
ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਡੈਲਟਾ ਵੇਰੀਐਂਟ (Delta variant of Covid) ਇਸ ਸਮੇਂ ਦੁਨੀਆਂ ਦੇ 80 ਦੇਸ਼ਾਂ ਵਿਚ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਡੈਲਟਾ ਵੇਰੀਐਂਟ (Delta variant of Covid) ਇਸ ਸਮੇਂ ਦੁਨੀਆਂ ਦੇ 80 ਦੇਸ਼ਾਂ ਵਿਚ ਹੈ। ਭਾਰਤ ਵਿਚ ਇਸ ਨੂੰ ‘ਵੇਟੀਐਂਟ ਆਫ ਕੰਸਰਨ’ (Variant of concern) ਦੀ ਸ਼੍ਰੇਣੀ ਵਿਚ ਰੱਖਿਆ ਗਿਆ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਡੈਲਟਾ ਪਲੱਸ ਵੇਰੀਐਂਟ (Delta Plus variant) ਹਾਲੇ 9 ਦੇਸ਼ਾਂ ਵਿਚ ਹੈ।
Coronavirus
ਹੋਰ ਪੜ੍ਹੋ: ਚੰਡੀਗੜ੍ਹ: ਕੋਰੋਨਾ ਕਰਫਿਊ ਵਿਚ ਢਿੱਲ, ਹੁਣ ਰਾਤ ਦੇ 8 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ
ਇਹ ਦੇਸ਼ ਯੂਕੇ, ਯੂਐਸ, ਜਪਾਨ, ਰੂਸ, ਭਾਰਤ ਪੁਰਤਗਾਲ, ਸਵਿਟਜ਼ਰਲੈਂਡ, ਨੇਪਾਲ ਤੇ ਚੀਨ ਹਨ। ਭਾਰਤ ਵਿਚ ਡੈਲਟਾ ਪਲੱਸ (Delta Plus variant) ਦੇ 40 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ ਹਾਲੇ ਇਸ ਨੂੰ ‘ਵੇਰੀਐਂਟ ਆਫ ਇੰਟਰਸਟ’ (Variant of Interest) ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਡੈਲਟਾ ਪਲੱਸ ਦੇ ਮਾਮਲੇ ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ ਵਿਚ ਪਾਏ ਗਏ।
Coronavirus
ਇਹ ਵੀ ਪੜ੍ਹੋ: ਦੁਖ਼ਦ ਖਬਰ: ਦੋ ਪੰਜਾਬੀਆਂ ਦੀ ਇਟਲੀ 'ਚ ਡੁੱਬਣ ਕਾਰਨ ਹੋਈ ਮੌਤ
ਕੇਂਦਰ ਵੱਲੋਂ ਸੂਬਿਆਂ ਨੂੰ ਚਿੱਠੀ ਲਿਖ ਕੇ ਦੱਸਿਆ ਗਿਆ ਕਿ ਕਿਵੇਂ ਇਸ ਨਾਲ ਨਜਿੱਠਿਆ ਜਾ ਸਕਦਾ ਹੈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਡੈਲਟਾ ਪਲੱਸ (Delta Plus variant) ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ (Third Wave) ਦਾ ਕਾਰਨ ਬਣ ਸਕਦਾ ਹੈ।
Covid-19 Vaccine
ਇਹ ਵੀ ਪੜ੍ਹੋ: ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ
ਕੇਂਦਰੀ ਸਿਹਤ ਸਕੱਤਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਡੈਲਟਾ ਵੇਰੀਐਂਟ ਨੂੰ ‘ਵੇਰੀਐਂਟ ਆਫ ਇੰਟਰਸਟ’ (Variant of Interest) ਦੱਸਿਆ ਸੀ ਪਰ ਸ਼ਾਮ ਹੁੰਦੇ ਹੀ ਡੈਲਟਾ ਪਲੱਸ ‘ਵੇਟੀਐਂਟ ਆਫ ਕੰਸਰਨ’ (Variant of concern) ਹੋ ਗਿਆ। ਸਿਹਤ ਸਕੱਤਰ ਨੇ ਕਿਹਾ ਕਿ ਭਾਰਤ ਵਿਚ ਦੋਵੇਂ ਵੈਕਸੀਨ ਕੋਵੈਕਸੀਨ ਤੇ ਕੋਵੀਸ਼ੀਲਡ ਡੈਲਟਾ ਵੇਰੀਐਂਟ ’ਤੇ ਅਸਰਦਾਰ ਹਨ।