ਪਹਿਲੀ ਤਿਮਾਹੀ ਵਿਚ ਆਇਲ ਇੰਡੀਆ ਨੂੰ ਹੋਇਆ 248.61 ਕਰੋੜ ਦਾ ਘਾਟਾ
Published : Aug 22, 2020, 4:21 pm IST
Updated : Aug 22, 2020, 4:21 pm IST
SHARE ARTICLE
Oil India Ltd
Oil India Ltd

ਜਨਤਕ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਆਇਲ ਇੰਡੀਆ ਲਿਮਟਡ ਨੂੰ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ 248.61 ਕਰੋੜ ਦਾ ਘਾਟਾ ਹੋਇਆ ਹੈ।

ਨਵੀਂ ਦਿੱਲੀ: ਜਨਤਕ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਆਇਲ ਇੰਡੀਆ ਲਿਮਟਡ ਨੂੰ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ 248.61 ਕਰੋੜ ਦਾ ਘਾਟਾ ਹੋਇਆ ਹੈ। ਕੱਚੇ ਤੇਲ ਦੀਆਂ ਕੀਮਤਾਂ ਉਤਪਾਦਨ ਲਾਗਤ ਤੋਂ ਹੇਠਾਂ ਆਉਣ ਕਾਰਨ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਦੇ ਇਤਿਹਾਸ ਵਿਚ ਇਹ ਦੂਜਾ ਮੌਕਾ ਹੈ ਜਦੋਂ ਉਸ ਨੂੰ ਤਿਮਾਹੀ ਦੌਰਾਨ ਘਾਟਾ ਹੋਇਆ ਹੈ।

Oil Oil

ਇਸ ਤੋਂ ਪਹਿਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ਦੌਰਾਨ ਕੰਪਨੀ ਨੂੰ 624.80 ਕਰੋੜ ਦਾ ਲਾਭ ਹੋਇਆ ਸੀ। ਆਇਲ ਇੰਡੀਆ ਦੇ ਡਾਇਰੈਕਟਰ ਵਿੱਤ ਹਰੀਸ਼ ਮਾਧਵ ਨੇ ਸ਼ਨੀਵਾਰ ਨੂੰ ਦੱਸਿਆ ਕਿ ‘ਆਇਲ ਇੰਡੀਆ ਦੇ ਇਤਿਹਾਸ ਵਿਚ ਇਹ ਦੂਜਾ ਮੌਕਾ ਹੈ ਜਦੋਂ ਸਾਨੂੰ ਕਿਸੇ ਤਿਮਾਹੀ ਵਿਚ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ 2018-19 ਵਿਚ ਕੰਪਨੀ ਨੂੰ ਤਿਮਾਹੀ ਘਾਟਾ ਹੋਇਆ ਸੀ’।

Oil India LimitedOil India Limited

ਉਹਨਾਂ ਨੇ ਕਿਹਾ ਕਿ ਇਸ ਘਾਟੇ ਦਾ ਮੁੱਖ ਕਾਰਨ ਕੀਮਤਾਂ ਵਿਚ ਗਿਰਾਵਟ ਹੈ। ਇਸ ਦੌਰਾਨ ਕੰਪਨੀ ਨੂੰ ਪ੍ਰਤੀ ਬੈਰਲ ਤੇਲ ਦੇ ਉਤਪਾਦਨ ‘ਤੇ 30.43 ਡਾਲਰ ਦੀ ਕੀਮਤ ਦੀ ਪ੍ਰਾਪਤੀ ਹੋਈ। ਉੱਥੇ ਹੀ ਇਕ ਸਾਲ ਪਹਿਲਾਂ ਸਮਾਨ ਤਿਮਾਹੀ ਵਿਚ ਕੰਪਨੀ ਨੂੰ ਪ੍ਰਤੀ ਬੈਰਲ ਉਤਪਾਦਨ ‘ਤੇ 66.33 ਡਾਲਰ ਪ੍ਰਾਪਤ ਹੋਏ ਸਨ। ਮਾਧਵ ਨੇ ਕਿਹਾ ਕਿ ਉਹਨਾਂ ਦੀ ਉਤਪਾਦਨ ਲਾਗਤ 32-33 ਡਾਲਰ ਪ੍ਰਤੀ ਬੈਰਲ ਤੱਕ ਹੁੰਦੀ ਹੈ।

Oil India Oil India

ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਪਹਿਲੀ ਤਿਮਾਹੀ ਵਿਚ ਘਾਟੇ ਦਾ ਮੁੱਖ ਕਾਰਨ ਹੈ। ਆਇਲ ਇੰਡੀਆ ਨੇ ਅਪ੍ਰੈਲ-ਜੂਨ ਦੀ ਤਿਮਾਹੀ ਵਿਚ 7.5 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ। ਇਕ ਸਾਲ ਪਹਿਲਾਂ ਸਮਾਨ ਤਿਮਾਹੀ ਵਿਚ ਕੰਪਨੀ ਦਾ ਕੱਚੇ ਤੇਲ ਦਾ ਉਤਪਾਦਨ 8.1 ਲੱਖ ਟਨ ਰਿਹਾ ਸੀ। ਇਸੇ ਤਰ੍ਹਾਂ ਕੰਪਨੀ ਦਾ ਕੁਦਰਤੀ ਗੈਸ ਦਾ ਉਤਪਾਦਨ ਵੀ ਘਟ ਕੇ 68 ਕਰੋੜ ਕਿਊਬਿਕ ਮੀਟਰ ਰਹਿ ਗਿਆ, ਜੋ 2019-20 ਦੀ ਪਹਿਲੀ ਤਿਮਾਹੀ ਵਿਚ 71 ਕਰੋੜ ਕਿਊਬਿਕ ਮੀਟਰ ਰਿਹਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM
Advertisement