ਕੋਵਿਡ-19 ਵਿਰੁਧ ਮੁਹਿੰਮ 'ਚ ਅਹਿਮ ਮੋੜ 'ਤੇ ਭਾਰਤ, ਹੁਣ ਅਣਗਹਿਲੀ ਪਵੇਗੀ ਭਾਰੀ : ਮੁਕੇਸ਼ ਅੰਬਾਨੀ
Published : Nov 22, 2020, 8:29 am IST
Updated : Nov 22, 2020, 8:29 am IST
SHARE ARTICLE
Mukesh Ambani
Mukesh Ambani

ਆਰਥਕ ਵਿਕਾਸ ਅਗਲੇ ਦੋ ਦਹਾਕਿਆਂ ਵਿਚ ਬੇਮਿਸਾਲ ਅਵਸਰ ਪੈਦਾ ਕਰੇਗਾ ਅਤੇ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚੋਂ ਇਕ ਹੋਵੇਗਾ- ਅੰਬਾਨੀ

ਗਾਂਧੀਨਗਰ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਮੁਕੇਸ਼ ਅੰਬਾਨੀ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ ਕੋਰੋਨਾ ਵਾਇਰਸ ਵਿਰੁਧ ਅਪਣੀ ਲੜਾਈ ਵਿਚ ਇਕ ਮਹੱਤਵਪੂਰਨ ਪੜਾਅ ਵਿਚ ਦਾਖ਼ਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਪਹੁੰਚਣ ਤੋਂ ਬਾਅਦ ਹੁਣ ਢਿੱਲ ਨਹੀਂ ਵਰਤੀ ਜਾ ਸਕਦੀ।

Mukesh AmbaniMukesh Ambani

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਦਲੇਰ ਸੁਧਾਰਾਂ ਨਾਲ ਆਉਣ ਵਾਲੇ ਸਾਲਾਂ ਵਿਚ ਤੇਜ਼ੀ ਨਾਲ ਆਰਥਿਕਤਾ ਮੁੜ ਸੁਰਜੀਤ ਹੋਵੇਗੀ ਅਤੇ ਤੇਜ਼ੀ ਨਾਲ ਤਰੱਕੀ ਕੀਤੀ ਜਾਏਗੀ। ਅੰਬਾਨੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੋਵਿਡ-19 ਦੇ ਮਾਮਲੇ ਦੇਸ਼ ਦੇ ਕੁੱਝ ਹਿੱਸਿਆਂ ਵਿਚ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਪ੍ਰਸ਼ਾਸਨ ਪਾਬੰਦੀਆਂ ਲਗਾਉਣ ਲਈ ਮਜਬੂਰ ਹੋ ਰਿਹਾ ਹੈ।

covidCovid-19

ਉਦਾਹਰਣ ਵਜੋਂ ਅਹਿਮਦਾਬਾਦ ਵਿਚ ਪ੍ਰਸ਼ਾਸਨ ਨੇ ਰਾਤ ਦਾ ਕਰਫ਼ਿਊ ਲਾਗੂ ਕਰ ਦਿਤਾ ਹੈ, ਜਦੋਂਕਿ ਦਿੱਲੀ ਵਰਗੇ ਸ਼ਹਿਰਾਂ ਵਿਚ ਟ੍ਰੈਫਿਕ ਉੱਤੇ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ। ਅੰਬਾਨੀ ਨੇ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਅੱਠਵੇਂ ਸਮਾਰੋਹ ਮੌਕੇ ਕਿਹਾ, 'ਭਾਰਤ ਕੋਵਿਡ-19 ਵਿਰੁਧ ਲੜਾਈ ਦੇ ਇਕ ਮਹੱਤਵਪੂਰਨ ਪੜਾਅ ਵਿਚ ਦਾਖ਼ਲ ਹੋ ਗਿਆ ਹੈ। ਅਸੀਂ ਇਸ ਮੋੜ 'ਤੇ ਢਿੱਲੇ ਨਹੀਂ ਹੋ ਸਕਦੇ।' ਜ਼ਿਕਰਯੋਗ ਹੈ ਕਿ ਅੰਬਾਨੀ ਇਸ ਸੰਸਥਾ ਦੇ ਪ੍ਰਧਾਨ ਵੀ ਹਨ।

Mukesh Ambani Become Sixth Richest Person in the WorldMukesh Ambani 

ਅੰਬਾਨੀ ਨੇ ਸਮਾਰੋਹ ਨੂੰ ਵਰਚੁਅਲ ਢੰਗ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੋਵਿਡ-19 ਦੇ ਬਾਅਦ ਦੇ ਯੁੱਗ ਵਿਚ ਸ਼ਾਨਦਾਰ ਵਾਧਾ ਵੇਖ ਰਿਹਾ ਹੈ। ਉਸਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਘਬਰਾਹਟ ਛੱਡਣ ਅਤੇ ਉਮੀਦ ਅਤੇ ਵਿਸ਼ਵਾਸ ਨਾਲ ਕੈਂਪਸ ਦੇ ਬਾਹਰ ਦੁਨੀਆ ਵਿਚ ਦਾਖ਼ਲ ਹੋਣ ਲਈ ਕਿਹਾ। ਅੰਬਾਨੀ ਨੇ ਕਿਹਾ ਕਿ ਆਰਥਕ ਵਿਕਾਸ ਅਗਲੇ ਦੋ ਦਹਾਕਿਆਂ ਵਿਚ ਬੇਮਿਸਾਲ ਅਵਸਰ ਪੈਦਾ ਕਰੇਗਾ ਅਤੇ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚੋਂ ਇਕ ਹੋਵੇਗਾ।

Indian EconomyIndian Economy

ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਨੇ ਕਿਹਾ, 'ਦੁਨੀਆਂ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਕੀ ਅਸੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਅਪਣੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਊਰਜਾ ਪੈਦਾ ਕਰ ਸਕਦੇ ਹਾਂ'। ਇਸ ਸਮੇਂ ਦੁਨੀਆ ਨੂੰ ਜਿੰਨੀ ਊਰਜਾ ਦੀ ਜ਼ਰੂਰਤ ਪੈ ਰਹੀ ਹੈ ਇਸ ਸਦੀ ਦੇ ਮੱਧ ਵਿਚ ਦੁਨੀਆ ਨੂੰ ਇਸ ਨਾਲੋਂ ਦੁਗਣੀ ਊਰਜਾ ਦੀ ਜ਼ਰੂਰਤ ਹੋਏਗੀ। ਭਾਰਤ ਦੀ ਪ੍ਰਤੀ ਵਿਅਕਤੀ ਊਰਜਾ ਨੂੰ ਅਗਲੇ ਦੋ ਦਹਾਕਿਆਂ ਵਿਚ ਦੁੱਗਣਾ ਕਰਨ ਦੀ ਜ਼ਰੂਰਤ ਹੈ।  

Location: India, Gujarat, Gandhinagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement