
ਉੱਥੇ ਹੀ ਨਿਫਟੀ ਨੇ ਵੀ ਕਰੀਬ 200 ਅੰਕ ਦਾ ਵਾਧਾ ਦੇਖਿਆ ਹੈ ਅਤੇ ਇਹ 8 ਹਜ਼ਾਰ ਅੰਕ...
ਨਵੀਂ ਦਿੱਲੀ: ਬੀਤੇ ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਹੁਤ ਜਲਦ ਆਰਥਿਕ ਪੈਕੇਜ ਦੇਣ ਦੀ ਗੱਲ ਕਹੀ ਹੈ। ਵਿੱਤ ਮੰਤਰੀ ਦੇ ਇਸ ਬਿਆਨ ਨਾਲ ਭਾਰਤੀ ਸ਼ੇਅਰ ਬਜ਼ਾਰ ਦੀਆਂ ਉਮੀਦਾਂ ਵਧ ਗਈਆਂ ਹਨ। ਇਹੀ ਵਜ੍ਹਾ ਹੈ ਕਿ 21 ਦਿਨ ਦੇ ਲਾਕਡਾਊਨ ਐਲਾਨ ਤੋਂ ਬਾਅਦ ਵੀ ਸ਼ੁਰੂਆਤੀ ਮਿੰਟਾਂ ਵਿਚ ਸੈਂਸੇਕਸ 400 ਅੰਕ ਦੇ ਵਾਧੇ ਨਾਲ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।
Share Market
ਉੱਥੇ ਹੀ ਨਿਫਟੀ ਨੇ ਵੀ ਕਰੀਬ 200 ਅੰਕ ਦਾ ਵਾਧਾ ਦੇਖਿਆ ਹੈ ਅਤੇ ਇਹ 8 ਹਜ਼ਾਰ ਅੰਕ ਦੇ ਪੱਧਰ ਤੇ ਪਹੁੰਚ ਗਿਆ। ਸੋਮਵਾਰ ਨੂੰ ਇਤਿਹਾਸਿਕ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਬਜ਼ਾਰ ਵਿਚ ਥੋੜੀ ਰੌਣਕ ਸੀ। ਤੀਹ ਸ਼ੇਅਰਾਂ ਵਾਲਾ ਸੈਂਸੇਕਸ 692.79 ਅੰਕ ਯਾਨੀ 2.67 ਪ੍ਰਤੀਸ਼ਤ ਦੇ ਵਾਧੇ ਨਾਲ 26,674.03 ਅੰਕ ਤੇ ਬੰਦ ਹੋਇਆ।
Share Market
ਕਾਰੋਬਾਰ ਦੌਰਾਨ ਇਹ 27,462.87 ਅੰਕ ਤਕ ਗਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫਟੀ 190.80 ਅੰਕ ਯਾਨੀ 2.51 ਪ੍ਰਤੀਸ਼ਤ ਦੇ ਵਾਧੇ ਨਾਲ 7,801.05 ਅੰਕ ਤੇ ਬੰਦ ਹੋਇਆ। ਦਸ ਦਈਏ ਕਿ ਸੋਮਵਾਰ ਨੂੰ ਸ਼ੇਅਰ ਬਜ਼ਾਰ ਵਿਚ ਲੋਅਰ ਸਰਕਿਟ ਲਗਿਆ ਸੀ। ਇਸ ਕਰ ਕੇ 45 ਮਿੰਟ ਲਈ ਕਾਰੋਬਾਰ ਰੋਕਣ ਦੀ ਨੌਬਤ ਤਕ ਆ ਗਈ। ਕਾਰੋਬਾਰ ਦੇ ਅੰਤ ਵਿਚ ਸੈਂਸੇਕਸ 3,935 ਅੰਕ ਯਾਨੀ 13.15 ਪ੍ਰਤੀਸ਼ਤ ਡਿੱਗ ਕੇ 25,981.24 ਅੰਕ ਤੇ ਬੰਦ ਹੋ ਗਿਆ।
