
ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ LIC ਦਾ ਸ਼ੇਅਰ
ਨਵੀਂ ਦਿੱਲੀ : ਅਡਾਨੀ-ਹਿੰਡਨਬਰਗ ਵਿਵਾਦ ਦਾ ਅਸਰ ਐਲਆਈਸੀ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਐਲਆਈਸੀ ਦਾ ਸਟਾਕ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਨੇੜੇ ਪਹੁੰਚ ਗਿਆ ਹੈ। LIC ਦਾ ਸਟਾਕ ਸ਼ੁੱਕਰਵਾਰ ਨੂੰ 584.70 ਰੁਪਏ 'ਤੇ ਬੰਦ ਹੋਇਆ, ਜੋ ਕਿ 582 ਰੁਪਏ ਦੇ ਆਪਣੇ ਸਭ ਤੋਂ ਹੇਠਲੇ ਪੱਧਰ ਤੋਂ ਉੱਪਰ ਹੈ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ LIC ਦੇ ਸ਼ੇਅਰ ਲਗਭਗ 17% ਡਿੱਗ ਚੁੱਕੇ ਹਨ। ਪਿਛਲੇ ਮਹੀਨੇ 24 ਜਨਵਰੀ ਨੂੰ ਜਦੋਂ ਹਿੰਡਨਬਰਗ ਦੀ ਰਿਪੋਰਟ ਆਈ ਤਾਂ ਐਲਆਈਸੀ ਦਾ ਸ਼ੇਅਰ 702 ਰੁਪਏ 'ਤੇ ਸੀ।
ਅਡਾਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਐਲਆਈਸੀ ਨੂੰ 50 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। 24
ਜਨਵਰੀ ਨੂੰ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਐਲਆਈਸੀ ਦੇ ਕੁੱਲ ਨਿਵੇਸ਼ ਦਾ ਮੁੱਲ 81,268 ਕਰੋੜ ਰੁਪਏ ਸੀ, ਜੋ 24 ਫਰਵਰੀ 2023 ਨੂੰ ਘੱਟ ਕੇ 32 ਹਜ਼ਾਰ ਦੇ ਨੇੜੇ ਆ ਗਿਆ ਹੈ। ਇਸ ਮੁਤਾਬਕ ਅਡਾਨੀ ਗਰੁੱਪ 'ਚ ਨਿਵੇਸ਼ ਕਰ ਕੇ LIC ਨੂੰ ਹੁਣ ਤੱਕ 50 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
LIC ਦੀ ਅਡਾਨੀ ਗਰੁੱਪ ਦੀ ਕਿਸ ਕੰਪਨੀ ਵਿੱਚ ਕਿੰਨੀ ਹਿੱਸੇਦਾਰੀ ਹੈ?
ਕੰਪਨੀ ਇਕੁਇਟੀ ਮੁੱਲ (ਰੁਪਏ ਵਿੱਚ)
ਅਡਾਨੀ ਪੋਰਟਸ 9.1% 11,036
ਅਡਾਨੀ ਇੰਟਰਪ੍ਰਾਈਜਿਜ਼ 4.2% 6,340
ਅਡਾਨੀ ਟੋਟਲ ਗੈਸ 6.0% 4,940
ਅੰਬੂਜਾ ਸੀਮਿੰਟ 6.3% 4,333
ਅਡਾਨੀ ਟਰਾਂਸਮਿਸ਼ਨ 3.7% 2,899
ਏ.ਸੀ.ਸੀ. 6.4% 2,082
ਅਡਾਨੀ ਗ੍ਰੀਨ 1.3% 987
ਅਨੁਜ ਗੁਪਤਾ, ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਅਤੇ ਕਰੰਸੀ), IIFL ਸਕਿਓਰਿਟੀਜ਼ ਦਾ ਕਹਿਣਾ ਹੈ ਕਿ LIC ਪਾਲਿਸੀ ਧਾਰਕਾਂ 'ਤੇ ਇਸ ਦਾ ਪ੍ਰਭਾਵ ਘੱਟ ਹੋਵੇਗਾ। LIC ਨੇ ਅਡਾਨੀ ਸਮੂਹ ਵਿੱਚ ਆਪਣੇ ਕੁੱਲ ਪੋਰਟਫੋਲੀਓ ਦਾ ਸਿਰਫ 1% ਨਿਵੇਸ਼ ਕੀਤਾ ਹੈ। ਅਜਿਹੀ ਸਥਿਤੀ 'ਚ ਜੇਕਰ ਅਡਾਨੀ ਸਮੂਹ ਦੇ ਸ਼ੇਅਰਾਂ 'ਚ ਗਿਰਾਵਟ ਆਉਂਦੀ ਹੈ ਤਾਂ ਵੀ ਮਿਆਦ ਪੂਰੀ ਹੋਣ 'ਤੇ ਪਾਲਿਸੀ ਧਾਰਕਾਂ ਨੂੰ ਮਿਲਣ ਵਾਲੀ ਰਕਮ 'ਤੇ ਅੱਧੇ ਜਾਂ ਇਕ ਫੀਸਦੀ ਤੋਂ ਜ਼ਿਆਦਾ ਦਾ ਫਰਕ ਨਹੀਂ ਪਵੇਗਾ। ਅਜਿਹੇ 'ਚ ਪਾਲਿਸੀ ਧਾਰਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਅਨੁਜ ਗੁਪਤਾ ਦੇ ਮੁਤਾਬਕ LIC ਸ਼ੇਅਰਾਂ 'ਚ ਨਿਵੇਸ਼ ਕਰਨ ਲਈ ਇਹ ਸਮਾਂ ਸਹੀ ਸਾਬਤ ਹੋ ਸਕਦਾ ਹੈ। LIC ਦਾ ਸ਼ੇਅਰ NSE 'ਤੇ 872 ਰੁਪਏ 'ਤੇ ਲਿਸਟ ਹੋਇਆ ਸੀ, ਜੋ ਹੁਣ 585 ਰੁਪਏ 'ਤੇ ਹੈ। ਯਾਨੀ ਹੁਣ ਤੱਕ ਇਸ 'ਚ 33 ਫੀਸਦੀ ਦੀ ਕਮੀ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦੇ ਵਾਪਸ ਆਉਣ ਦੀ ਪੂਰੀ ਸੰਭਾਵਨਾ ਹੈ। ਅਜਿਹੇ 'ਚ ਹੁਣ LIC ਦੇ ਸ਼ੇਅਰਾਂ 'ਚ ਨਿਵੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਸ਼ਮੀਰ ਦੇ ਬੱਲਾ ਉਦਯੋਗ 'ਚ ਚੰਗੀ ਗੁਣਵੱਤਾ ਵਾਲੀ ਲੱਕੜ ਦੀ ਕਮੀ, ਤੇਜ਼ੀ ਨਾਲ ਘਟ ਰਿਹਾ ਸਟਾਕ
ਅਡਾਨੀ ਗਰੁੱਪ ਦੇ 10 ਵਿੱਚੋਂ 8 ਸ਼ੇਅਰ ਸ਼ੁੱਕਰਵਾਰ ਨੂੰ ਘਟੇ। ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 5.11% ਡਿੱਗ ਗਏ। ਇਸ ਤੋਂ ਇਲਾਵਾ ਅਡਾਨੀ ਟਰਾਂਸਮਿਸ਼ਨ, ਪਾਵਰ, ਟੋਟਲ ਗੈਸ ਅਤੇ ਗ੍ਰੀਨ ਐਨਰਜੀ 'ਚ 5-5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਜਦੋਂ ਕਿ ਐਨਡੀਟੀਵੀ ਵਿੱਚ 4.22%, ਅਡਾਨੀ ਵਿਲਮਰ ਵਿੱਚ 2.22% ਅਤੇ ਏਸੀਸੀ ਵਿੱਚ 0.032% ਦੀ ਗਿਰਾਵਟ ਆਈ। ਸਿਰਫ ਅਡਾਨੀ ਪੋਰਟਸ 1.44% ਅਤੇ ਅੰਬੂਜਾ ਸੀਮੈਂਟ 2.26% ਵਧਿਆ।
ਪ੍ਰਾਪਤ ਵੇਰਵਿਆਂ ਅਨੁਸਾਰ 24 ਜਨਵਰੀ ਨੂੰ ਅਡਾਨੀ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ, ਗਰੁੱਪ ਦਾ ਮਾਰਕੀਟ ਕੈਪ 61.6% ਜਾਂ 11.8 ਲੱਖ ਕਰੋੜ ਰੁਪਏ ਘਟ ਕੇ 7.4 ਲੱਖ ਕਰੋੜ ਰੁਪਏ ਰਹਿ ਗਿਆ ਹੈ। ਹਿੰਡਨਬਰਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸਮੂਹ ਦੇ ਸੱਤ ਸ਼ੇਅਰਾਂ ਦਾ ਮੁੱਲ 85% ਤੋਂ ਵੱਧ ਸੀ।
ਇਹ ਵੀ ਪੜ੍ਹੋ : ਰਾਸ਼ਟਰੀ ਸਿੱਖਿਆ ਨੀਤੀ ਨੇ ਭਵਿੱਖ ਦੀਆਂ ਮੰਗਾਂ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਦਿਤੀ ਨਵੀਂ ਦਿਸ਼ਾ : ਪ੍ਰਧਾਨ ਮੰਤਰੀ ਮੋਦੀ
ਗਰੁੱਪ ਦੇ ਸ਼ੇਅਰਾਂ ਵਿੱਚੋਂ ਅਡਾਨੀ ਟੋਟਲ ਗੈਸ ਦਾ ਸ਼ੇਅਰ ਸਭ ਤੋਂ ਵੱਧ ਟੁੱਟਿਆ ਹੈ। ਇਹ ਪਿਛਲੇ 21 ਸੈਸ਼ਨਾਂ ਵਿਚੋਂ 20 ਸੈਸ਼ਨਾਂ 'ਚ ਹੇਠਲੇ ਪੱਧਰ 'ਤੇ ਬੰਦ ਹੋਇਆ ਹੈ। ਵੀਰਵਾਰ ਦੇ 5% ਦੇ ਨੁਕਸਾਨ ਤੋਂ ਬਾਅਦ, ਸਟਾਕ ਨੇ ਹੁਣ 25 ਜਨਵਰੀ ਤੋਂ ਆਪਣੇ ਮੁੱਲ ਦਾ ਲਗਭਗ 80% ਗੁਆ ਦਿੱਤਾ ਹੈ।
ਇਸ ਦਾ ਮਾਰਕੀਟ ਕੈਪ 24 ਜਨਵਰੀ ਨੂੰ 4.3 ਲੱਖ ਕਰੋੜ ਰੁਪਏ ਸੀ, ਜੋ ਹੁਣ ਘਟ ਕੇ 87,242 ਕਰੋੜ ਰੁਪਏ ਰਹਿ ਗਿਆ ਹੈ। ਅਡਾਨੀ ਗ੍ਰੀਨ ਐਨਰਜੀ ਐਂਡ ਟਰਾਂਸਮਿਸ਼ਨ 'ਚ ਕਰੀਬ 73 ਫੀਸਦੀ ਦਾ ਨੁਕਸਾਨ ਹੋਇਆ ਹੈ। ਅਡਾਨੀ ਇੰਟਰਪ੍ਰਾਈਜਿਜ਼ ਨੇ ਪਿਛਲੇ ਇੱਕ ਮਹੀਨੇ ਵਿੱਚ ਆਪਣੀ ਕੀਮਤ ਦਾ ਲਗਭਗ 60% ਗੁਆ ਦਿੱਤਾ ਹੈ।