ਲੋਕਾਂ ਦੇ ਖਾਤੇ ਵਿਚ ਸਰਕਾਰ ਨੇ ਰੁਪਏ ਕੀਤੇ ਟ੍ਰਾਂਸਫਰ! ਕੀ ਤੁਹਾਡੇ ਖਾਤੇ ਵਿਚ ਵੀ ਆਏ ਹਨ ਪੈਸੇ?
Published : Apr 19, 2020, 6:35 pm IST
Updated : Apr 19, 2020, 6:35 pm IST
SHARE ARTICLE
central governmemt transfers rupees benefeciaries under different social welfare schemes
central governmemt transfers rupees benefeciaries under different social welfare schemes

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 8.43 ਰਜਿਸਟਰਡ ਕਿਸਾਨਾਂ ਨੂੰ...

ਨਵੀਂ ਦਿੱਲੀ: ਵਿੱਤ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਕੁੱਲ 36,659 ਕਰੋੜ ਰੁਪਏ ਡਾਇਰੈਕਟ ਟ੍ਰਾਂਸਫਰ ਬੈਨੀਫਿਟ ਅਧੀਨ 16.01 ਕਰੋੜ ਲਾਭਪਾਤਰੀਆਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਇਹ ਫੰਡ ਲਾਭਪਾਤਰੀਆਂ ਦੇ ਖਾਤੇ ਵਿੱਚ 24 ਮਾਰਚ ਤੋਂ 17 ਅਪ੍ਰੈਲ ਦੇ ਵਿਚਕਾਰ ਭੇਜੇ ਗਏ ਹਨ। ਇਹ ਨਕਦ ਟ੍ਰਾਂਸਫਰ ਪਬਲਿਕ ਵਿੱਤੀ ਪ੍ਰਬੰਧਨ ਪ੍ਰਣਾਲੀ ਦੇ ਕੰਟਰੋਲਰ ਜਨਰਲ ਆਫ ਅਕਾਉਂਟਸ ਦੇ ਅਧੀਨ ਡਿਜੀਟਲ ਪੇਮੈਂਟਸ ਟੈਕਨੋਲੋਜੀ ਦੁਆਰਾ ਭੇਜਿਆ ਗਿਆ ਹੈ।

TransfersTransfers

ਇਸ ਸਬੰਧ ਵਿਚ ਵਿੱਤੀ ਵਿਭਾਗ ਨੇ ਇਕ ਬਿਆਨ ਜਾਰੀ ਕੀਤਾ ਹੈ। ਇਸ 36,659 ਕਰੋੜ ਰੁਪਏ ਵਿਚੋਂ 27,442 ਕਰੋੜ ਰੁਪਏ CSS ਅਤੇ CS ਦੁਆਰਾ ਭੇਜੇ ਗਏ ਹਨ। ਇਸ ਦੇ ਨਾਲ ਹੀ ਰਾਜ ਸਰਕਾਰਾਂ ਦੀਆਂ ਭਲਾਈ ਸਕੀਮਾਂ ਅਧੀਨ 9,717 ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। CAS PMFS ਦੇ ਅਧੀਨ ਕੇਂਦਰੀ ਸਪਾਂਸਰ ਸਕੀਮਾਂ ਹਨ ਜਦਕਿ CSS ਕੇਂਦਰੀ ਸੈਕਟਰ ਹਨ। ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ ਹੈ।

TransfersTransfers

ਕੁਲ 11.42 ਕਰੋੜ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ, ਮਨਰੇਗਾ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ (ਐਨਐਸਏਪੀ), ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਰਾਸ਼ਟਰੀ ਪੇਂਡੂ ਰੋਜ਼ੀ ਰੋਟੀ ਮਿਸ਼ਨ, ਰਾਸ਼ਟਰੀ ਸਿਹਤ ਮਿਸ਼ਨ ਅਤੇ ਵੱਖ ਵੱਖ ਮੰਤਰਾਲਿਆਂ ਅਧੀਨ ਵਜ਼ੀਫ਼ਾ ਯੋਜਨਾਵਾਂ ਤਹਿਤ ਟ੍ਰਾਂਸਫਰ ਕੀਤਾ ਗਿਆ ਹੈ।

Farmer Punjab Wheat Rain Farmer Punjab

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 8.43 ਰਜਿਸਟਰਡ ਕਿਸਾਨਾਂ ਨੂੰ 17,733 ਕਰੋੜ ਰੁਪਏ ਅਤੇ ਮਨਰੇਗਾ ਤਹਿਤ 1.55 ਲਾਭਪਾਤਰੀਆਂ ਨੂੰ 5,406 ਕਰੋੜ ਰੁਪਏ ਤਬਦੀਲ ਕੀਤੇ ਗਏ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤ੍ਰਿਪੁਰਾ, ਮਹਾਰਾਸ਼ਟਰ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼ ਨੂੰ ਜਨ ਕਲਿਆਣ ਯੋਜਨਾ ਦੀਆਂ ਯੋਜਨਾਵਾਂ ਤਹਿਤ ਸਿੱਧੇ ਲਾਭਪਾਤਰੀਆਂ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ।

Modi govt plan to go ahead after 14th april lockdown amid corona virus in indiaModi govt 

ਰਾਜਾਂ ਦੀਆਂ ਕੁੱਲ 180 ਲੋਕ ਭਲਾਈ ਯੋਜਨਾਵਾਂ ਤਹਿਤ ਕੁੱਲ 9,217.22 ਕਰੋੜ ਰੁਪਏ  4.59 ਕਰੋੜ ਲਾਭਪਾਤਰੀਆਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਇਨ੍ਹਾਂ ਯੋਜਨਾਵਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਗਰੀਬ  ਕਲਿਆਣ ਯੋਜਨਾ (ਪੀ.ਐੱਮ.ਜੀ.ਕੇ.ਵਾਈ) ਅਧੀਨ ਔਰਤ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 500 ਰੁਪਏ ਵੀ ਟ੍ਰਾਂਸਫਰ ਕੀਤੇ ਗਏ ਹਨ। ਇਸ ਯੋਜਨਾ ਤਹਿਤ 13 ਅਪ੍ਰੈਲ ਤੱਕ ਕੁਲ 19.88 ਕਰੋੜ ਔਰਤਾਂ ਨੂੰ ਨਕਦ ਟ੍ਰਾਂਸਫਰ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ‘ਤੇ 9,930 ਕਰੋੜ ਰੁਪਏ ਖਰਚ ਕੀਤੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement