ਇਰਾਨ ਦੇ ਸਰਕਾਰੀ ਮੀਡੀਆ ਸੰਗਠਨਾਂ ਦੇ ਅਕਾਉਂਟ ਟਵਿਟਰ ਨੇ ਕੀਤੇ ਬੰਦ
Published : Jul 21, 2019, 6:33 pm IST
Updated : Jul 21, 2019, 6:33 pm IST
SHARE ARTICLE
Twitter closed the account of government media organizations of iran
Twitter closed the account of government media organizations of iran

ਮੀਡੀਆ ਸੰਗਠਨਾਂ ਨੂੰ ਸ਼ੱਕ ਹੈ ਕਿ ਰੋਕ ਜ਼ਬਤੀ ਨਾਲ ਜੁੜੀਆਂ ਖ਼ਬਰਾਂ ਦੇਣ ਕਾਰਨ ਲਗਾਈ ਗਈ ਹੈ

ਨਵੀਂ ਦਿੱਲੀ: ਬਰਤਾਨੀ ਟੈਂਕਰਾਂ ਨੂੰ ਈਰਾਨ ਦੁਆਰਾ ਜ਼ਬਤ ਕੀਤੇ ਜਾਣ ਦੇ ਚਲਦੇ ਖੇਤਰ ਵਿਚ ਪਹਿਲਾਂ ਤੋਂ ਹੀ ਤਣਾਅ ਵਧ ਜਾਣ ਦੌਰਾਨ ਕੁੱਝ ਪ੍ਰਭਾਵਿਤ ਮੀਡੀਆ ਸੰਗਠਨਾਂ ਨੂੰ ਸ਼ੱਕ ਹੈ ਕਿ ਰੋਕ ਜ਼ਬਤੀ ਨਾਲ ਜੁੜੀਆਂ ਖ਼ਬਰਾਂ ਦੇਣ ਕਾਰਨ ਲਗਾਈ ਗਈ ਹੈ। ਪਰ ਸੋਸ਼ਲ ਨੈਟਵਰਕਿੰਗ ਸੇਵਾ ਦਾ ਕਹਿਣਾ ਹੈ ਕਿ ਇਹ ਬਹਾਈ ਧਰਮ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੀ ਪੀੜਤਾਂ ਵਿਰੁਧ ਕੀਤੀ ਗਈ ਕਾਰਵਾਈ ਹੈ।

ਬਹਾਈ ਘੱਟ ਗਿਣਤੀ ਵਾਲਾ ਭਾਈਚਾਰਾ ਹੈ ਜਿਸ ਨੇ ਲੰਬੇ ਸਮੇਂ ਤੋਂ ਈਰਾਨ ਵਿਚ ਦੁਖ ਦਾ ਸਾਹਮਣਾ ਕੀਤਾ ਹੈ। ਟਵਿਟਰ ਨੇ ਬੰਦ ਖਾਤਿਆਂ ਦਾ ਨਾਮ ਨਹੀਂ ਦਸਿਆ ਪਰ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸਾਰੇ ਈਰਾਨੀ ਸਰਕਾਰੀ ਮੀਡੀਆ ਸੰਗਠਨਾਂ ਦੇ ਅਕਾਉਂਟ 'ਤੇ ਅੰਗਰੇਜ਼ੀ ਵਿਚ ਲਿਖੇ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਅਕਾਉਂਟ ਬੰਦ ਕਰ ਦਿੱਤਾ ਗਿਆ ਹੈ। ਟਵਿਟਰ ਨਿਯਮਾਂ ਦਾ ਉਲੰਘਣ ਕਰਨ ਵਾਲੇ ਅਕਾਉਂਟ ਨੂੰ ਟਵਿਟਰ ਨੇ ਬੰਦ ਕਰ ਦਿੱਤਾ ਹੈ।

ਈਰਾਨ ਦੀ ਮੇਹਰ ਡਾਇਲਾਗਜ ਕਮੇਟੀ ਨੇ ਕਿਹਾ ਕਿ ਫਾਰਸੀ ਭਾਸ਼ਾ ਦਾ ਉਸ ਦਾ ਅਕਾਉਂਟ ਸ਼ੁੱਕਰਵਾਰ ਦੇਰ ਰਾਤ ਤੋਂ ਹੀ ਬੰਦ ਕਰ ਦਿੱਤਾ ਗਿਆ ਲਗਦਾ ਹੈ। ਇਸ ਤੋਂ ਪਹਿਲਾਂ ਉਸ ਨੇ ਹੋਰਮੁਜ ਸਟ੍ਰੇਟ ਦੇ ਮੱਧ ਵਿਚ ਟੈਂਕਰ ਸਟੇਨਾ ਇੰਪੇਰੋ ਦੀ ਜ਼ਬਤੀ ਨੂੰ ਲੈ ਕੇ ਖ਼ਬਰ ਦਿੱਤੀ ਸੀ। ਮੇਹਰ ਦੀ ਫ਼ਾਰਸੀ ਭਾਸ਼ਾ ਵਾਲੇ ਟਵਿਟਰ ਪੇਜ ਤੋਂ ਇਲਾਵਾ ਸਰਕਾਰੀ ਸੰਚਾਰ ਕਮੇਟੀ ਆਈਆਰਆਈਏ ਅਤੇ ਯੰਗ ਪੱਤਰਕਾਰ ਕਲੱਬ ਦੀ ਏਜੰਸੀ ਦਾ ਪੇਜ ਵੀ ਸ਼ਨੀਵਾਰ ਨੂੰ ਖੁਲ੍ਹ ਨਹੀਂ ਰਿਹਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement