ਕੋਰੋਨਾ ਕਾਲ ਦੌਰਾਨ ਤਿੰਨ ਮਹੀਨਿਆਂ 'ਚ ਵਿਕੇ 34 ਲੱਖ ਕੰਪਿਊਟਰ
Published : Nov 21, 2020, 4:16 pm IST
Updated : Nov 21, 2020, 4:25 pm IST
SHARE ARTICLE
computers
computers

ਇਸ ਲਈ ਬੱਚਿਆਂ ਦੀ ਪੂਰੀ ਪੜ੍ਹਾਈ ਆਨਲਾਈਨ ਕਲਾਸਾਂ ਵਿਚ ਹੀ ਗੁਜ਼ਰ ਰਹੀ ਹੈ।

ਨਵੀਂ ਦਿੱਲੀ- ਕੋਰੋਨਾ ਕਾਲ ਦੌਰਾਨ ਪੂਰੀ ਦੁਨੀਆਂ ਵਿਚ ਘਰੋਂ ਕੰਮ ਕਰਨ ਦਾ ਰੁਝਾਨ ਸ਼ੁਰੂ ਹੋਇਆ। ਗੂਗਲ ਅਤੇ ਟਵਿਟਰ ਵਰਗੀਆਂ ਕਈ ਕੰਪਨੀਆਂ ਨੇ ਤਾਂ ਹਮੇਸ਼ਾ ਲਈ ਘਰ ਤੋਂ ਕੰਮ ਕਰਨ ਦੀ ਸੁਵਿਧਾ ਦੇ ਦਿੱਤੀ ਹੈ। ਕੋਰੋਨਾ ਮਹਾਂਮਾਰੀ ਨੇ ਜਿਥੇ ਕਈ ਦੁਕਾਨਾਂ ਵਿਚ ਤਾਲੇ ਲਗਵਾ ਦਿਤੇ ਤਾਂ ਉਥੇ ਹੀ ਕਈ ਦੁਕਾਨਦਾਰਾਂ ਨੇ ਇਸ ਆਫ਼ਤ ਵਿਚ ਨਵੇਂ ਰੀਕਾਰਡ ਕਾਇਮ ਕਰ ਲਏ। ਦਰਅਸਲ ਘਰ ਤੋਂ ਕੰਮ ਕਰਨ ਦੇ ਚਲਦੇ, ਲੋਕਾਂ ਨੂੰ ਇਸ ਦੌਰਾਨ ਜੇਕਰ ਸੱਭ ਤੋਂ ਜ਼ਿਆਦਾ ਲੋੜ ਸੀ ਤਾਂ ਉਹ ਸੀ ਕੰਪਿਊਟਰ ਜਾਂ ਲੈਪਟਾਪ ਦੀ। ਦੂਜੇ ਪਾਸੇ ਸਕੂਲਾਂ ਅਤੇ ਕਾਲਜਾਂ ਦਾ ਵੀ ਇਹੀ ਹਾਲ ਰਿਹਾ। 

Online Education

ਇਸ ਲਈ ਬੱਚਿਆਂ ਦੀ ਪੂਰੀ ਪੜ੍ਹਾਈ ਆਨਲਾਈਨ ਕਲਾਸਾਂ ਵਿਚ ਹੀ ਗੁਜ਼ਰ ਰਹੀ ਹੈ।ਇਨ੍ਹਾਂ ਦੋ ਵੱਡੇ ਕਾਰਨਾਂ ਨੇ ਭਾਰਤ ਦੇ ਪਰਸਨਲ ਕੰਪਿਊਟਰ ਬਾਜ਼ਾਰ (ਪੀ.ਸੀ.) ਦੀ ਵਿਕਰੀ ਨੂੰ ਅਸਮਾਨ ਤਕ ਪਹੁੰਚਾ ਦਿਤਾ। ਇਹੀ ਕਾਰਨ ਰਿਹਾ ਕਿ ਜੁਲਾਈ-ਸਤੰਬਰ ਦੌਰਾਨ ਭਾਰਤ ਵਿਚ ਪਰਸਨਲ ਕੰਪਿਊਟਰ ਦੀ ਵਿਕਰੀ 34 ਲੱਖ ਯੂਨਿਟ ਰਹੀ, ਜੋ ਕਿ 2013 ਤੋਂ ਬਾਅਦ ਸੱਭ ਤੋਂ ਜ਼ਿਆਦਾ ਹੈ। ਆਈ.ਡੀ.ਸੀ. ਦੇ ਡਾਟਾ ਮੁਤਾਬਕ, ਹਾਲਾਂਕਿ ਕਮਰਸ਼ੀਅਲ ਸੈਗਮੈਂਟ ਵਿਚ ਬਹੁਤ ਹੀ ਘੱਟ ਸਰਕਾਰੀ ਅਤੇ ਐਜੂਕੇਸ਼ਨਲ ਪ੍ਰਾਜੈਕਟਸ ਸਨ, ਜਦਕਿ ਕੰਜ਼ਿਊਮਰ ਸੈਗਮੈਂਟ ਵਿਚ ਜੁਲਾਈ-ਸਤੰਬਰ ਤਿਮਾਹੀ ਦੌਰਾਨ ਰੀਕਾਰਡ ਤੋੜ 20 ਲੱਖ ਕੰਪਿਊਟਰ ਵੇਚੇ ਗਏ।

Online Class

ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ ਦੌਰਾਨ ਹੀ ਡੈਸਕਟਾਪ, ਨੋਟਬੁਕਸ ਅਤੇ ਵਰਕ ਸਟੇਸ਼ਨ ਦੀ ਮੰਗ ਨੇ ਰੀਕਾਰਡ ਵਿਕਰੀ ਦਰਜ ਕੀਤੀ ਕਿਉਂਕਿ ਕੰਪਨੀਆਂ ਨੇ ਕਾਮਿਆਂ ਤੋਂ ਘਰ ਤੋਂ ਕੰਮ ਕਰਨ ਲਈ ਵੱਡੀ ਗਿਣਤੀ ਵਿਚ ਕੰਪਿਊਟਰਜ਼ ਦੀ ਖ਼ਰੀਦਦਾਰੀ ਕੀਤੀ ਸੀ। ਦੂਜੀ ਤਿਮਾਹੀ ਵਿਚ ਇਹ ਜਾਰੀ ਰਿਹਾ ਅਤੇ ਸਾਲਾਨਾ ਆਧਾਰ 'ਤੇ ਵਿਕਰੀ 105 ਫ਼ੀ ਸਦੀ ਤੋਂ ਵੀ ਜ਼ਿਆਦਾ ਵਧੀ। ਆਈ.ਡੀ.ਸੀ. ਇੰਡੀਆ ਮੁਤਾਬਕ, ਸਕੂਲ ਅਤੇ ਕਾਲਜ ਨੇ ਆਨਲਾਈਨ ਕਲਾਸਾਂ ਜਾਰੀ ਰਖੀਆਂ ਜਿਸ ਕਾਰਨ ਨੋਟਬੁਕਸ ਦੀ ਮੰਗ ਵਿਚ ਜ਼ਬਰਦਸਤ ਤੇਜ਼ੀ ਰਹੀ ਜਿਸ ਵਿਚ ਵੱਡੇ ਸ਼ਹਿਰਾਂ ਦਾ ਹਿੱਸਾ ਜ਼ਿਆਦਾ ਸੀ। ਨੋਟਬੁਕ ਪੀ.ਸੀ. ਦੀ ਮੰਗ ਸਪਲਾਈ ਤੋਂ ਜ਼ਿਆਦਾ ਰਹੀ ਹੈ, ਐਪਲ ਦੀ ਵਿਕਰੀ ਵੀ 6. ਸਾਲਾਨਾ ਆਧਾਰ 'ਤੇ 19.4 ਫ਼ੀ ਸਦੀ ਵਧੀ ਹੈ, ਜੋ ਕਿ ਭਾਰਤ ਵਿਚ ਉਸ ਦਾ ਸੱਭ ਤੋਂ ਜ਼ਿਆਦਾ ਹੈ।

Work from home 50 percent employees to work at home and other 50 percent office

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement