
ਚੀਨ ਦੀ ਕੰਪਨੀ Xiaomi ਭਾਰਤ ਵਿੱਚ ਜਲਦ ਹੀ Redmi Note 7 ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ Xiaomi India ਦੇ ਪ੍ਰਮੁੱਖ ਮਨੂੰ ਕੁਮਾਰ ਜੈਨ ਨੇ..
ਨਵੀਂ ਦਿੱਲੀ : ਚੀਨ ਦੀ ਕੰਪਨੀ Xiaomi ਭਾਰਤ ਵਿੱਚ ਜਲਦ ਹੀ Redmi Note 7 ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ Xiaomi India ਦੇ ਪ੍ਰਮੁੱਖ ਮਨੂੰ ਕੁਮਾਰ ਜੈਨ ਨੇ ਦਿੱਤੀ ਹੈ। ਮਨੂੰ ਕੁਮਾਰ ਜੈਨ ਨੇ ਕੰਪਨੀ ਦੇ ਸੀ.ਈ.ਓ ਲਈ ਜੂਨ ਦੇ ਨਾਲ ਇੱਕ ਫੋਟੋ ਸਾਂਝਾ ਕੀਤੀ ਹੈ ਜਿਸ ਵਿੱਚ ਲਈ ਜੂਨ ਦੇ ਹੱਥਾਂ ਵਿੱਚ Redmi Note 7 ਨਜ਼ਰ ਆ ਰਿਹਾ ਹੈ। ਟਵੀਟ ਵਿੱਚ ਦੱਸਿਆ ਗਿਆ ਹੈ ਕਿ ਫੋਨ ਵਿੱਚ 48 ਮੈਗਾ-ਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਟਵੀਟ ਵਿੱਚ ਫੋਨ ਲਾਂਚ ਕਰਨ ਦੀ ਜਾਣਕਾਰੀ ਉਲਟੇ ਅੰਦਾਜ ਵਿੱਚ ਦਿੱਤੀ ਗਈ ਹੈ।
˙sᴉ sᴉɥʇ ʇɐɥʍ ʍouʞ noʎ ɟᴉ ┴R
— Manu Kumar Jain (@manukumarjain) January 24, 2019
¡ƃuᴉɯoɔ sᴉ #ԀW8ᔭ ƃuᴉzɐɯ∀
˙uʍop ǝpᴉsdn ʎɹʇsnpuᴉ sᴉɥʇ uɹnʇ ɐuuoƃ ǝɹ,ǝM pic.twitter.com/ojvMXWPTUt
Redmi Note 7 ਦੀ ਭਾਰਤ ਵਿੱਚ ਕੀਮਤ ਲੱਗਪਗ ਚੀਨ ਜਿੰਨੀ ਹੀ ਹੋਵੇਗੀ। Xiaomi Redmi Note 7 ਨੂੰ ਤਿੰਨ ਵੈਰੀਏਟ ਵਿੱਚ ਲਾਂਚ ਕੀਤਾ ਗਿਆ ਹੈ। ਇਸਦੇ ਵਿਚ 3 ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਵੈਰੀਏਟ ਦੀ ਕੀਮਤ 999 ਚੀਨੀ ਯੁਆਨ ਯਾਨੀ ਕਰੀਬ 10,300 ਰੁਪਏ ਹੈ। ਉਥੇ ਹੀ ਇਸਦੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੈਰੀਏਟ ਦੀ ਕੀਮਤ 1199 ਚੀਨੀ ਯੁਆਨ ਯਾਨੀ ਕਰੀਬ 12,400 ਰੁਪਏ ਹੈ। ਇਸਤੋਂ ਇਲਾਵਾ 6 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੈਰੀਏਟ ਦੀ ਕੀਮਤ 1399 ਚੀਨੀ ਯੁਆਨ ਯਾਨੀ ਕਰੀਬ 14,500 ਰੁਪਏ ਹੈ।
Redmi Note 7
ਇਸਨੂੰ ਟਵਿਲਾਇਟ ਗੋਲਡ, ਫੈਨਟਸੀ ਬਲੂ ਅਤੇ ਬਰਾਇਟ ਬਲੈਕ ਕਲਰ ਵੈਰੀਏਂਟ ਵਿੱਚ ਖਰੀਦਿਆ ਜਾ ਸਕੇਗਾ ਇਹ ਡਿਊਲ-ਸਿਮ ਸਮਾਰਟਫੋਨ ਹੈ। ਇਹ MIUI 9 ਉੱਤੇ ਆਧਾਰਿਤ ਐਂਡਰਾਇਡ ਆਰਯੋ ਉੱਤੇ ਕੰਮ ਕਰਦਾ ਹੈ। ਇਸ ਵਿੱਚ 6.3 ਇੰਚ ਦਾ ਫੁਲ ਐਚ.ਡੀ ਪਲੱਸ LTPS ਡਿਸਪਲੇ ਦਿੱਤਾ ਗਿਆ ਹੈ ਜਿਸਦਾ ਪਿਕਸਲ ਰੇਜੋਲਿਊਸ਼ਨ 1080x2340 ਹੈ। ਇਸਦਾ ਆਸਪੈਕਟ ਰੇਸ਼ਯੋ 19.5:9 ਹੈ। ਇਸ ਵਿੱਚ ਬਰਾਇਟਨੇਸ 450 nits, 84 ਫ਼ੀਸਦ NTSC ਕਵਰ ਗਾਮੁਟ, ਕਾਰਨਿੰਗ ਗੋਰਿੱਲਾ ਗਲਾਸ 5 ਅਤੇ 2.5D ਕਰਵਡ ਗਲਾਸ ਦੀ ਪ੍ਰੋਟੇਕਸ਼ਨ ਦਿੱਤੀ ਗਈ ਹੈ।
Redmi Note 7
ਇੱਕ ਟਿਪਸਟਰ ਨੇ ਚੀਨੀ ਮਾਇਕਰੋਬਲਾਗਿੰਗ ਸਾਇਟ Weibo ਉੱਤੇ ਖੁਲਾਸਾ ਕੀਤਾ ਹੈ ਕਿ ਇਸ ਫੋਨ ਵਿੱਚ ਕਵਾਲਕਾਮ ਸਨੈਪਡਰੈਗਨ 675 ਪ੍ਰੋਸੇਸਰ ਦਿੱਤਾ ਜਾਵੇਗਾ ਨਾਲ ਹੀ ਇਸਦੀ ਕੀਮਤ 1,499 ਚੀਨੀ ਯੁਆਨ ਯਾਨੀ ਕਰੀਬ 15,800 ਰੁਪਏ ਹੋਣ ਦੀ ਉਮੀਦ ਹੈ। ਇਸਨੂੰ ਜਲਦ ਹੀ ਭਾਰਤੀ ਮਾਰਕਿਟ ਵਿੱਚ ਲਾਂਚ ਕੀਤਾ ਜਾਵੇਗਾ।