
ਸਰਕਾਰ ਨੇ 28 ਤੋਂ 40 ਫੀਸਦੀ ਲਾਇਆ ਟੈਕਸ
ਨਵੀਂ ਦਿੱਲੀ: ਹੁਣ ਬਹੁਤ ਜਲਦ ਹੀ ਬਾਜ਼ਾਰ 'ਚ ਰੈੱਡ ਬੁਲ, ਸਟਿੰਗ ਤੇ ਮੌਨਸਟਰ ਵਰਗੇ ਕੈਫੀਨੇਟਡ ਅਤੇ ਐਨਰਜ਼ੀ ਡ੍ਰਿੰਕਸ ਮਹਿੰਗੇ ਹੋਣ ਜਾ ਰਹੇ ਹਨ,,ਜੋ ਕਿ ਲੋਕਾਂ ਦੀ ਜੇਬ ਨੂੰ ਢਿੱਲਾ ਕਰਨਗੇ। ਸਰਕਾਰ ਨੇ ਕੈਫਿਨ ਡ੍ਰਿੰਕਸ 'ਤੇ ਟੈਕਸ ਵਧਾਉਣ ਦੇ ਨਾਲ-ਨਾਲ ਇਨ੍ਹਾਂ ਉਪਰ ਟੈਕਸ ਵੀ ਲਗਾ ਦਿੱਤਾ ਹੈ।
RedBul
ਜਾਣਕਾਰੀ ਮੁਤਾਬਿਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਹੋਈ ਗੁੱਡਜ਼ ਤੇ ਸਰਵਿਸਿਜ਼ ਟੈਕਸ ਕੌਂਸਲ ਨੇ ਕੈਫਿਨ ਡ੍ਰਿੰਕਸ 'ਤੇ ਜੀ. ਐੱਸ. ਟੀ. 18 ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਹੈ, ਨਾਲ ਹੀ ਇਨ੍ਹਾਂ 'ਤੇ 12 ਫੀਸਦੀ ਸੈੱਸ ਲਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ, ਯਾਨੀ ਕਿ ਇਨ੍ਹਾਂ 'ਤੇ ਪ੍ਰਭਾਵੀ ਟੈਕਸ ਦਰ 40 ਫੀਸਦੀ ਹੋ ਗਈ ਹੈ, ਜੋ ਕਿ ਪਹਿਲਾ 28 ਫ਼ੀਸਦੀ ਸੀ।
GST
ਕਾਬਲੇਗੋਰ ਹੈ ਕਿ ਕੈਫੀਨੇਟਡ ਤੇ ਐਨਰਜ਼ੀ ਡ੍ਰਿੰਕਸ 'ਤੇ ਟੈਕਸ ਦਰ ਹੁਣ ਕਾਰਬੋਨੇਟਡ ਡ੍ਰਿੰਕਸ ਦੇ ਬਰਾਬਰ ਹੋ ਗਈ ਹੈ, ਜਿਨ੍ਹਾਂ 'ਤੇ ਪਹਿਲਾਂ ਹੀ 28 ਫੀਸਦੀ ਜੀ. ਐੱਸ. ਟੀ. ਅਤੇ 12 ਫੀਸਦੀ ਸੈੱਸ ਨਾਲ ਕੁੱਲ 40 ਫੀਸਦੀ ਟੈਕਸ ਲੱਗ ਰਿਹਾ ਹੈ। ਇੰਡਸਟਰੀ ਸੂਤਰਾਂ ਦਾ ਕਹਿਣਾ ਹੈ ਕਿ ਕੈਫੀਨੇਟਡ ਐਨਰਜ਼ੀ ਡ੍ਰਿੰਕਸ ਦਾ ਬਾਜ਼ਾਰ ਮੌਜੂਦਾ ਸਮੇਂ 1000 ਕਰੋੜ ਤੋਂ ਵੱਧ ਦਾ ਹੈ।ਪਹਿਲਾਂ ਹੀ ਇਨ੍ਹਾਂ ਡ੍ਰਿੰਕਸ ਦੀ ਕੀਮਤ 95 ਤੋਂ 100 ਰੁਪਏ ਵਿਚਕਾਰ ਹੈ ਤੇ ਟੈਕਸ ਵਧਣ ਨਾਲ ਕੀਮਤਾਂ 'ਚ ਹੋਰ ਵਾਧਾ ਹੋਵੇਗਾ।
Redbul
ਦੱਸ ਦੇਈਏ ਕਿ ਜੀ. ਐੱਸ. ਟੀ. ਦਰਾਂ 'ਚ ਨਵਾਂ ਵਾਧਾ ਪਹਿਲੀ ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ 'ਚ ਹੋਈ ਗੁੱਡਸ ਐਂਡ ਸਰਵਿਜ਼ ਟੈਕਸ ਕੌਂਸਲ ਦੀ 37ਵੀਂ ਬੈਠਕ 'ਚ ਕਈ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿਚ ਕਈ ਚੀਜ਼ਾਂ ਤੋਂ ਟੈਕਸ ਦਾ ਬੋਝ ਘੱਟ ਕੀਤਾ ਗਿਆ, ਉੱਥੇ ਹੀ ਕੁਝ ਚੀਜ਼ਾਂ 'ਤੇ ਟੈਕਸ ਵਧਾ ਦਿੱਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।