
ਫਸੇ ਕਰਜ਼ ਵਿਚ ਗਿਰਾਵਟ ਦਾ ਅਸਰ
ਨਵੀਂ ਦਿੱਲੀ: ਆਰਬੀਐਲ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤ ਸਾਲ ਦੀ ਜੂਨ ਤਿਮਾਹੀ ਵਿਚ 41 ਫ਼ੀਸਦੀ ਵਧ ਕੇ 267.10 ਕਰੋੜ ਰੁਪਏ 'ਤੇ ਪਹੁੰਚ ਗਿਆ। ਫ਼ੀਸ ਤੋਂ ਵਧ ਆਮਦਨ ਅਤੇ ਫਸੇ ਕਰਜ਼ ਵਿਚ ਗਿਰਾਵਟ ਆਉਣ ਨਾਲ ਬੈਂਕ ਦਾ ਮੁਨਾਫ਼ਾ ਵਧਿਆ ਹੈ। ਬੈਂਕ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਬੈਂਕ ਨੂੰ 2018-19 ਦੀ ਅਪ੍ਰੈਲ-ਜੂਨ ਤਿਮਾਹੀ ਵਿਚ 190 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਸੀ।
Money
ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਸੀ ਕਿ ਰੀਵਿਊ ਪੀਰੀਅਡ ਵਿਚ ਉਹਨਾਂ ਦੀ ਆਮਦਨ ਵਧ ਕੇ 2,503.88 ਕਰੋੜ ਰੁਪਏ ਰਹੀ, ਜੋ ਕਿ 2018-19 ਦੀ ਪਹਿਲੀ ਤਿਮਾਹੀ ਵਿਚ 1,690.19 ਕਰੋੜ ਰੁਪਏ ਸੀ। ਇਸ ਦੌਰਾਨ, ਬੈਂਕ ਨੇ ਵਿਆਜ ਨਾਲ 2,022.67 ਕਰੋੜ ਰੁਪਏ ਦੀ ਕਮਾਈ ਕੀਤੀ। ਇਕ ਸਾਲ ਪਹਿਲਾਂ ਇਸ ਤਿਮਾਹੀ ਵਿਚ ਇਹ ਅੰਕੜਾਂ 1,364.22 ਕਰੋੜ ਰੁਪਏ ਸੀ। ਸ਼ੁੱਧ ਵਿਆਜ ਮਾਰਜਿਨ 4.04 ਫ਼ੀਸਦੀ ਤੋਂ ਵਧ ਕੇ 431 ਫ਼ੀਸਦੀ ਹੋ ਗਿਆ।
Money
ਬੈਂਕ ਦੀ ਗਰੋਸ ਨਾਨ-ਐਕਸਕਿਊਟ ਐਸੇਟ ਯਾਨੀ ਐਨਪੀਏ 2018-19 ਦੀ ਪਹਿਲੀ ਤਿਮਾਹੀ ਵਿਚ ਡਿੱਗ ਕੇ 1.38 ਫ਼ੀਸਦੀ ਰਹੀ ਜੋ ਕਿ ਜੂਨ 2018 ਵਿਚ ਅੰਤ ਵਿਚ 1.40 ਫ਼ੀਸਦੀ 'ਤੇ ਸੀ। ਸ਼ੁੱਧ ਐਨਪੀਏ 0.75 ਫ਼ੀਸਦੀ ਤੋਂ ਹੇਠਾਂ 0.65 ਫ਼ੀਸਦੀ 'ਤੇ ਆ ਗਿਆ। ਮੁੱਲ ਦੇ ਆਧਾਰ, ਗਰੋਸ ਐਨਪੀਏ ਜੂਨ 2019 ਦੇ ਅੰਤ ਵਿਚ ਵਧ ਕੇ 789.21 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੇ ਇਸ ਵਾਧੇ ਵਿਚ 595.94 ਕਰੋੜ ਰੁਪਏ ਸੀ।
ਇਸ ਪ੍ਰਕਾਰ, ਸ਼ੁੱਧ ਐਨਪੀਏ ਵੀ 315.77 ਕਰੋੜ ਰੁਪਏ ਤੋਂ ਵਧ ਕੇ 371.64 ਕਰੋੜ ਰੁਪਏ ਹੋ ਗਿਆ। ਬੈਂਕ ਦਾ ਐਨਪੀਏ ਲਈ ਪ੍ਰੋਵਿਜ਼ਨ ਅਤੇ ਆਗਾਮੀ ਖਰਚ 2019-29 ਦੀ ਜੂਨ ਤਿਮਾਹੀ ਵਿਚ ਵਧ ਕੇ 213.18 ਕਰੋੜ ਰੁਪਏ ਹੋ ਗਿਆ ਜੋ ਕਿ ਇਕ ਸਾਲ ਪਹਿਲਾਂ ਇਸ ਤਿਮਾਹੀ ਵਿਚ 140.35 ਕਰੋੜ ਰੁਪਏ ਸੀ।