਇਰ ਬ੍ਰਿਗੇਡ (101) ਅਤੇ ਮਹਿਲਾ ਹੈਲਪਲਾਈਨ 1090 ਨੰਬਰਾਂ ਦਾ ਇਕੋ ਨੰਬਰ
ਨਵੀਂ ਦਿੱਲੀ : ਦੇਸ਼ ਭਰ ਦੇ 20 ਸੂਬੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਹੁਣ ਤੱਕ ਅਪਾਤਕਾਲ ਹੈਲਪਲਾਈਨ ਨੰਬਰ 112 ਨਾਲ ਜੁੜ ਗਏ ਹਨ। ਇਸ ਨੰਬਰ 'ਤੇ ਸੰਕਟ ਦੀ ਘੜੀ 'ਚ ਕੋਈ ਵੀ ਤੁਰਤ ਸਹਾਇਤਾ ਮੰਗ ਸਕਦਾ ਹੈ। ਅਧਿਕਾਰੀਆਂ ਨੂੰ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। 112 'ਹੈਲਪ ਲਾਈਨ ਪੁਲਿਸ' (100) ਫ਼ਾਇਰ ਬ੍ਰਿਗੇਡ (101) ਅਤੇ ਮਹਿਲਾ ਹੈਲਪਲਾਈਨ 1090 ਨੰਬਰਾਂ ਦਾ ਸਮਾਨਾਂਤਰ ਨੰਬਰ ਹੈ ਅਤੇ ਇਹ ਯੋਜਨਾ ਕੇਂਦਰ ਸਰਕਾਰ ਦੇ 'ਨਿਰਭਿਆ ਫ਼ੰਡ' ਤਹਿਤ ਲਾਗੂ ਕੀਤੀ ਜਾ ਰਹੀ ਹੈ।
112 is India's all-in-one emergency helpline number
ਅਮਰੀਕਾ ਵਿਚ ਵੀ ਐਮਰਜੈਂਸੀ ਲਈ ਕਿਸੇ ਤਰ੍ਹਾਂ ਦਾ ਇਕ ਨੰਬਰ 911 ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਜਿਹੜੇ 20 ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਇਸ ਨਾਲ ਜੁੜੇ ਹਨ ਉਨ੍ਹਾਂ ਵਿਚ ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਉਤਰਾਖੰਡ, ਪੰਜਾਬ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਗੁਜਰਾਤ, ਪੁਡੂਚੇਰੀ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਦਾਦਰ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਜੰਮੂ ਅਤੇ ਨਾਗਾਲੈਂਡ ਸ਼ਾਮਲ ਹਨ।
112 is India's all-in-one emergency helpline number
ਅਧਿਕਾਰੀ ਨੇ ਦਸਿਆ ਕਿ ਸਾਰੇ ਮੋਬਾਈਲਾਂ 'ਚ ਇਕ ਪੈਨਿਕ ਬਟਨ ਪਹਿਲਾਂ ਤੋਂ ਹੀ ਬਣਾਇਆ ਗਿਆ ਹੈ, ਜਿਸ ਨੂੰ ਕਿਸੇ ਐਮਰਜੈਂਸੀ ਸਥਿਤੀ 'ਚ 112 'ਤੇ ਕਾਲ ਕਰਨ ਲਈ ਕਿਰਿਆਸ਼ੀਲ ਕੀਤਾ ਜਾ ਸਕੇਗਾ। ਇਕ ਹੋਰ ਅਧਿਕਾਰੀ ਨੇ ਦਸਿਆ ਕਿ 'ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ' ਲਈ ਕੁੱਲ 321.69 ਕਰੋੜ ਰੁਪਏ ਤੈਅ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਨਿਰਭਿਆ ਫ਼ੰਡ ਤੋਂ ਪਹਿਲਾਂ ਹੀ 278.66 ਕਰੋੜ ਰੁਪਏ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕਰ ਦਿਤੇ ਗਏ ਹਨ। 2012 ਦੇ ਦਿੱਲੀ ਸਮੂਹਕ ਬਲਾਤਕਾਰ ਮਾਮਲੇ ਤੋਂ ਬਾਅਦ ਨਿਰਭਿਆ ਫ਼ੰਡ ਬਣਾਇਆ ਗਿਆ ਸੀ। ਕੇਂਦਰ ਸਰਕਾਰ ਨੇ ਵਿਸ਼ੇਸ਼ ਰੂਪ ਨਾਲ ਔਰਤਾਂ ਦੀ ਸੁਰੱਖਿਆ ਅਤੇ ਸੁਰੱਖਿਆ 'ਚ ਸੁਧਾਰ ਲਈ ਬਣਾਏ ਗਏ ਪ੍ਰਾਜੈਕਟਾਂ ਲਈ ਨਿਰਭਿਆ ਫ਼ੰਡ ਬਣਾਇਆ ਸੀ।