
ਕਾਲ ਕਰਨ ਵਾਲਾ ਵਿਅਕਤੀ ਕਹਿੰਦਾ ਹੈ ਕਿ ਇਸ ਆਨਲਾਈਨ...
ਨਵੀਂ ਦਿੱਲੀ: ਲੁਟੇਰੇ ਪਹਿਲਾਂ ਬੰਦੂਕ ਅਤੇ ਚਾਕੂ ਦੇ ਦਮ ਤੇ ਲੋਕਾਂ ਨੂੰ ਲੁੱਟਦੇ ਸਨ ਪਰ ਹੁਣ ਤਰੀਕਾ ਬਦਲ ਗਿਆ ਹੈ। ਠਗ ਨਵੇਂ-ਨਵੇਂ ਪੈਂਤੜੇ ਅਜ਼ਮਾ ਕੇ ਲੋਕਾਂ ਨੂੰ ਅਪਣਾ ਸ਼ਿਕਾਰ ਬਣਾ ਰਹੇ ਹਨ। ਡੈਬਿਟ ਅਤੇ ਕ੍ਰੈਡਿਟ ਕਾਰਡ ਦੁਆਰਾ ਠੱਗੀ ਕਰਨ ਤੋਂ ਬਾਅਦ ਪੇਟੀਐਮ ਕੇਵਾਈਸੀ ਨੂੰ ਨਵਾਂ ਜ਼ਰੀਆ ਬਣਾ ਲਿਆ ਗਿਆ ਹੈ। ਪੇਟੀਐਮ ਕੇਵਾਈਸੀ ਦੇ ਨਾਮ ਤੇ ਗਾਹਕਾਂ ਦੇ ਖਾਤੇ ਤੋਂ ਪੈਸੇ ਉਡਾਏ ਜਾਂਦੇ ਹਨ ਅਤੇ ਉਹਨਾਂ ਨੂੰ ਕੰਨੋ-ਕੰਨ ਖ਼ਬਰ ਵੀ ਨਹੀਂ ਹੁੰਦੀ।
Photo
ਇਸ ਤਰ੍ਹਾਂ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਜੇ ਤੁਸੀਂ ਪੇਟੀਐਮ ਦਾ ਇਸਤੇਮਾਲ ਕਰਦੇ ਹੋ ਤਾਂ ਇਹਨਂ ਗੱਲਾਂ ਦਾ ਧਿਆਨ ਰੱਖੋ। ਜੇ ਤੁਹਾਡੇ ਕੋਲ ਕਿਸੇ ਨੰਬਰ ਤੋਂ ਪੇਟੀਐਮ ਕੇਵਾਈਸੀ ਕਰਾਉਣ ਲਈ ਕਾਲ ਆਵੇ ਤਾਂ ਉਸ ਤੇ ਵਿਸ਼ਵਾਸ ਨਾ ਕਰੋ। ਕਿਸੇ ਦੇ ਕਹਿਣ ਤੇ ਮੋਬਾਇਲ ਤੇ ਕਿਸੇ ਵੀ ਤਰ੍ਹਾਂ ਦੇ ਐਪ ਡਾਉਨਲੋਡ ਨਾ ਕਰੋ। ਠਗ ਫਰਜ਼ੀ ਐਪ ਦੁਆਰਾ ਤੁਹਾਡੇ ਮੋਬਾਇਲ ਤੇ ਆਏ ਮੈਸੇਜ਼ ਅਤੇ ਓਟੀਪੀ ਨੂੰ ਪੜ੍ਹ ਸਕਦਾ ਹੈ।
Paytm
ਲਿਹਾਜ਼ਾ ਤੁਹਾਡਾ ਮੋਬਾਇਲ ਹੈਕ ਹੋ ਸਕਦਾ ਹੈ। ਦਸ ਦਈਏ ਕਿ ਕੋਈ ਵੀ ਬੈਂਕ ਅਤੇ ਵਾਲੇਟ ਕੰਪਨੀ ਕਦੇ ਵੀ ਕਾਲ ਕਰ ਕੇ ਕੇਵਾਈਸੀ ਦਾ ਵੈਰੀਫਿਕੇਸ਼ਨ ਨਹੀਂ ਕਰਵਾਉਂਦੀ ਬਲਕਿ ਪੇਟੀਐਮ ਕੇਵਾਈਸੀ ਕਰਵਾਉਣ ਲਈ ਅਪਣਾ ਕਰਮਚਾਰੀ ਭੇਜਦੀ ਹੈ ਜਿਸ ਦੀ ਸਾਰੀ ਜਾਣਕਾਰੀ ਗਾਹਕਾਂ ਨੂੰ ਮੈਸੇਜ਼ ਦੁਆਰਾ ਭੇਜ ਦਿੱਤੀ ਜਾਂਦੀ ਹੈ। ਜਦੋਂ ਫਰਜ਼ੀ ਕਾਲ ਆਉਂਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡਾ ਵਾਲਿਟ ਜਾਂ ਬੈਂਕ ਕੇਵਾਈਸੀ ਅਵੈਧ ਹੈ।
