Royal Enfield ਬਾਰੇ ਆਈ ਵੱਡੀ ਖ਼ਬਰ, ਬੰਦ ਹੋ ਸਕਦੀ ਐ 500cc Bullet ਦੀ ਵਿਕਰੀ
Published : Nov 21, 2019, 12:51 pm IST
Updated : Nov 21, 2019, 1:11 pm IST
SHARE ARTICLE
Royal Enfield Could Stop Selling Its 500 cc Bikes In India
Royal Enfield Could Stop Selling Its 500 cc Bikes In India

ਦੇਸ਼ ਦੀ ਸਭ ਤੋਂ ਮਸ਼ਹੂਰ ਬਾਈਕ ਨਿਰਮਾਤਾ ਕੰਪਨੀ Royal Enfield ਲੰਬੇ ਸਮੇਂ ਤੋਂ ਭਾਰਤੀ ਬਜ਼ਾਰ ਵਿਚ ਅਪਣੀਆਂ ਬੇਹਤਰੀਨ ਬਾਈਕਸ ਨੂੰ ਪੇਸ਼ ਕਰ ਰਹੀ ਹੈ।

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਮਸ਼ਹੂਰ ਬਾਈਕ ਨਿਰਮਾਤਾ ਕੰਪਨੀ Royal Enfield ਲੰਬੇ ਸਮੇਂ ਤੋਂ ਭਾਰਤੀ ਬਜ਼ਾਰ ਵਿਚ ਅਪਣੀਆਂ ਬੇਹਤਰੀਨ ਬਾਈਕਸ ਨੂੰ ਪੇਸ਼ ਕਰ ਰਹੀ ਹੈ। ਕੰਪਨੀ ਦੇ ਵਹੀਕਲ ਪੋਰਟਫੋਲੀਓ ਵਿਚ 350 ਸੀਸੀ, 500 ਸੀਸੀ ਅਤੇ 650 ਸੀਸੀ ਦੀ ਇੰਜਣ ਦੀ ਸਮਰੱਥਾ ਵਾਲੀਆਂ ਬਾਈਕਸ ਸ਼ਾਮਲ ਹਨ। ਪਰ ਹੁਣ ਵੱਡੀ ਖ਼ਬਰ ਆ ਰਹੀ ਹੈ ਕਿ ਕੰਪਨੀ ਭਾਰਤੀ ਬਜ਼ਾਰ ਵਿਚ ਅਪਣੇ 500 ਸੀਸੀ ਦੀਆਂ ਬਾਈਕਸ ਦੀ ਵਿਕਰੀ ਬੰਦ ਕਰ ਸਕਦੀ ਹੈ।

Royal Enfield Could Stop Selling Its 500 cc Bikes In IndiaRoyal Enfield Could Stop Selling Its 500 cc Bikes In India

ਇਸ ਇੰਜਣ ਦੀ ਵਰਤੋਂ ਕੰਪਨੀ ਅਪਣੇ ਕਲਾਸਿਕ ਅਤੇ ਥੰਡਰਬਰਡ ਵਰਗੇ ਮਸ਼ਹੂਰ ਮਾਡਲ ਵਿਚ ਵੀ ਕਰਦੀ ਹੈ। ਦਰਅਸਲ ਇਹ ਪੂਰਾ ਮਾਮਲਾ ਹੀ BS-6 ਅਪਡੇਸ਼ਨ ਨੂੰ ਲੈ ਕੇ ਹੈ। ਅਗਲੇ ਸਾਲ ਮਾਰਚ ਮਹੀਨੇ ਤੋਂ ਦੇਸ਼ ਭਰ ‘ਚ ਵਾਹਨਾਂ ਵਿਚ ਸਿਰਫ ਬੀਐਸ-6 ਸਟੈਂਡਰਡ ਵਾਲੇ ਇੰਜਣ ਹੀ ਵਰਤੇ ਜਾਣਗੇ। ਅਜਿਹੇ ਵਿਚ ਸਾਰੇ ਵਾਹਨ ਨਿਰਮਾਤਾਵਾਂ ਨੂੰ ਅਪਣੇ ਵਾਹਨਾਂ ਨੂੰ ਅਪਡੇਟ ਕਰਨਾ ਹੋਵੇਗਾ।

Royal Enfield Could Stop Selling Its 500 cc Bikes In IndiaRoyal Enfield Could Stop Selling Its 500 cc Bikes In India

ਉੱਥੇ ਹੀ Royal Enfield ਦੀ 500 ਸੀਸੀ ਦੀ ਸਮਰੱਥਾ ਵਾਲੀ ਬਾਈਕਸ ਦੀ ਵਿਕਰੀ ਕੁਝ ਖ਼ਾਸ ਨਹੀਂ ਹੈ, ਪਿਛਲੇ ਕੁਝ ਸਮੇਂ ਦੌਰਾਨ ਇਹਨਾਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।  ਇਸ ਦੇ ਨਾਲ ਹੀ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹਨਾਂ ਬਾਈਕਸ ਨੂੰ ਅਪਡੇਟ ਕੀਤਾ ਜਾਂਦਾ ਹੈ ਤਾਂ ਬਾਈਕਸ ਦੀਆਂ ਕੀਮਤਾਂ ਵਿਚ ਵੀ ਬਦਲਾਅ ਹੋਵੇਗਾ, ਜਿਸ ਦਾ ਅਸਰ ਇਹਨਾਂ ਦੀ ਵਿਕਰੀ ‘ਤੇ ਹੋਵੇਗਾ। ਫਿਲਹਾਲ ਇਸ ਬਾਰੇ ਕੰਪਨੀ ਵੱਲੋਂ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Royal Enfield Could Stop Selling Its 500 cc Bikes In IndiaRoyal Enfield Could Stop Selling Its 500 cc Bikes In India

ਇਕ ਰਿਪੋਰਟ ਅਨੁਸਾਰ ਮੌਜੂਦਾ 350 ਸੀਸੀ ਅਤੇ 500 ਸੀਸੀ ਦੀ ਸਮਰੱਥਾ ਵਾਲੇ ਇੰਜਣ ਨਵੇਂ ਸਟੈਂਡਰਡ ਦਾ ਪਾਲਣ ਨਹੀਂ ਕਰਦੇ ਅਤੇ ਇਸ ਦੀ ਮੰਗ ਵਿਚ ਵੀ ਕਮੀ ਆ ਰਹੀ ਹੈ। ਦੱਸ ਦਈਏ ਕਿ ਕੰਪਨੀ ਨੇ 500 ਸੀਸੀ ਦੀਆਂ ਬਾਈਕਸ ਨੂੰ ਮੁੱਖ ਤੌਰ ‘ਤੇ ਐਕਸਪੋਰਟ ਮਾਰਕਿਟ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਸੀ। ਇਸ ਇੰਜਣ ਦੀ ਵਰਤੋਂ ਸਟੈਂਡਰਡ Bullet, Classic ਅਤੇ Thunderbird ਇਹਨਾਂ ਤਿੰਨਾਂ ਮਾਡਲਸ ਵਿਚ ਕੀਤੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement