Gold Hallmarking ਨਿਯਮਾਂ ਤੋਂ ਬਾਅਦ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਦਾ ਕੀ ਹੋਵੇਗਾ?
Published : Jun 23, 2021, 11:36 am IST
Updated : Jun 23, 2021, 11:38 am IST
SHARE ARTICLE
Gold Hallmarking Rules for old jewelry
Gold Hallmarking Rules for old jewelry

ਦੇਸ਼ ਭਰ ਵਿਚ 16 ਜੂਨ ਤੋਂ ਸੋਨੇ ਦੇ ਗਹਿਣਿਆਂ ’ਤੇ ਹਾਲਮਾਰਕਿੰਗ (Gold Hallmarking) ਲਾਜ਼ਮੀ ਕਰ ਦਿੱਤੀ ਗਈ ਹੈ।

ਨਵੀਂ ਦਿੱਲੀ: ਦੇਸ਼ ਭਰ ਵਿਚ 16 ਜੂਨ ਤੋਂ ਸੋਨੇ ਦੇ ਗਹਿਣਿਆਂ ’ਤੇ ਹਾਲਮਾਰਕਿੰਗ (Gold Hallmarking) ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਦੌਰਾਨ ਹਰ ਕਿਸੇ ਦੇ ਮਨ ਵਿਚ ਸਵਾਲ ਹੈ ਕਿ ਘਰ ਵਿਚ ਪਏ ਸੋਨੇ ਦੇ ਗਹਿਣਿਆਂ (Gold Jewelery) ਦਾ ਕੀ ਹੋਵੇਗਾ? ਲੋਕਾਂ ਦੀ ਚਿੰਤਾ ਦੂਰ ਕਰਨ ਲਈ ਸਰਕਾਰ ਨੇ ਪੁਰਾਣੇ ਗਹਿਣਿਆਂ ’ਤੇ ਹਾਲਮਾਰਕਿੰਗ ਦੇ ਨਿਯਮਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ।

Gold hallmarkingGold hallmarking

ਹੋਰ ਪੜ੍ਹੋ: ਦੇਸ਼ ਵਿਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ Delta Plus ਵੇਰੀਐਂਟ, ਮਾਹਰਾਂ ਦੀ ਵਧੀ ਚਿੰਤਾ

ਸਰਕਾਰ ਨੇ ਸਾਫ ਕੀਤਾ ਹੈ ਕਿ ਜਵੈਲਰ (Jeweler) ਗਾਹਕਾਂ ਕੋਲੋਂ ਪੁਰਾਣੇ ਸੋਨੇ ਦੇ ਬਿਨ੍ਹਾਂ ਹਾਲਮਾਰਕਿੰਗ ਵਾਲੇ ਗਹਿਣੇ ਵਾਪਸ ਖਰੀਦ ਸਕਦੇ ਹਨ। ਯਾਨੀ ਲੋਕਾਂ ਕੋਲ ਰੱਖੇ ਸੋਨੇ ਦੇ ਗਹਿਣਿਆਂ ਉੱਤੇ ਹਾਲਮਾਰਕਿੰਗ ਦਾ ਕੋਈ ਅਸਰ ਨਹੀਂ ਹੋਵੇਗਾ। ਦੇਸ਼ ਭਰ ਦੇ 256 ਜ਼ਿਲ੍ਹਿਆਂ ਵਿਚ ਹੁਣ ਸਿਰਫ ਹਾਲਮਾਰਕਿੰਗ ਸੋਨੇ ਦੇ ਗਹਿਣੇ ਵੇਚੇ ਜਾ ਸਕਣਗੇ। ਦੱਸ ਦਈਏ ਕਿ ਗੋਲਡ ਹਾਲਮਾਰਕਿੰਗ ਨਿਯਮ (Gold Hallmarking Rules ) ਸਿਰਫ ਜਵੈਲਰਜ਼ ਲਈ ਹੈ। ਉਹ ਗਾਹਕਾਂ ਨੂੰ ਬਿਨ੍ਹਾਂ ਹਾਲਮਾਰਕਿੰਗ ਵਾਲੇ ਗਹਿਣੇ ਨਹੀਂ ਵੇਚ ਸਕਦੇ।

goldGold

ਹੋਰ ਪੜ੍ਹੋ: ਚੰਡੀਗੜ੍ਹ: ਕੋਰੋਨਾ ਕਰਫਿਊ ਵਿਚ ਢਿੱਲ, ਹੁਣ ਰਾਤ ਦੇ 8 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ

ਜੇਕਰ ਗਾਹਕਾਂ ਕੋਲ ਪਹਿਲਾਂ ਤੋਂ ਹੀ ਬਿਨ੍ਹਾਂ ਹਾਲਮਾਰਕਿੰਗ ਵਾਲੇ ਗਹਿਣੇ ਪਏ ਹਨ ਤਾਂ ਉਹਨਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਤੇ ਉਹ ਗਹਿਣਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਵੇਚ ਸਕਦੇ ਹਨ। ਇਸ ਤੋਂ ਇਲਾਵਾ ਗੋਲਡ ਹਾਲਮਾਰਕਿੰਗ ਕਾਰਨ ਗਹਿਣਿਆਂ ਦੀਆਂ ਕੀਮਤਾਂ ਉੱਤੇ ਕੋਈ ਅਸਰ ਨਹੀਂ ਹੋਵੇਗਾ। ਹਾਲਾਂਕਿ ਜੇਕਰ ਜਵੈਲਰ ਚਾਹੇ ਤਾਂ ਪੁਰਾਣੇ ਗਹਿਣਿਆਂ ਦੀ ਹਾਲਮਾਰਕਿੰਗ (Gold Hallmarking Rules for old Jewelry) ਕੀਤੀ ਜਾ ਸਕਦੀ ਹੈ।  ਇਸ ਤੋਂ ਇਲਾਵਾ ਜੇਕਰ ਕੋਈ ਜਵੈਲਰ ਗਾਹਕ ਕੋਲੋਂ ਸੋਨਾ ਖਰੀਦ ਕੇ ਉਸ ਨੂੰ ਬਦਲਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

GoldGold

ਇਹ ਵੀ ਪੜ੍ਹੋ:  ਦੁਖ਼ਦ ਖਬਰ: ਦੋ ਪੰਜਾਬੀਆਂ ਦੀ ਇਟਲੀ 'ਚ ਡੁੱਬਣ ਕਾਰਨ ਹੋਈ ਮੌਤ

ਇਸ ਦੇ ਨਾਲ ਹੀ ਲੋਕਾਂ ਦੇ ਮਨਾਂ ਵਿਚ ਗੋਲਡ ਲੋਨ ਨੂੰ ਲੈ ਕੇ ਵੀ ਸਵਾਲ ਹਨ ਪਰ ਇਸ ਨੂੰ ਲੈ ਕੇ ਵੀ ਨਿਯਮ ਸਾਫ ਹੈ। ਗਾਹਕ ਪਹਿਲਾਂ ਦੀ ਤਰ੍ਹਾਂ ਹੀ ਗੋਲਡ ਲੋਨ (Gold Loan) ਲੈ ਸਕਦੇ ਹਨ। ਸੋਨਾ ਗਿਰਵੀ ਰੱਖ ਕੇ ਲੋਨ ਲੈਣ ਸਮੇਂ ਗੋਲਡ ਹਾਲਮਾਰਕਿੰਗ ਨਾਲ ਕੋਈ ਫਰਕ ਨਹੀਂ ਪਵੇਗਾ। ਦਰਅਸਲ ਗੋਲਡ ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਦਾ ਸਰਟੀਫਿਕੇਟ ਹੈ। ਇਸ ਦੇ ਤਹਿਤ ਜਵੇਲਰਜ਼ ਨੂੰ ਸਿਰਫ਼ 14, 18 ਅਤੇ 22 ਕੈਰੇਟ ਗੋਲਡ ਦੀ ਵਿਕਰੀ ਦੀ ਮਨਜ਼ੂਰੀ ਹੋਵੇਗੀ। ਬੀ.ਆਈ.ਐੱਸ (BIS) ਅਪ੍ਰੈਲ 2000 ਤੋਂ ਗੋਲਡ ਹਾਲਮਾਰਕਿੰਗ ਸਕੀਮ ਚਲਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement