Covid19: Facebook ‘ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ! ਲਾਂਚ ਹੋਣ ਜਾ ਰਿਹਾ ਖ਼ਾਸ ਫੀਚਰ
Published : Apr 17, 2020, 10:00 am IST
Updated : Apr 17, 2020, 10:00 am IST
SHARE ARTICLE
Photo
Photo

ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀ ਗਲਤ ਜਾਣਕਾਰੀ ਅਤੇ ਅਫਵਾਹਾਂ ‘ਤੇ ਰੋਕ ਲਗਾਉਣ ਲਈ ਫੇਸਬੁੱਕ ਵੱਲੋਂ ਸਖਤ ਕਦਮ ਚੁੱਕਿਆ ਜਾ ਰਿਹਾ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀ ਗਲਤ ਜਾਣਕਾਰੀ ਅਤੇ ਅਫਵਾਹਾਂ ‘ਤੇ ਰੋਕ ਲਗਾਉਣ ਲਈ ਫੇਸਬੁੱਕ ਵੱਲੋਂ ਸਖਤ ਕਦਮ ਚੁੱਕਿਆ ਜਾ ਰਿਹਾ ਹੈ। ਦਰਅਸਲ ਫੇਸਬੁੱਕ ‘ਗੇਟਸ ਦ ਫੈਕਟ’ ਨਾਂਅ ਨਾਲ ਇਕ ਫੀਚਰ ਲੈ ਕੇ ਆ ਰਿਹਾ ਹੈ, ਜਿਸ ਦੇ ਜ਼ਰੀਏ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਵਿਚ ਕਾਫੀ ਹੱਦ ਤੱਕ ਮਦਦ ਮਿਲੇਗੀ।

File PhotoFile Photo

ਫੇਸਬੁੱਕ ਸੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ, ‘ਅਸੀਂ ਮਾਰਚ ਤੋਂ ਹੀ ਗਲਤ ਜਾਣਕਾਰੀਆਂ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ। ਹੁਣ ਅਸੀਂ ਅਪਣੀ ਇਸ ਮੁਹਿੰਮ ਦਾ ਵਿਸਥਾਰ ਕਰਨ ਜਾ ਰਹੇ ਹਾਂ’। ਉਹਨਾਂ ਨੇ ਅੱਗੇ ਕਿਹਾ ਕਿ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਗਲਤ ਜਾਣਕਾਰੀ ਰੋਕਣ ਲਈ ਕੰਮ ਕਰ ਰਹੇ ਹਨ।

Facebook and Instagram Photo

ਮਾਰਕ ਜ਼ਕਰਬਰਗ ਨੇ ਕਿਹਾ ਕਿ ਉਹ ਮਾਰਚ ਦੀ ਸ਼ੁਰੂਆਤ ਤੋਂ ਹੀ ਅਫ਼ਵਾਹਾਂ ‘ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਉਹ ਕਰੀਬ 12 ਦੇਸ਼ਾਂ ਵਿਚ 60 ਤੋਂ ਜ਼ਿਆਦਾ ਫੈਕਟ ਚੈੱਕ ਸੰਸਥਾਵਾਂ ਨਾਲ ਮਿਲ ਕੇ 50 ਭਾਸ਼ਾਵਾਂ ਵਿਚ ਗਲਤ ਸੂਚਨਾ ‘ਤੇ ਰੋਕ ਲਗਾਉਣ ਨੂੰ ਲੈ ਕੇ ਕੰਮ ਕਰ ਰਹੇ ਹਨ।

Mark ZukerbergPhoto

ਜਾਣਕਾਰੀ ਗਲਤ ਜਾਂ ਸਹੀ ਹੋਣ ‘ਤੇ ਉੱਥੇ ਲੇਬਲ ਵੀ ਲਗਾਇਆ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨਵੇਂ ਫੀਚਰ ਨਾਲ ਗਲਤ ਜਾਣਕਾਰੀ ‘ਤੇ ਕਾਫੀ ਹੱਦ ਤੱਕ ਲਗਾਮ ਲੱਗੇਗੀ। ਉਹਨਾਂ ਕਿਹਾ ਕਿ ਜਿਨ੍ਹਾਂ ਯੂਜ਼ਰਸ ਕੋਲ ਹੁਣ ਤੱਕ ਗਲਤ ਜਾਣਕਾਰੀ ਪਹੁੰਚੀ ਹੈ, ਅਸੀਂ ਉਹਨਾਂ ਨੂੰ ਮੈਸੇਜ ਭੇਜ ਕੇ ਸਹੀ ਜਾਣਕਾਰੀ ਦੇਵਾਂਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement