ਵੱਡੀ ਖੁਸ਼ਖ਼ਬਰੀ! LPG ਵਿਚ ਸਬੰਧੀ ਖ਼ਬਰ, ਇਸ ਮਹੀਨੇ ਹੋ ਸਕਦੇ ਨੇ ਸਸਤੇ
Published : Feb 21, 2020, 11:41 am IST
Updated : Feb 21, 2020, 11:41 am IST
SHARE ARTICLE
Lpg cylinder prices come down in march
Lpg cylinder prices come down in march

ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਰਾਏਪੁਰ...

ਨਵੀਂ ਦਿੱਲੀ: ਆਮ ਆਦਮੀ ਲਈ ਖੁਸ਼ਖਬਰੀ, ਗੈਸ ਸਿਲੰਡਰ ਦੀਆਂ ਕੀਮਤਾਂ ਅਗਲੇ ਮਹੀਨੇ ਘਟ ਹੋ ਸਕਦੀਆਂ ਹਨ। ਇਸ ਗੱਲ ਦਾ ਸੰਕੇਤ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਰਾਇਪੁਰ ਵਿਚ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ਵਿਚ ਅਗਲੇ ਮਹੀਨੇ ਗਿਰਾਵਟ ਹੋ ਸਕਦੀ ਹੈ। ਪ੍ਰਧਾਨ ਦੋ ਦਿਨ ਤੋਂ ਛਤੀਸਗੜ੍ਹ ਰਾਜ ਦੇ ਦੌਰੇ ਤੇ ਆਏ ਹਨ।

PhotoPhoto

ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। LPG ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨਾਲ ਸਬੰਧਿਤ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਕਿ ਕੀਮਤਾਂ ਵਿਚ ਲਗਾਤਾਰ ਵਧ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਕਾਰਨ ਇਸ ਮਹੀਨੇ ਕੀਮਤਾਂ ਵਿਚ ਵਾਧਾ ਹੋਇਆ ਹੈ।

PhotoPhoto

ਹਾਲਾਂਕਿ ਅਜਿਹੇ ਸੰਕੇਤ ਹਨ ਕਿ ਅਗਲੇ ਮਹੀਨੇ ਇਸ ਦੀਆਂ ਕੀਮਤਾਂ ਵਿਚ ਕਮੀ ਆ ਸਕਦੀ ਹੈ। ਮਿਨਿਸਟਰ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਐਲਪੀਜੀ ਦੀ ਖਪਤ ਵਧੀ ਸੀ ਜਿਸ ਕਰ ਕੇ ਖੇਤਰ ਵਿਚ ਦਬਾਅ ਵਧਿਆ ਸੀ। ਇਸ ਮਹੀਨੇ ਕੀਮਤਾਂ ਵਿਚ ਵਾਧਾ ਹੋਇਆ ਹੈ ਜਦਕਿ ਅਗਲੇ ਮਹੀਨੇ ਇਸ ਵਿਚ ਕਮੀ ਆਵੇਗੀ। ਪਿਛਲੇ ਹਫ਼ਤੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 149 ਰੁਪਏ ਤਕ ਦਾ ਵਾਧਾ ਹੋਇਆ ਹੈ।

PhotoPhoto

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈਬਸਾਈਟ ਤੇ ਉਪਲੱਭਧ ਜਾਣਕਾਰੀ ਮੁਤਾਬਕ 14.2 ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿਚ ਵਧ ਕੇ 858 ਰੁਪਏ ਹੋ ਚੁੱਕੀ ਹੈ। ਜੋ ਪਹਿਲਾਂ 714 ਰੁਪਏ ਸੀ। ਉੱਥੇ ਹੀ ਮੁੰਬਈ ਵਿਚ ਕੀਮਤ 747 ਰੁਪਏ ਤੋਂ ਵਧ ਕੇ 896 ਰੁਪਏ, ਚੇਨੱਈ ਵਿਚ 684 ਰੁਪਏ ਤੋਂ ਵਧ ਕੇ 829.50 ਰੁਪਏ ਅਤੇ ਕੋਲਕਾਤਾ ਵਿਚ 734 ਰੁਪਏ ਵਧ ਕੇ 881 ਰੁਪਏ ਹੋ ਚੁੱਕੀ ਹੈ। 

PhotoPhoto

ਦਸ ਦਈਏ ਕਿ ਐਲਪੀਜੀ ਗੈਸ ਸਲੰਡਰ ਦੀ ਕੀਮਤ ਵਿਚ 144.5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਕਾਰਨ ਕੌਮਾਂਤਰੀ ਪੱਧਰ 'ਤੇ ਕੀਮਤਾਂ ਵਧਣ ਨੂੰ ਦੱਸਿਆ ਜਾ ਰਿਹਾ ਹੈ। ਪਰ ਘਰੇਲੂ ਵਰਤੋਂ ਲਈ ਦਿੱਤੇ ਜਾਂਦੇ ਸਲੰਡਰਾਂ ਦੀ ਕੀਮਤ ਵਿਚ ਵਾਧਾ ਨਹੀਂ ਹੋਵੇਗਾ ਕਿਉਂਕਿ ਸਰਕਾਰ ਨੇ ਵਧੀ ਕੀਮਤ ਦੇ ਬਰਾਬਰ ਸਬਸਿਡੀ ਵਧਾਉਣ ਦਾ ਫੈਂਸਲਾ ਕੀਤਾ ਹੈ।  

ਸਬਸਿਡੀ ਤੋਂ ਬਿਨ੍ਹਾਂ ਹੁਣ 14.2 ਕਿੱਲੋ ਦੇ ਸਲੰਡਰ ਦੀ ਕੀਮਤ ਵਧ ਕੇ 858.50 ਰੁਪਏ ਹੋ ਗਈ ਹੈ। ਘਰੇਲੂ ਵਰਤੋਂ ਲਈ ਸਰਕਾਰ 12 ਸਲੰਡਰਾਂ 'ਤੇ ਸਬਸਿਡੀ ਦਿੰਦੀ ਹੈ। ਇਹ ਸਬਸਿਡੀ ਪਹਿਲਾਂ 153.86 ਰੁਪਏ ਸੀ ਜੋ ਹੁਣ ਵਧਾ ਕੇ 291.48 ਰੁਪਏ ਕਰ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement