Facebook ਤੇ JIO ਮਿਲ ਕੇ ਭਾਰਤੀ ਲੋਕਾਂ ਲਈ ਵਪਾਰ ਦੇ ਨਵੇਂ ਮੌਕੇ ਪੈਦਾ ਕਰਨਗੇ : ਮਾਰਕ ਜਕਰਬਰਗ
Published : Apr 22, 2020, 9:02 am IST
Updated : Apr 22, 2020, 9:02 am IST
SHARE ARTICLE
Facebook and JIO
Facebook and JIO

ਇਸ ਲਈ ਅਸੀਂ ਭਾਰਤ ਦੇ ਲੋਕਾਂ ਅਤੇ ਵਪਾਰੀਆਂ ਦੀ ਮਦਦ ਦੇ ਲਈ ਜੀਓ ਨਾਲ ਮਿਲ ਕੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਾਂ।

ਮੁੰਬਈ : ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਚੱਲ ਰਿਹਾ ਹੈ ਜਿਸ ਕਾਰਨ ਲੋਕ ਆਪਣੇ ਘਰਾਂ ਵਿਚ ਬੈਠੇ ਹਨ। ਉਥੇ ਹੀ ਭਾਰਤ ਵਿਚ JIO ਕੰਪਨੀ ਦਾ ਕੁਝ ਹਿੱਸਾ ਖ੍ਰਦੀਣ ਤੋਂ ਬਾਅਦ ਹੁਣ ਫੇਸਬੁੱਕ ਦੇ CEO ਮਾਰਕ ਜਕਰਬਰਗ ਨੇ ਕਿਹਾ ਕਿ ਇਸ ਸਮੇਂ ਦੁਨੀਆਂ ਵਿਚ ਬਹੁਤ ਕੁਝ ਚੱਲ ਰਿਹਾ ਹੈ ਪਰ ਭਾਰਤ ਵਿਚ ਆਪਣੇ ਕੰਮ ਨੂੰ ਲੈ ਕੇ ਇਕ ਅੱਪਡੇਟ ਸਾਂਝਾ ਕਰਨਾ ਚਹਾਉਂਦਾ ਹਾਂ ਕਿਉਂਕਿ ਫੇਸਬੁੱਕ JIO ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਦੱਸ ਦੱਈਏ ਕਿ ਮਾਰਕ ਜਕਰਬਰਗ ਨੇ ਕਿਹਾ ਕਿ ਅਸੀਂ ਕੁਝ ਵਿਤੀ ਨਿਵੇਸ਼ ਕਰ ਰਹੇ ਹਾਂ ਅਤੇ ਕੁਝ ਮੁੱਖ ਪ੍ਰੋਜੇਕਟਾਂ ਇਕ ਸਾਥ ਲੈ ਕੇ ਆ ਰਹੇ ਹਾਂ।

Jio User Mobile Sim Jio 

ਇਸ ਨਾਲ ਭਾਰਤ ਦੇ ਲੋਕਾਂ ਨੂੰ ਬਿਜਨਸ ਕਰਨ ਦੇ ਨਵੇਂ ਮੌਕੇ ਮਿਲਣਗੇ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਚੁੱਕੀ ਫੇਸਬੁੱਕ ਨੇ ਭਾਰਤ ਵਿਚ JIO ਦੇ 9.99 ਫੀਸਦੀ ਹਿੱਸਾ 43,574 ਕਰੋੜ ਰੁਪਏ ਵਿਚ ਖ੍ਰੀਦਿਆ ਹੈ। FACEBOOK ਅਤੇ  WhatrsApp ਦੀ ਭਾਰਤ ਵਿਚ ਵੱਡੀ ਗਿਣਤੀ ਵਿਚ ਵਰਤੋ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਭਾਰਤ ਇਸ ਵੇਲੇ ਇੱਕ ਵੱਡਾ ਡਿਜੀਟਲ ਤਬਦੀਲੀ ਤੋਂ ਲੰਘ ਰਿਹਾ ਹੈ ਅਤੇ ਜੀਓ ਇਸ ਸਮੇਂ ਕਰੋੜਾਂ ਭਾਰਤੀ ਅਤੇ ਛੋਟੇ ਕਾਰੋਬਾਰੀਆਂ ਲਈ ਕਾਰੋਬਾਰ ਨੂੰ ਅਸਾਨ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ।

JioJio

ਜੀਓ ਛੋਟੇ ਭਾਰਤੀ ਕਾਰੋਬਾਰਾਂ ਨੂੰ ਡਿਜੀਟਲ ਪਲੇਟਫਾਰਮ 'ਤੇ ਆਉਣ ਵਿਚ ਸਹਾਇਤਾ ਕਰ ਰਿਹਾ ਹੈ। ਮਾਰਕ ਜਕਰਬਰਗ ਦਾ ਕਹਿਣਾ ਹੈ ਕਿ ਇਹ ਵਿਸ਼ੇਸ਼ ਰੂਪ ਵਿਚ ਮਹੱਤਵਪੂਰਨ ਹੈ ਕਿ ਛੋਟੇ ਕਾਰੋਬਾਰੀ ਹਰ ਕਿਸੇ ਅਰਥਵਿਵਸਥਾ ਦੇ ਲਈ ਅਹਿਮ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ। ਦੱਸ ਦੱਈਏ ਕਿ ਭਾਰਤ ਵਿਚ 6 ਕਰੋੜ ਤੋਂ ਵੀ ਜ਼ਿਆਦਾ ਛੋਟੇ ਕਾਰੋਬਾਰੀ ਹਨ ਅਤੇ ਲੱਖਾਂ ਲੋਕ ਨੌਕਰੀਆਂ ਲਈ ਇਨ੍ਹਾਂ ਤੇ ਨਿਰਭਰ ਕਰਦੇ ਹਨ।

FacebookFacebook

ਇਸ ਲੌਕਡਾਊਨ ਵਿਚ ਕਈ ਬਿਜਨਸਮੈਨਸ ਨੂੰ ਅਜਿਹੇ ਡਿਜੀਟਲ ਉਪਕਰਣ ਦੀ ਜਰੂਰਤ ਹੁੰਦੀ ਹੈ। ਜਿਸ ਤੇ ਉਹ ਭਰੋਸਾ ਕਰ ਸਕਣ ਅਤੇ ਆਪਣੇ ਗ੍ਰਾਹਕਾਂ ਨਾਲ ਗੱਲਬਾਤ ਕਰ ਸਕਣ ਅਤੇ ਆਪਣੇ ਵਪਾਰ ਵਿਚ ਵਾਧਾ ਕਰ ਸਕਣ। ਇਸ ਲਈ ਅਸੀਂ ਭਾਰਤ ਦੇ ਲੋਕਾਂ ਅਤੇ ਵਪਾਰੀਆਂ ਦੀ ਮਦਦ ਦੇ ਲਈ ਜੀਓ ਨਾਲ ਮਿਲ ਕੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਾਂ। 

Facebook instagram back after outageFacebook 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement