Tomato price News: ਸਬਜ਼ੀ ਨੇ ਕੀਤਾ ਲੋਕਾਂ ਦੇ ਨੱਕ ’ਚ ਦਮ; ਆਲੂ-ਪਿਆਜ਼ ਤੋਂ ਬਾਅਦ ਵਧਿਆ ਟਮਾਟਰ ਦਾ ਭਾਅ
Published : Jun 20, 2024, 8:03 am IST
Updated : Jun 20, 2024, 8:03 am IST
SHARE ARTICLE
Tomato price rise after onion and potato
Tomato price rise after onion and potato

ਪਿਛਲੇ ਦੋ ਹਫ਼ਤਿਆਂ ’ਚ ਟਮਾਟਰ ਦੀ ਕੀਮਤ ਦੁਗਣੀ ਹੋ ਗਈ ਹੈ।

Tomato price News: ਲੂ ਅਤੇ ਕਹਿਰ ਦੀ ਗਰਮੀ ਨੇ ਆਮ ਲੋਕਾਂ ਨੂੰ ਦੋਹਰੀ ਮਾਰ ਦਿਤੀ ਹੈ। ਗਰਮੀ ਦੇ ਇਸ ਮੌਸਮ ’ਚ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਪਿਆਜ਼ ਤੇ ਆਲੂ ਦੇ ਨਾਲ-ਨਾਲ ਦੇਸ਼ ਦੇ ਕਈ ਇਲਾਕਿਆਂ ’ਚ ਟਮਾਟਰ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ’ਚ ਟਮਾਟਰ ਦੀ ਕੀਮਤ ਦੁਗਣੀ ਹੋ ਗਈ ਹੈ।

ਸ਼ੁਰੂਆਤ ’ਚ ਟਮਾਟਰ ਦੀ ਕੀਮਤ ਮਹਾਰਾਸ਼ਟਰ ਤੇ ਦੱਖਣੀ ਸੂਬਿਆਂ ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ’ਚ ਦੇਖਣ ਨੂੰ ਮਿਲੀ ਪਰ ਹੁਣ ਦੇਸ਼ ਭਰ ’ਚ ਇਸ ਦੀਆਂ ਕੀਮਤਾਂ ਵਧ ਗਈਆਂ ਹਨ। ਦਸਿਆ ਜਾ ਰਿਹਾ ਹੈ ਕਿ ਟਮਾਟਰ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਐਗਮਾਰਕਨੈਟ (ਅਗਮਰਕਨੇਟ) ਜੋ ਕਿ ਇਕ ਸਰਕਾਰੀ ਪੋਰਟਲ ਹੈ, ਦੇ ਅਨੁਸਾਰ ਦੱਖਣੀ ਭਾਰਤ ’ਚ ਟਮਾਟਰ ਦੀ ਔਸਤ ਥੋਕ ਕੀਮਤ 35 ਤੋਂ 50 ਰੁਪਏ ਪ੍ਰਤੀ ਕਿਲੋ ਹੈ। ਇਸ ਦੇ ਨਾਲ ਹੀ ਕਰਨਾਟਕ ਦੇ ਕੱੁਝ ਬਾਜ਼ਾਰਾਂ ’ਚ ਟਮਾਟਰ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਹੈ।

ਅੰਕੜਿਆਂ ਮੁਤਾਬਕ ਪਿਛਲੇ ਦੋ-ਤਿੰਨ ਹਫ਼ਤਿਆਂ ’ਚ ਟਮਾਟਰਾਂ ਦੇ ਭਾਅ ਇਕ ਸਾਲ ਪਹਿਲਾਂ ਦੇ ਮੁਕਾਬਲੇ ਦੁਗਣੇ ਹੋ ਗਏ ਹਨ। ਹਾਲਾਂਕਿ ਹੁਣ ਤਕ ਉਤਰੀ ਭਾਰਤ ’ਚ ਟਮਾਟਰ ਦੀਆਂ ਕੀਮਤਾਂ ਵਿਚ ਇੰਨਾ ਵਾਧਾ ਨਹੀਂ ਹੋਇਆ। ਪਰ ਮੰਨਿਆ ਜਾ ਰਿਹਾ ਹੈ ਕਿ ਜੁਲਾਈ ’ਚ ਸਥਿਤੀ ਗੁੰਝਲਦਾਰ ਹੋ ਸਕਦੀ ਹੈ। ਅਸਲ ਵਿਚ ਜਦੋਂ ਵੀ ਸਪਲਾਈ ’ਚ ਕਮੀ ਹੁੰਦੀ ਹੈ ਤਾਂ ਕੀਮਤਾਂ ਵਧਦੀਆਂ ਹਨ। ਮਾਹਰਾਂ ਅਨੁਸਾਰ ਇਸ ਸਾਲ ਟਮਾਟਰ ਦੀ ਪੈਦਾਵਾਰ ਬਹੁਤੀ ਨਹੀਂ ਹੋਈ। ਅੱਤ ਦੀ ਗਰਮੀ ਕਾਰਨ ਫੁੱਲ ਤੇ ਫਲ ਖ਼ਰਾਬ ਹੋ ਗਏ, ਜਿਸ ਕਾਰਨ ਉਤਪਾਦਨ ਵੀ ਘਟ ਗਿਆ।

ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਬਾਜ਼ਾਰ ’ਚ ਟਮਾਟਰ ਦੀ ਜ਼ਿਆਦਾ ਸਪਲਾਈ ਨਹੀਂ ਹੈ। ਪਿਛਲੇ ਇਕ ਸਾਲ ਤੋਂ ਜੁਲਾਈ ਤੋਂ ਅਕਤੂਬਰ ਦਰਮਿਆਨ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਕਈ ਇਲਾਕਿਆਂ ’ਚ ਬਰਸਾਤ ਦੇ ਮੌਸਮ ’ਚ ਟਮਾਟਰ ਦੀ ਖੇਤੀ ਹੁੰਦੀ ਹੈ ਪਰ ਕਈ ਵਾਰ ਜ਼ਿਆਦਾ ਮੀਂਹ ਪੈਣ ਕਾਰਨ ਫ਼ਸਲ ਖ਼ਰਾਬ ਹੋ ਜਾਂਦੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਇਕ ਸਾਲ ਦੇ ਮੁਕਾਬਲੇ ਆਲੂ ਦੀਆਂ ਕੀਮਤਾਂ ’ਚ 43.82 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪਿਆਜ਼ ਦੀ ਕੀਮਤ ’ਚ ਵੀ 55.05 ਫ਼ੀ ਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਸਰਕਾਰ ਨੇ ਇਸ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਪਿਆਜ਼ ਦੀ ਬਰਾਮਦ ’ਤੇ ਰੋਕ ਲਗਾ ਦਿਤੀ ਸੀ ਪਰ ਚਾਲੂ ਵਿੱਤੀ ਸਾਲ ’ਚ ਪਿਆਜ਼ ਦੀ ਬਰਾਮਦ ਮੁੜ ਸ਼ੁਰੂ ਹੋ ਗਈ ਹੈ।

ਟਮਾਟਰ ਦੀਆਂ ਕੀਮਤਾਂ ’ਚ ਕਰੀਬ 37.29 ਫ਼ੀ ਸਦੀ ਦਾ ਵਾਧਾ ਹੋਇਆ ਹੈ। ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਕ੍ਰਿਸਿਲ (ਕ੍ਰਿਸੀਲ) ਦੀ ਰਿਪੋਰਟ ਮੁਤਾਬਕ ਪਿਆਜ਼ ਦੀਆਂ ਕੀਮਤਾਂ ’ਚ 43 ਫ਼ੀ ਸਦੀ, ਟਮਾਟਰ ਦੀਆਂ ਕੀਮਤਾਂ ’ਚ 39 ਫ਼ੀ ਸਦੀ ਤੇ ਆਲੂ ਦੀਆਂ ਕੀਮਤਾਂ ’ਚ 41 ਫ਼ੀ ਸਦੀ ਦਾ ਵਾਧਾ ਹੋਇਆ ਹੈ।

 (For more Punjabi news apart from Tomato price rise after onion and potato, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement