CRISIL Report: ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਧਣ ਕਾਰਨ ਮਾਰਚ ਵਿਚ ਸ਼ਾਕਾਹਾਰੀ ਥਾਲੀ 7 ਫ਼ੀ ਸਦੀ ਮਹਿੰਗੀ : ਰਿਪੋਰਟ
Published : Apr 5, 2024, 8:01 am IST
Updated : Apr 5, 2024, 8:07 am IST
SHARE ARTICLE
Vegetarian Thali Costs 7% More In March As Onion, Tomato Prices Soared: CRISIL Report
Vegetarian Thali Costs 7% More In March As Onion, Tomato Prices Soared: CRISIL Report

ਘਰੇਲੂ ਰੇਟਿੰਗ ਏਜੰਸੀ ਕ੍ਰਿਸਿਲ ਦੀ ਇਕ ਇਕਾਈ ਨੇ ਵੀਰਵਾਰ ਨੂੰ ਇਹ ਸਰਵੇਖਣ ਪੇਸ਼ ਕੀਤਾ।

CRISIL Report: ਮਾਰਚ ਮਹੀਨੇ ਵਿਚ ਪਿਆਜ਼, ਟਮਾਟਰ ਅਤੇ ਆਲੂਆਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਸ਼ਾਕਾਹਾਰੀ ਥਾਲੀ ਸਾਲਾਨਾ ਆਧਾਰ ’ਤੇ ਸੱਤ ਫ਼ੀ ਸਦੀ ਮਹਿੰਗੀ ਹੋ ਗਈ। ਘਰੇਲੂ ਰੇਟਿੰਗ ਏਜੰਸੀ ਕ੍ਰਿਸਿਲ ਦੀ ਇਕ ਇਕਾਈ ਨੇ ਵੀਰਵਾਰ ਨੂੰ ਇਹ ਸਰਵੇਖਣ ਪੇਸ਼ ਕੀਤਾ।

ਕ੍ਰਿਸਲ ਮਾਰਕੀਟ ਇੰਟੈਲੀਜੈਂਸ ਅਤੇ ਵਿਸ਼ਲੇਸ਼ਣ ਨੇ ਅਪਣੀ ਮਾਸਿਕ ‘ਰੋਟੀ ਚਾਵਲ ਰੇਟਸ’ ਰਿਪੋਰਟ ਵਿਚ ਕਿਹਾ ਹੈ ਕਿ ਪੋਲਟਰੀ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਪਿਛਲੇ ਮਹੀਨੇ ਮਾਸਾਹਾਰੀ ਥਾਲੀ ਦੀ ਕੀਮਤ ਵਿਚ ਸੱਤ ਫ਼ੀ ਸਦੀ ਦੀ ਗਿਰਾਵਟ ਆਈ ਹੈ। ਸ਼ਾਕਾਹਾਰੀ ਥਾਲੀ ਵਿਚ ਰੋਟੀ, ਸਬਜ਼ੀਆਂ (ਪਿਆਜ਼, ਟਮਾਟਰ ਅਤੇ ਆਲੂ), ਚੌਲ, ਦਾਲ, ਦਹੀ ਅਤੇ ਸਲਾਦ ਸ਼ਾਮਲ ਹਨ। ਇਸ ਥਾਲੀ ਦੀ ਕੀਮਤ ਮਾਰਚ ਵਿਚ ਵਧ ਕੇ 27.3 ਰੁਪਏ ਪ੍ਰਤੀ ਪਲੇਟ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 25.5 ਰੁਪਏ ਸੀ। ਹਾਲਾਂਕਿ ਸ਼ਾਕਾਹਾਰੀ ਥਾਲੀ ਦੀ ਕੀਮਤ ਫ਼ਰਵਰੀ ਵਿਚ 27.4 ਰੁਪਏ ਦੇ ਮੁਕਾਬਲੇ ਮਾਰਚ ਵਿਚ ਘਟੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ,‘‘ਘੱਟ ਆਮਦ ਅਤੇ ਘੱਟ ਆਧਾਰ ਦਰ ਕਾਰਨ ਪਿਆਜ਼ ਦੀ ਕੀਮਤ ’ਚ 40 ਫ਼ੀ ਸਦੀ, ਟਮਾਟਰ ਦੀ ਕੀਮਤ ’ਚ 36 ਫ਼ੀ ਸਦੀ ਅਤੇ ਆਲੂਆਂ ਦੀ ਕੀਮਤ ’ਚ ਸਾਲਾਨਾ ਆਧਾਰ ’ਤੇ 22 ਫ਼ੀ ਸਦੀ ਤਕ ਦਾ ਵਾਧਾ ਹੋਇਆ ਹੈ ਅਤੇ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ ਹੈ। ਰਿਪੋਰਟ ਮੁਤਾਬਕ ਘੱਟ ਆਮਦ ਕਾਰਨ ਟਮਾਟਰ ਦੀ ਕੀਮਤ 36 ਫ਼ੀ ਸਦੀ ਅਤੇ ਆਲੂ ਦੀ ਕੀਮਤ 22 ਫ਼ੀ ਸਦੀ ਵਧ ਗਈ ਹੈ। ਇਸ ਕਾਰਨ ਚੌਲਾਂ ਦੀਆਂ ਕੀਮਤਾਂ ’ਚ ਵੀ 14 ਫ਼ੀ ਸਦੀ ਅਤੇ ਦਾਲਾਂ ਦੀਆਂ ਕੀਮਤਾਂ ’ਚ 14 ਫ਼ੀ ਸਦੀ ਦਾ ਵਾਧਾ ਹੋਇਆ ਹੈ।

ਇਕ ਸਾਲ ਪਹਿਲਾਂ ਦੇ ਮੁਕਾਬਲੇ ਇਹ 22 ਫ਼ੀ ਸਦੀ ਵੱਧ ਹੈ। ਜਦੋਂ ਕਿ ਮਾਸਾਹਾਰੀ ਥਾਲੀ ਦੀ ਕੀਮਤ ਇਕ ਸਾਲ ਪਹਿਲਾਂ ਇਸੇ ਸਮੇਂ ਵਿਚ 59.2 ਰੁਪਏ ਸੀ, ਪਿਛਲੇ ਮਹੀਨੇ ਇਹ ਘਟ ਕੇ 54.9 ਰੁਪਏ ਰਹਿ ਗਈ ਹੈ ਪਰ ਫ਼ਰਵਰੀ ਵਿਚ ਇਸ ਦੀ ਕੀਮਤ ਅਜੇ ਵੀ 54 ਰੁਪਏ ਪ੍ਰਤੀ ਪਲੇਟ ਤੋਂ ਵੱਧ ਹੈ। ਦਰਅਸਲ, ਬਰਾਇਲਰ ਚਿਕਨ ਦੀਆਂ ਕੀਮਤਾਂ ਵਿਚ 16 ਫ਼ੀ ਸਦੀ ਦੀ ਗਿਰਾਵਟ ਕਾਰਨ ਮਾਸਾਹਾਰੀ ਥਾਲੀ ਦੀ ਕੀਮਤ ਸਾਲਾਨਾ ਆਧਾਰ ’ਤੇ ਘਟੀ ਹੈ। ਮਾਸਾਹਾਰੀ ਥਾਲੀ ਵਿਚ ਬਰਾਇਲਰ ਦਾ 50 ਫ਼ੀ ਸਦੀ ਭਾਰ ਹੁੰਦਾ ਹੈ। ਹਾਲਾਂਕਿ ਫ਼ਰਵਰੀ ਦੇ ਮੁਕਾਬਲੇ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਅਤੇ ਮੰਗ ਵਧਣ ਕਾਰਨ ਮਾਰਚ ’ਚ ਬਰਾਇਲਰ ਦੀਆਂ ਕੀਮਤਾਂ ’ਚ ਪੰਜ ਫ਼ੀ ਸਦੀ ਦਾ ਵਾਧਾ ਹੋਇਆ ਹੈ।

 (For more Punjabi news apart from Vegetarian Thali Costs 7% More In March As Onion, Tomato Prices Soared: CRISIL Report, stay tuned to Rozana Spokesman)

 

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement