ਇਕ ਸਾਲ ਵਿਚ 18 ਸਰਕਾਰੀ ਬੈਂਕਾਂ ‘ਚ ਹੋਈ 1.48 ਲੱਖ ਕਰੋੜ ਰੁਪਏ ਦੀ ਧੋਖਾਧੜੀ
Published : Jul 24, 2020, 11:57 am IST
Updated : Jul 24, 2020, 11:57 am IST
SHARE ARTICLE
Photo
Photo

ਪਿਛਲੇ ਵਿੱਤੀ ਸਾਲ 2019-20 ਵਿਚ ਤਤਕਾਲੀਨ 18 ਸਰਕਾਰੀ ਬੈਂਕਾਂ ਵੱਲੋਂ ਕੁੱਲ 1,48,428 ਕਰੋੜ ਰੁਪਏ ਦੀ ਧੋਖਾਧੜੀ ਦੇ 12,416 ਦੇ ਮਾਮਲੇ ਦਰਜ ਕੀਤੇ ਗਏ। 

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਵਿੱਤੀ ਸਾਲ 2019-20 ਵਿਚ ਤਤਕਾਲੀਨ 18 ਸਰਕਾਰੀ ਬੈਂਕਾਂ ਵੱਲੋਂ ਕੁੱਲ 1,48,428 ਕਰੋੜ ਰੁਪਏ ਦੀ ਧੋਖਾਧੜੀ ਦੇ 12,416 ਦੇ ਮਾਮਲੇ ਦਰਜ ਕੀਤੇ ਗਏ। ਆਰਟੀਆਈ (ਸੂਚਨਾ ਦੇ ਅਧਿਕਾਰ) ਦੇ ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਆਰਬੀਆਈ ਨੇ ਉਹਨਾਂ ਨੂੰ ਆਰਟੀਆਈ ਦੇ ਤਹਿਤ ਇਹ ਜਾਣਕਾਰੀ ਦਿੱਤੀ ਹੈ।

Bank EmployeeBank

ਰਿਜ਼ਰਵ ਬੈਂਕ ਦੁਆਰਾ ਆਰਟੀਆਈ ਤਹਿਤ ਦਿੱਤੀ ਗਈ ਜਾਣਕਾਰੀ ਵਿਚ ਬੈਂਕਿੰਗ ਧੋਖਾਧੜੀ ਦੇ ਮਾਮਲਿਆਂ ਵਿਚ ਉਸ ਸਮੇਂ ਦੇ 18 ਸਰਕਾਰੀ ਬੈਂਕਾਂ ਜਾਂ ਉਹਨਾਂ ਦੇ ਗ੍ਰਾਹਕਾਂ ਨੂੰ ਹੋਏ ਨੁਕਸਾਨ ਦਾ ਵਿਸ਼ੇਸ਼ ਵੇਰਵਾ ਨਹੀਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਵਿਚ ਕ੍ਰਮਵਾਰ ਰਲੇਵੇਂ ਤੋਂ ਬਾਅਦ ਦੇਸ਼ ਵਿਚ ਸਰਕਾਰੀ ਖੇਤਰ ਦੇ ਬੈਂਕਾ ਦੀ ਗਿਣਤੀ ਫਿਲਹਾਲ 12 ਰਹਿ ਗਈ ਹੈ।

RTIRTI

ਆਰਟੀਆਈ ਤੋਂ ਮਿਲੇ ਅੰਕੜਿਆਂ ਨੂੰ ਦੇਖੀਏ ਤਾਂ ਬੀਤੇ ਸਾਲ ਵਿਚ ਧੋਖਾਧੜੀ ਦਾ ਸਭ ਤੋਂ ਵੱਡਾ ਸ਼ਿਕਾਰ ਸਰਕਾਰੀ ਖੇਤਰ ਦਾ ਚੋਟੀ ਦਾ ਬੈਂਕ ਭਾਰਤੀ ਸਟੇਟ ਬੈਂਕ ਬਣਿਆ ਹੈ। ਇਸ ਮਿਆਦ ਦੌਰਾਨ ਐਸਬੀਆਈ ਵਿਚ 44,612.93 ਕਰੋੜ ਰੁਪਏ ਦੀ ਧੋਖਾਧੜੀ ਨਾਲ ਜੁੜੇ 6,964 ਮਾਮਲੇ ਦਰਜ ਕੀਤੇ ਗਏ। ਇਹ ਰਕਮ ਬੀਤੇ ਵਿੱਤੀ ਸਾਲ ਦੌਰਾਨ 18 ਸਰਕਾਰੀ ਬੈਂਕਾਂ ਵਿਚ ਧੋਖਾਧੜੀ ਨਾਲ ਆਈ ਕੁੱਲ ਰਾਸ਼ੀ ਦਾ ਕਰੀਬ 30 ਫੀਸਦੀ ਹੈ।

Bank FraudBank Fraud

ਆਰਬੀਆਈ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਇਕ ਅਪ੍ਰੈਲ, 2019 ਤੋਂ 31 ਮਾਰਚ 2020 ਦੀ ਮਿਆਦ ਦੌਰਾਨ ਧੋਖਾਧੜੀ ਦੇ 395 ਮਾਮਲੇ ਸੂਚਿਤ ਕੀਤੇ ਗਏ, ਜਿਨ੍ਹਾਂ ਵਿਚੋਂ 15,354 ਕਰੋੜ ਰੁਪਏ ਦੀ ਰਕਮ ਸ਼ਾਮਲ ਹੈ। ਇਸ ਸੂਚੀ ਵਿਚ ਤੀਜੇ ਸਥਾਨ ‘ਤੇ ਬੈਂਕ ਆਫ ਬੜੌਦਾ ਰਿਹਾ, ਜਿਸ ਵਿਚ 349 ਮਾਮਲਿਆਂ ਦੇ ਨਾਲ 12,586 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਹੈ।

Rbi may extend moratorium on repayment of loans for three more months sbi reportRbi 

ਦੱਸ ਦਈਏ ਕਿ ਬੈਂਕ ਆਫ ਬੜੌਦਾ ਵਿਚ ਵਿਜੈਆ ਬੈਂਕ ਅਤੇ ਦੇਨਾ ਬੈਂਕ ਦਾ ਰਲੇਵਾਂ ਇਕ ਅਪ੍ਰੈਲ 2019 ਵਿਚ ਅਮਲ ਵਿਚ ਆਇਆ ਸੀ। ਇਸ ਦੌਰਾਨ ਯੂਨੀਅਨ ਬੈਂਕ ਆਫ ਇੰਡੀਆ ਨੇ 424 ਮਾਮਲਿਆਂ ਵਿਚ 9,316.80 ਕਰੋੜ ਰੁਪਏ, ਬੈਂਕ ਆਫ਼ ਇੰਡੀਆ ਨੇ 200 ਮਾਮਲਿਆਂ ਵਿਚ 8,069.14 ਕਰੋੜ ਰੁਪਏ, ਕੇਨਰਾ ਬੈਂਕ ਨੇ 208 ਮਾਮਲਿਆਂ ਵਿਚ 7,519.30 ਕਰੋੜ ਰੁਪਏ, ਇੰਡੀਅਨ ਓਵਰਸੀਜ਼ ਬੈਂਕ ਨੇ 207 ਮਾਮਲਿਆਂ ਵਿਚ 7,275.48 ਕਰੋੜ ਰੁਪਏ, ਅਲਾਹਾਬਾਦ ਬੈਂਕ ਨੇ 896 ਮਾਮਲਿਆਂ ਵਿਚ 6,973.90 ਕਰੋੜ ਰੁਪਏ ਅਤੇ ਯੂਕੋ ਬੈਂਕ ਵੱਲੋਂ 119 ਮਾਮਲਿਆਂ ਵਿਚ 5,384.53 ਕਰੋੜ ਰੁਪਏ ਦੀ ਧੋਖਾਧੜੀ ਦੀ ਸੂਚਨਾ ਦਿੱਤੀ।

Bank EmployeeBank 

ਸੂਚਨਾ ਦੇ ਅਧਿਕਾਰ ਐਕਟ ਦੇ ਤਹਿਤ ਰਿਜ਼ਰਵ ਬੈਂਕ ਨੇ ਦੱਸਿਆ ਕਿ 1 ਅਪ੍ਰੈਲ, 2019 ਤੋਂ 31 ਮਾਰਚ, 2020 ਤੱਕ ਦੀ ਮਿਆਦ ਦੌਰਾਨ ਓਰੀਐਂਟਲ ਬੈਂਕ ਆਫ਼ ਕਾਮਰਸ ਨੇ 329 ਮਾਮਲਿਆਂ ਵਿਚ 5,340.87 ਕਰੋੜ ਰੁਪਏ, ਸਿੰਡੀਕੇਟ ਬੈਂਕ ਨੇ 438 ਮਾਮਲਿਆਂ ਵਿਚ 4,999.03 ਕਰੋੜ ਰੁਪਏ, ਕਾਰਪੋਰੇਸ਼ਨ ਬੈਂਕ ਨੇ 125 ਮਾਮਲਿਆਂ ਵਿਚ 4,816.60 ਕਰੋੜ, ਸੈਂਟਰਲ ਬੈਂਕ ਆਫ ਇੰਡੀਆ ਨੇ 900 ਮਾਮਲਿਆਂ ਵਿਚ 3,993.82 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਦਿੱਤੀ ਹੈ। 

SBI Basic Savings Bank Deposit Small Account SBI 

ਆਂਧਰਾ ਬੈਂਕ ਦੇ 115 ਮਾਮਲਿਆਂ ਵਿਚ 3,462.32 ਕਰੋੜ ਰੁਪਏ, ਬੈਂਕ ਆਫ਼ ਮਹਾਰਾਸ਼ਟਰ ਨੇ 413 ਮਾਮਲਿਆਂ ਵਿਚ 3,391.13 ਕਰੋੜ ਰੁਪਏ, ਯੂਨਾਈਟਿਡ ਬੈਂਕ ਆਫ਼ ਇੰਡੀਆ ਨੇ 87 ਮਾਮਲਿਆਂ ਵਿਚ 2,679.72 ਕਰੋੜ ਰੁਪਏ, ਇੰਡੀਅਨ ਬੈਂਕ ਨੇ 225 ਮਾਮਲਿਆਂ ਵਿਚ 2,254.11 ਕਰੋੜ ਰੁਪਏ ਅਤੇ ਪੰਜਾਬ ਐਂਡ ਸਿੰਧ ਬੈਂਕ ਨੇ 67 ਮਾਮਲਿਆਂ ਵਿਚ 397. 28 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਦਿੱਤੀ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement