ਰੇਲਵੇ 'ਚ ਕੇਟਰਿੰਗ ਕੰਪਨੀਆਂ ਦੀ ਮਨਮਾਨੀ ਰੋਕਣ ਅਤੇ ਬਿਹਤਰ ਯਾਤਰੀ ਸਰਵਿਸ ਲਈ ਨਵੀਂ ਸਕੀਮ ਲਾਂਚ ਕੀਤੀ ਹੈ। ਰੇਲ ਮੰਤਰਾਲਾ ਨੇ ਬੁੱਧਵਾਰ ਨੂੰ ਦਸਿਆ ਕਿ ਰੇਲਗੱਡੀਆਂ...
ਨਵੀਂ ਦਿੱਲੀ: ਰੇਲਵੇ 'ਚ ਕੇਟਰਿੰਗ ਕੰਪਨੀਆਂ ਦੀ ਮਨਮਾਨੀ ਰੋਕਣ ਅਤੇ ਬਿਹਤਰ ਯਾਤਰੀ ਸਰਵਿਸ ਲਈ ਨਵੀਂ ਸਕੀਮ ਲਾਂਚ ਕੀਤੀ ਹੈ। ਰੇਲ ਮੰਤਰਾਲਾ ਨੇ ਬੁੱਧਵਾਰ ਨੂੰ ਦਸਿਆ ਕਿ ਰੇਲਗੱਡੀਆਂ 'ਚ ਖਾਣਾ ਮੰਗਵਾਉਣ 'ਤੇ ਕੇਟਰਿੰਗ ਸਟਾਫ਼ (ਵੈਂਡਰ) ਵਲੋਂ ਬਿਲ ਨਾ ਵੀ ਦਿਤਾ ਜਾਵੇ ਤਾਂ ਤੁਹਾਨੂੰ ਖਾਣਾ ਫ਼ਰੀ 'ਚ ਹੀ ਮਿਲੇਗਾ। ਨਾਲ ਹੀ ਕੇਟਰਿੰਗ ਕੰਪਨੀ ਦਾ ਲਾਇਸੈਂਸ ਵੀ ਰੱਦ ਹੋਵੇਗਾ। ਇਸ ਦੇ ਤਹਿਤ ਸਰਕਾਰ ਨੇ ਪੇਂਟਰੀ ਕਾਰ ਦੀ ਜਾਂਚ ਲਈ ਸਪੈਸ਼ਲ ਟੀਮ ਬਣਾਈ ਹੈ। ਦੂਜੀ ਤਰਫ਼ ਆਰਆਰਸੀਟੀਸੀ ਦੇ ਵੈਂਡਰਾਂ ਨੂੰ ਕੈਸ਼ਲੈਸ ਕਰਨ ਲਈ ਉਨ੍ਹਾਂ ਨੂੰ ਪੁਆਇੰਟ ਆਫ਼ ਸੇਲ (ਪੀਓਐਸ) ਹੈਂਡਹੈਲਡ ਮਸ਼ੀਨ ਦਿਤੀ ਜਾਵੇਗੀ ਤਾਕਿ ਸਾਮਾਨ ਦੀ ਜ਼ਿਆਦਾ ਕੀਮਤ ਵਸੂਲਣ ਦੀਆਂ ਸ਼ਿਕਾਇਤਾਂ ਦੂਰ ਹੋ ਸਕਣ।
1) ਕੇਟਰਿੰਗ ਕਰਮਚਾਰੀ ਬਿਲ ਦੇਣ ਤੋਂ ਮਨਾਹੀ ਨਹੀਂ ਕਰ ਸਕਦੇ
ਰੇਲਵੇ ਦੀ ਸਕੀਮ ਮੁਤਾਬਕ, ਰੇਲਗੱਡੀ 'ਚ ਖਾਣੇ ਦਾ ਬਿਲ ਨਾ ਦੇਣ 'ਤੇ ਤੁਹਾਨੂੰ ਖਾਣਾ ਮੁਫ਼ਤ 'ਚ ਮਿਲੇਗਾ। ਇਸ ਬਾਰੇ 'ਚ ਰੇਲਵੇ ਮੰਤਰਾਲਾ ਨੇ ਸਾਰੀਆਂ ਰੇਲਗੱਡੀਆਂ 'ਤੇ ਇਹ ਸੂਚਨਾ ਪੱਤਰ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਮੁਸਾਫ਼ਰਾਂ ਦੀ ਸ਼ਿਕਾਇਤ ਹੈ ਕਿ ਖਾਣਾ ਪਰੋਸਣ ਵਾਲਾ ਕੇਟਰਿੰਗ ਸਟਾਫ਼ ਬਿਲ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਲਈ ਬਿਲ ਬੁੱਕ ਨਾ ਹੋਣਾ ਜਾਂ ਹੋਰ ਬਹਾਨੇ ਬਣਾਏ ਜਾਂਦੇ ਹਨ। ਨਵੇਂ ਨਿਯਮ 31 ਮਾਰਚ, 2018 ਤੋਂ ਪੇਂਟਰੀ ਕਾਰ ਵਾਲੀ ਰੇਲਗੱਡੀ 'ਚ ਲਾਗੂ ਹੋਣਗੇ।
2 ) ਰੇਲਗੱਡੀਆਂ 'ਚ ਖਾਣ-ਪੀਣ ਦੀ ਪੇਮੈਂਟ ਪੀਓਐਸ ਮਸ਼ੀਨ ਦੁਆਰਾ