Paytm User
ਕਾਲ ਕਰਨ ਵਾਲਾ ਵਿਅਕਤੀ ਕਹਿੰਦਾ ਹੈ ਕਿ ਇਸ ਆਨਲਾਈਨ ਵੈਲਡਿਟ ਕੀਤਾ ਜਾ ਸਕਦਾ ਹੈ ਤਾਂ ਕਿ ਤੁਹਾਡਾ ਅਕਾਉਂਟ ਦੁਬਾਰਾ ਐਕਟਿਵ ਹੋ ਜਾਵੇ। ਸੁਵਿਧਾ ਲਈ ਤੁਹਾਨੂੰ ਇਕ ਐਪ ਡਾਉਨਲੋਡ ਕਰਨ ਲਈ ਕਿਹਾ ਜਾਂਦਾ ਹੈ। ਜਦੋਂ ਤੁਸੀਂ ਐਪ ਦਾ ਇਸਤੇਮਾਲ ਕਰਦੇ ਹੋ ਤਾਂ ਕਾਲਰ ਨੂੰ ਤੁਹਾਡੇ ਫੋਨ ਦੀ ਸਕ੍ਰੀਨ ਦਿਖਾਈ ਦਿੰਦੀ ਹੈ। ਉਹ ਤੁਹਾਨੂੰ ਵਾਲਿਟ ਵਿਚ ਛੋਟਾ ਟੋਕਨ ਅਮਾਉਂਟ ਟ੍ਰਾਂਸਫਰ ਕਰਨ ਲਈ ਕਹਿੰਦਾ ਹੈ।
Photo
ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਉਹ ਪਾਸਵਰਡ ਅਤੇ ਹੋਰ ਡਿਟੇਲ ਦੇਖ ਲੈਂਦਾ ਹੈ। ਜੇ ਕੋਈ ਜਾਣਕਾਰੀ ਅਪਡੇਟ ਕਰਨ ਲਈ ਫੋਨ ਆਉਂਦਾ ਹੈ ਤਾਂ ਉਸ ਤੇ ਭਰੋਸਾ ਨਾ ਕਰੋ। ਕਿਸੇ ਅਨਜਾਣ ਵਿਅਕਤੀ ਦੇ ਕਹਿਣ ਤੇ ਐਪ ਡਾਉਨਲੋਡ ਨਾ ਕਰੋ। ਐਪ ਦੁਆਰਾ ਤੁਹਾਡੀ ਜਾਣਕਾਰੀ ਉਸ ਤੇ ਪਹੁੰਚ ਸਕਦੀ ਹੈ।
ਕੇਵਾਈਸੀ ਲਈ ਪੇਟੀਐਮ ਅਪਣਾ ਪ੍ਰਤੀਨਿਦ ਭੇਜਦਾ ਹੈ ਅਤੇ ਉਸ ਪ੍ਰਤੀਨਿਧ ਦੀ ਪੂਰੀ ਡਿਟੇਲ ਤੁਹਾਨੂੰ ਐਸਐਮਐਸ ਦੁਆਰਾ ਦਿੱਤੀ ਜਾਂਦੀ ਹੈ। ਕੇਵਾਈਸੀ ਕਰਵਾਉਣ ਆਏ ਪ੍ਰਤੀਨਿਧੀ ਦਾ ਪਹਿਚਾਣ ਪੱਤਰ ਦੇਖ ਕੇ ਅਤੇ ਉਸ ਦੇ ਫੋਨ ਨੰਬਰ ਦਾ ਮਿਲਾਣ ਕਰ ਕੇ ਹੀ ਕੇਵਾਈਸੀ ਕਰਵਾਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।