
1 ਅਪ੍ਰੈਲ ਆਉਣ 'ਚ ਹੁਣ ਬਸ ਕੁੱਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਲਾਗੂ ਹੋ ਜਾਵੇਗਾ ਨਵਾਂ ਵਿਤੀ ਸਾਲ 2018-19..
ਨਵੀਂ ਦਿੱਲੀ: 1 ਅਪ੍ਰੈਲ ਆਉਣ 'ਚ ਹੁਣ ਬਸ ਕੁੱਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਲਾਗੂ ਹੋ ਜਾਵੇਗਾ ਨਵਾਂ ਵਿਤੀ ਸਾਲ 2018-19, ਨਾਲ ਹੀ ਲਾਗੂ ਹੋ ਜਾਣਗੇ ਬਜਟ 'ਚ ਪੇਸ਼ ਨਵੇਂ ਕਾਨੂੰਨ। ਇੰਨਾ ਹੀ ਨਹੀਂ, ਪ੍ਰਬੰਧਾਂ ਤਹਿਤ ਦੇਸ਼ 'ਚ 1 ਅਪ੍ਰੈਲ 2018 ਤੋਂ ਕੁੱਝ ਚੀਜ਼ਾਂ ਦੇ ਮੁੱਲ ਘੱਟ ਜਾਣਗੇ ਯਾਨੀ ਹੁਣ ਤੁਹਾਨੂੰ ਉਨ੍ਹਾਂ 'ਤੇ ਥੋੜ੍ਹਾ ਘੱਟ ਖ਼ਰਚ ਕਰਨਾ ਪਵੇਗਾ। ਆਉ ਜੀ, ਤੁਹਾਨੂੰ ਯਾਦ ਦਿਵਾਉਂਦੇ ਹਾਂ ਉਨ੍ਹਾਂ ਚੀਜ਼ਾਂ ਦੀ ਜੋ ਬਜਟ ਮੁਤਾਬਕ 1 ਅਪ੍ਰੈਲ 2018 ਤੋਂ ਸਸਤੀਆਂ ਹੋਣ ਵਾਲੀਆਂ ਹਨ -
Online Railway Ticket
ਆਨਲਾਈਨ ਰੇਲਵੇ ਟਿਕਟ
ਸਰਕਾਰ ਨੇ ਬਜਟ 2018 'ਚ ਈ-ਰੇਲਵੇ ਟਿਕਟ 'ਤੇ ਸਰਵਿਸ ਟੈਕਸ ਘਟਾ ਦਿਤਾ ਹੈ। ਜਿਸ ਵਜ੍ਹਾ ਨਾਲ ਇਹ 1 ਅਪ੍ਰੈਲ 2018 ਤੋਂ ਸਸਤੀ ਹੋਣ ਵਾਲੀ ਹੈ।
Cashew
ਕੱਚਾ ਕਾਜੂ
ਕੱਚੇ ਕਾਜੂ 'ਤੇ ਕਸਟਮ ਡਿਊਟੀ ਘਟਾ ਕੇ 2.5 ਫ਼ੀ ਸਦੀ ਕਰ ਦਿਤੀ ਗਈ ਹੈ। ਇਹ 1 ਅਪ੍ਰੈਲ 2018 ਤੋਂ ਲਾਗੂ ਹੋਵੇਗੀ। ਹੁਣ ਇਸ 'ਤੇ ਕਸਟਮ ਡਿਊਟੀ 5 ਫ਼ੀ ਸਦੀ ਹੈ।
Solar Battery
ਸੋਲਰ ਟੈਂਪਰਡ ਗਲਾਸ ਅਤੇ ਸੋਲਰ ਬੈਟਰੀ
ਸੋਲਰ ਟੈਂਪਰਡ ਗਲਾਸ 'ਤੇ ਬੇਸਿਕ ਕਸਟਮ ਡਿਊਟੀ ਨੂੰ 5 ਫ਼ੀ ਸਦੀ ਤੋਂ ਘਟਾ ਕੇ ਸਿਫ਼ਰ ਕਰ ਦਿਤਾ ਗਿਆ ਹੈ। ਇਸ ਨਾਲੋੋਂ ਇਹ ਸਸਤੇ ਹੋਣ ਵਾਲੇ ਹਨ। ਇਸ ਦੇ ਇਲਾਵਾ ਸੋਲਰ ਬੈਟਰੀ ਦੇ ਮੁੱਲ 'ਚ ਵੀ ਕਮੀ ਆਉਣ ਵਾਲੀ ਹੈ।
LNG
ਐਲਐਨਜੀ (ਲਿਕਵਿਫ਼ਾਈਡ ਪੈਟਰੋਲੀਅਮ ਗੈਸ)
ਐਲਐਨਜੀ 1 ਅਪ੍ਰੈਲ ਤੋਂ 2.5 ਫ਼ੀ ਸਦੀ ਸਸਤਾ ਹੋ ਜਾਵੇਗਾ।
Nickel
ਨਿਕਲ ਧਾਤੂ
ਬਜਟ 'ਚ ਨਿਕਲ ਧਾਤੂ 'ਤੇ ਬੇਸਿਕ ਕਸਟਮ ਡਿਊਟੀ ਨੂੰ ਸਿਫ਼ਰ ਕੀਤਾ ਗਿਆ ਹੈ। 1 ਅਪ੍ਰੈਲ ਤੋਂ ਇਸ ਦੇ ਮੁੱਲ 'ਚ 2.5 ਫ਼ੀ ਸਦੀ ਦੀ ਕਮੀ ਆਉਣ ਵਾਲੀ ਹੈ।
Bluetooth
ਸੁਣਨ ਯੰਤਰ ਅਤੇ ਇੰਪਲਾਂਟੇਸ਼ਨ (ਕਾਕਲਿਅਰ ਇੰਪਲਾਂਟ) ਨਾਲ ਜੁਡ਼ੇ ਉਪਕਰਣ, ਬਾਲ ਸਕਰੀਊ ਅਤੇ ਲੀਨੀਅਰ ਮੋਸ਼ਨ ਗਾਈਡ ਵਰਗੀਆਂ ਚੋਣਵੀਆਂ ਵਸਤੂਆਂ ਅਤੇ ਤਕਨੀਕੀ ਵਸਤੂਆਂ।
Finger Scanner
ਪੀਓਐਸ ਮਸ਼ੀਨਾਂ, ਫ਼ਿੰਗਰ ਸਕੈਨਰ, ਮਾਈਕਰੋ ਏਟੀਐਮ, ਆਇਰਿਸ ਸਕੈਨਰ, ਆਰਓ, ਮੋਬਾਈਲ ਚਾਰਜਰ, ਦੇਸ਼ 'ਚ ਤਿਆਰ ਹੀਰੇ, ਟਾਈਲਾਂ।
Leather Products
ਤਿਆਰ ਚਮੜੇ ਦਾ ਸਮਾਨ, ਲੂਣ, ਜੀਵਨ ਸੁਰੱਖਿਆ ਦਵਾਈਆਂ, ਮਾਚਸ, ਐਲਈਡੀ, ਐਚਆਈਵੀ ਦੀਆਂ ਦਵਾਈਆਂ, ਸਿਲਵਰ ਫ਼ਾਈਲ, ਸੀਐਨਜੀ ਸਿਸਟਮ