
ਕੁਦਰਤੀ ਗੈਸ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਇਸ ‘ਤੇ ਜਲਦ ਫੈਸਲਾ ਹੋ ਸਕਦਾ ਹੈ।
ਨਵੀਂ ਦਿੱਲੀ: ਕੁਦਰਤੀ ਗੈਸ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਇਸ ‘ਤੇ ਜਲਦ ਫੈਸਲਾ ਹੋ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਸ ਟ੍ਰੇਡਿੰਗ ਰੇਗੂਲੇਸ਼ਨ ਤੋਂ ਪਹਿਲਾਂ ਇਸ ‘ਤੇ ਫੈਸਲਾ ਹੋ ਸਕਦਾ ਹੈ ਕਿਉਂਕਿ ਕੰਪਨੀਆਂ ਦਾ ਕਹਿਣਾ ਹੈ ਕਿ ਹਰ ਸੂਬੇ ਵਿਚ ਵੱਖ-ਵੱਖ ਟੈਕਸ ਲੱਗਦੇ ਹਨ, ਅਜਿਹੇ ਵਿਚ ਵਪਾਰ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਦੇ ਲਈ ਉਹਨਾਂ ਨੇ ਇਸ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਦਾ ਸੁਝਾਅ ਦਿੱਤਾ ਹੈ।
Natural Gas
ਕੀ ਹੋਵੇਗਾ ਗਾਹਕਾਂ ‘ਤੇ ਅਸਰ
ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਕੁਦਰਤੀ ਗੈਸ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ‘ਤੇ ਪੀਐਨਜੀ (ਪਾਈਪਡ ਨੈਚੂਰਲ ਗੈਸ) ਅਤੇ ਸੀਐਨਜੀ (ਕੰਪ੍ਰੈਸਡ ਨੈਚੂਰਲ ਗੈਸ) ਕੁਝ ਸਸਤੀ ਹੋ ਸਕਦੀ ਹੈ। ਦੱਸ ਦਈਏ ਕਿ ਫਿਲਹਾਲ ਪੰਜ ਪੈਟਰੋਲੀਅਮ ਉਤਪਾਦ ਕੱਚਾ ਤੇਲ, ਡੀਜ਼ਲ, ਪੈਟਰੋਲ, ਏਟੀਐਫ ਅਤੇ ਨੈਚੂਰਲ ਗੈਸ ਜੀਐਸਟੀ ਤੋਂ ਬਾਹਰ ਹਨ।
GST
ਹੁਣ ਇਹ ਜੀਐਸਟੀ ਕੌਂਸਲ ਤੈਅ ਕਰੇਗੀ ਕਿ ਇਹਨਾਂ ਪੰਜ ਉਤਪਾਦਾਂ ‘ਤੇ ਕਦੋਂ ਜੀਐਸਟੀ ਲਗਾਇਆ ਜਾਵੇ, ਕਿਉਂਕਿ ਇਹਨਾਂ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਦੇ ਘੇਰੇ ਵਿਚ ਲਿਆਉਣ ਦੀ ਮੰਗ ਕਾਫ਼ੀ ਸਮੇਂ ਤੋਂ ਉੱਠ ਰਹੀ ਹੈ।
Natural Gas
ਜੀਐਸਟੀ ਦੇ ਘੇਰੇ ਵਿਚ ਆਉਣ ‘ਤੇ ਕੀ ਹੋਵੇਗਾ
ਇਸ ਤੋਂ ਪਹਿਲਾਂ ਪੈਟਰੋਲੀਅਮ ਮੰਤਰਾਲੇ ਵੀ ਨੈਚੂਰਲ ਗੈਸ ਨੂੰ ਜੀਐਸਟੀ ਘੇਰੇ ਵਿਚ ਲਿਆਉਣ ਲਈ ਕਹਿ ਚੁੱਕਾ ਹੈ। ਜੇਕਰ ਹੁਣ ਕੁਦਰਤੀ ਗੈਸ ਨੂੰ ਜੀਐਸਟੀ ਦੇ ਤਹਿਤ ਲਿਆਇਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਦੇਸ਼ ਵਿਚ ਕਿਸੇ ਵੀ ਸਥਾਨ ‘ਤੇ ਸਮਾਨ ਦਰ ਨਾਲ ਟੈਕਸ ਲੱਗੇਗਾ।
GST
ਜੀਐਸਟੀ ਦੇ ਤਹਿਤ ਆਉਣ ਤੋਂ ਬਾਅਦ ਇਸ ‘ਤੇ ਵੱਖ-ਵੱਖ ਲੱਗਣ ਵਾਲੀ ਉਤਪਾਦ ਫੀਸ ਅਤੇ ਵੈਟ ਖਤਮ ਹੋ ਜਾਵੇਗਾ। ਕਿਹਾ ਗਿਆ ਹੈ ਕਿ ਇਸ ਨਾਲ ਆਰਥਕ ਗਤੀਵਿਧੀਆਂ ਵਧਣਗੀਆਂ, ਜਿਸ ਨਾਲ ਸੂਬੇ ਵਿਚ ਘਰੇਲੂ ਉਤਪਾਦ ਵਧੇਗਾ ਅਤੇ ਸਮਾਜਕ ਆਰਥਕ ਵਿਕਾਸ ਨੂੰ ਗਤੀ ਮਿਲੇਗੀ। ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।