
ਤੁਹਾਡੇ ਐਂਡਰਾਈਡ ਸਮਾਰਟਫ਼ੋਨ 'ਚ ਇਕ ਸੈਟਿੰਗ ਅਜਿਹੀ ਵੀ ਹੈ ਜੋ ਫ਼ੋਨ 'ਚ ਮੌਜੂਦ ਸਾਰੇ ਐਪਸ ਦੀ ਸਕਿਊਰਿਟੀ ਦਾ ਕੰਮ ਕਰਦੀ ਹੈ।
ਤੁਹਾਡੇ ਐਂਡਰਾਈਡ ਸਮਾਰਟਫ਼ੋਨ 'ਚ ਇਕ ਸੈਟਿੰਗ ਅਜਿਹੀ ਵੀ ਹੈ ਜੋ ਫ਼ੋਨ 'ਚ ਮੌਜੂਦ ਸਾਰੇ ਐਪਸ ਦੀ ਸਕਿਊਰਿਟੀ ਦਾ ਕੰਮ ਕਰਦੀ ਹੈ। ਹਾਲਾਂਕਿ, ਇਸ ਸੈਟਿੰਗ ਬਾਰੇ ਕਈ ਲੋਕ ਨਹੀਂ ਜਾਣਦੇ ਹਨ। ਜਦਕਿ ਇਹ ਸੈਟਿੰਗ ਐਂਡਰਾਈਡ ਅਪਰੇਟਿੰਗ ਸਿਸਟਮ ਦੇ ਅੰਦਰ ਲੁਕੀ ਹੁੰਦੀ ਹੈ। ਇਸ ਨੂੰ ਗੂਗਲ ਨੇ ਖ਼ਾਸ ਐਪਸ ਸਕਿਊਰਿਟੀ ਲਈ ਬਣਾਇਆ ਹੈ। ਅਜਿਹੇ 'ਚ ਅਸੀਂ ਇਸ ਸੈਟਿੰਗ ਬਾਰੇ ਦਸ ਰਹੇ ਹਾਂ, ਜਿਸ ਨੂੰ ਚਲਾ ਕੇ ਤੁਸੀਂ ਅਪਣੇ ਫ਼ੋਨ ਦੇ ਸਾਰੇ ਐਪਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਸਕਦੇ ਹੋ।
app setting
ਸੈਟਿੰਗ ਨਾਲ ਐਪ ਹੁੰਦੇ ਹਨ ਸਕੈਨ
ਦਰਅਸਲ, ਇਹ ਸੈਟਿੰਗ ਪਲੇ ਸਟੋਰ ਨਾਲ ਜੁਡ਼ੀ ਹੁੰਦੀ ਹੈ। ਯਾਨੀ ਜਦੋਂ ਵੀ ਤੁਸੀਂ ਪਲੇ ਸਟੋਰ 'ਤੇ ਜਾਉਗੇ ਜਾਂ ਫਿਰ ਉੱਥੋਂ ਕੋਈ ਐਪ ਇਨਸਟਾਲ ਕਰੋਗੇ, ਦੋਹਾਂ ਹਾਲਤਾਂ 'ਚ ਇਹ ਫ਼ੋਨ ਨੂੰ ਸੁਰੱਖਿਅਤ ਰਖੇਗਾ। ਜੇਕਰ ਫ਼ੋਨ 'ਤੇ ਕਿਸੇ ਐਪਸ ਨਾਲ ਵਾਇਰਸ ਅਟੈਕ ਹੁੰਦਾ ਹੈ ਜਾਂ ਫਿਰ ਕਿਸੇ ਦੂਜੇ ਤਰ੍ਹਾਂ ਤੋਂ ਨੁਕਸਾਨ ਹੁੰਦਾ ਹੈ, ਉਸ ਸਮੇਂ ਇਹ ਉਸ ਨੂੰ ਰੋਕਣ ਦਾ ਕੰਮ ਕਰੇਗਾ। ਇਹ ਹਮੇਸ਼ਾ ਫ਼ੋਨ ਦੇ ਐਪਸ ਨੂੰ ਸਕੈਨ ਕਰਦਾ ਰਹਿੰਦਾ ਹੈ।
app setting
ਸੱਭ ਤੋਂ ਪਹਿਲਾਂ ਫ਼ੋਨ ਦੀ Settings 'ਚ ਜਾਉ। ਇੱਥੇ Google ਦੀ ਸੈਟਿੰਗ ਹੁੰਦੀ ਹੈ, ਉਸ ਨੂੰ ਖੋਲ੍ਹੋ। ਇਸ ਸੈਟਿੰਗ 'ਚ ਹੇਠਾਂ ਦੀ ਤਰਫ਼ ਸਕਿਊਰਿਟੀ ਦਾ ਆਪਸ਼ਨ ਹੁੰਦਾ ਹੈ, ਉਸ ਨੂੰ ਖੋਲ੍ਹੋ।Security ਅੰਦਰ Google Play Protect ਦਾ ਆਪਸ਼ਨ ਹੁੰਦਾ ਹੈ, ਤੁਹਾਨੂੰ ਇਸ ਨੂੰ ਚੁਣਨਾ ਹੈ। ਹੁਣ ਇੱਥੇ ਹੇਠਾਂ ਦੀ ਤਰਫ਼ ਦਿਤੇ ਗਏ ਦੋ ਆਪਸ਼ਨ ਨੂੰ on ਕਰਨਾ ਹੈ।
app setting
ਜਿਵੇਂ ਹੀ ਇਹ ਆਪਸ਼ਨ on ਕੀਤੇ ਜਾਂਦੇ ਹਨ, ਫ਼ੋਨ 'ਚ ਮੌਜੂਦ ਐਪਸ ਨੂੰ ਸਕੈਨ ਕਰਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਜੇਕਰ ਫ਼ੋਨ ਠੀਕ ਹੈ ਤਾਂ Fine ਦਾ ਮੈਸੇਜ ਵੀ ਦਿਖਾਈ ਦਿੰਦਾ ਹੈ।