ਰੇਲਗੱਡੀ 'ਚ ਵੇਚੀਆਂ ਜਾਣ ਵਾਲੀਆਂ ਖਾਣ ਅਤੇ ਹੋਰ ਚੀਜ਼ਾਂ ਦੀਆਂ ਜ਼ਿਆਦਾ ਕੀਮਤਾਂ ਵਸੂਲਣ 'ਤੇ ਅਤੇ ਮੀਨੂ ਦੀਆਂ ਸ਼ਿਕਾਇਤਾਂ 'ਤੇ ਲਗਾਮ ਲਗਾਉਣ ਲਈ ਵੈਂਡਰਾਂ ਨੂੰ ਕੈਸ਼ਲੈੱਸ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਪਵਾਇੰਟ ਆਫ਼ ਸੇਲ (ਪੀਓਐਸ) ਹੈਂਡਹੈਲਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲਵੇ ਨੇ ਇਹ ਸਰਵਿਸ ਬੈਂਗਲੁਰੂ-ਨਵੀਂ ਦਿੱਲੀ 'ਚ ਚਲਣ ਵਾਲੀ ਕਰਨਾਟਕ ਐਕਸਪ੍ਰੈਸ 'ਚ ਸ਼ੁਰੂ ਕੀਤੀ ਹੈ। ਅਗਲੇ ਫ਼ੇਜ਼ 'ਚ 26 ਰੇਲਗੱਡੀਆਂ 'ਚ 100 ਪੀਓਐਸ ਮਸ਼ੀਨਾਂ ਲਗਾਈਆਂ ਜਾਣਗੀਆਂ। ਆਈਆਰਸੀਟੀਸੀ ਪੀਓਐਸ ਮਸ਼ੀਨਾਂ ਦੇਣ ਨਾਲ ਹੀ ਨਿਗਰਾਨੀ ਦੇ ਆਦੇਸ਼ ਤੋਂ ਇਨਾਂ ਰੇਲਗੱਡੀਆਂ 'ਚ ਅਫ਼ਸਰਾਂ ਨੂੰ ਤੈਨਾਤ ਕਰੇਗਾ।
7 ਮਹੀਨੇ 'ਚ 17 ਲੱਖ ਤੋਂ ਜ਼ਿਆਦਾ ਬਜ਼ੁਰਗਾਂ ਨੇ ਰੇਲਗੱਡੀ ਸਬਸਿਡੀ ਛੱਡੀ
ਉੱਧਰ ਹੀ ਰੇਲਵੇ ਦੀ ਸਬਸਿਡੀ ਛੱਡਣ ਦੀ ਅਪੀਲ ਨੂੰ ਬਜ਼ੁਰਗਾਂ ਦਾ ਖ਼ਾਸਾ ਸਮਰਥਨ ਮਿਲ ਰਿਹਾ ਹੈ। ਪਿਛਲੇ 7 ਮਹੀਨੇ 'ਚ 17.23 ਲੱਖ ਮੁਸਾਫ਼ਰਾਂ ਨੇ ਸਾਰੀ ਜਾਂ ਆਰਥਕ ਤੌਰ 'ਤੇ ਸਬਸਿਡੀ ਛੱਡ ਦਿਤੀ ਹੈ। ਇਸ ਤੋਂ ਰੇਲਵੇ ਨੂੰ ਕਰੀਬ 29 ਕਰੋਡ਼ ਰੁਪਏ ਦੀ ਬਚਤ ਹੋਈ। ਸਬਸਿਡੀ ਛੱਡਣ ਵਾਲੇ ਬਜ਼ੁਰਗ ਮੁਸਾਫ਼ਰਾਂ ਦੀ ਗਿਣਤੀ ਵੀ 35% ਵਧੀ ਹੈ। ਸੀਨੀਅਰ ਸਿਟੀਜ਼ਨ ਲਈ ਕਿਰਾਏ 'ਚ 100% ਰਿਆਇਤ ਛੱਡਣ ਦਾ ਵਿਕਲਪ ਪਹਿਲਾਂ ਤੋਂ ਹੀ ਉਪਲਬਧ ਸੀ। ਪਿਛਲੇ ਸਾਲ 22 ਜੁਲਾਈ ਤੋਂ ਉਹਨਾਂ ਨੂੰ ਪੂਰੀ ਜਾਂ ਅੱਧੀ ਰਿਆਇਤ ਛੱਡਣ ਦਾ ਵਿਕਲਪ ਦਿਤਾ ਗਿਆ।
ਇਸ ਸਾਲ 22 ਫ਼ਰਵਰੀ ਤਕ 9.08 ਲੱਖ ਬਜ਼ੁਰਗਾਂ ਨੇ 100%, ਜਦਕਿ 8.55 ਲੱਖ ਨੇ 50% ਸਬਸਿਡੀ ਛੱਡ ਦਿਤੀ। ਹੁਣ ਸੀਨੀਅਰ ਸਿਟੀਜ਼ਨ ਪੁਰਸ਼ਾਂ ਨੂੰ ਕਿਰਾਏ 'ਤੇ 40% ਜਦਕਿ ਔਰਤਾਂ ਨੂੰ 50% ਰਿਆਇਤ ਮਿਲਦੀ ਹੈ।