Share Market
ਨਿਫਟੀ 1,135.20 ਅੰਕ ਯਾਨੀ 12.98 ਪ੍ਰਤੀਸ਼ਤ ਡਿੱਗ ਕੇ 7,610.25 ਅੰਕ ਰਹਿ ਗਿਆ। ਇਹ ਭਾਰਤੀ ਸ਼ੇਅਰ ਬਜ਼ਾਰ ਵਿਚ ਕਿਸੇ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। ਕੋਰੋਨਾ ਵਾਇਰਸ ਕਾਰਨ ਉਦਯੋਗ ਤੇ ਪੈਣ ਵਾਲੇ ਅਸਰ ਅਤੇ ਰੁਜ਼ਗਾਰ ਦੀ ਕਟੌਤੀ ਦਾ ਖ਼ਦਸ਼ਾ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸੰਕਟ ਤੋਂ ਪਾਰ ਪਾਉਣ ਵਿਚ ਮਦਦਗਾਰ ਆਰਥਿਕ ਪੈਕੇਜ ਦਾ ਐਲਾਨ ਜਲਦ ਕੀਤਾ ਜਾਵੇਗਾ।
Share Market
ਇਸ ਦੇ ਨਾਲ ਹੀ ਉਹਨਾਂ ਨੇ ਫਾਈਨੈਸ਼ ਨਾਲ ਜੁੜੇ ਕਈ ਰਾਹਤ ਦੇ ਐਲਾਨ ਵੀ ਕੀਤੇ। ਦਸ ਦਈਏ ਕਿ ਕੋਰੋਨਾ ਵਾਇਰਸ ਦੀ ਮਾਰ ਸੋਮਵਾਰ ਸਵੇਰੇ ਸ਼ੇਅਰ ਬਜ਼ਾਰ ਤੇ ਵੀ ਦੇਖਣ ਨੂੰ ਮਿਲੀ। ਸੈਂਸੇਕਸ ਵਿਚ ਲੋਅਰ ਸਰਕਿਟ ਲਗ ਗਿਆ ਜਿਸ ਤੋਂ ਬਾਅਦ 45 ਮਿੰਟ ਲਈ ਕਾਰੋਬਾਰ ਬੰਦ ਕਰ ਦਿੱਤਾ ਗਿਆ। ਅਜਿਹਾ ਇਕ ਮਹੀਨੇ ਵਿਚ ਦੂਜੀ ਵਾਰ ਹੋਇਆ ਹੈ। 12 ਮਾਰਚ ਨੂੰ ਵੀ ਅਜਿਹੇ ਹੀ ਲੋਅਰ ਸਰਕਿਟ ਲਗਿਆ ਸੀ।
ਦਸ ਦਈਏ ਕਿ ਜਦੋਂ ਲੋਅਰ ਸਰਕਿਟ ਲਗਦਾ ਹੈ ਤਾਂ ਕੁੱਝ ਦੇਰ ਲਈ ਟ੍ਰੇਡਿੰਗ ਰੋਕ ਦਿੱਤੀ ਜਾਂਦੀ ਹੈ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਤਾਲਾਬੰਦੀ ਪ੍ਰਤੀ ਸੰਵੇਦਨਸ਼ੀਲ ਨਜ਼ਰ ਆਏ। ਪੀਐਮ ਮੋਦੀ ਨੇ ਟਵੀਟ ਕਰਕੇ ਅਜਿਹੇ ਲੋਕਾਂ ਬਾਰੇ ਲਿਖਿਆ, ਬਹੁਤ ਸਾਰੇ ਲੋਕ ਅਜੇ ਵੀ ਤਾਲਾਬੰਦੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਕਿਰਪਾ ਕਰਕੇ ਅਜਿਹਾ ਕਰਕੇ ਆਪਣੇ ਆਪ ਨੂੰ ਬਚਾਓ, ਆਪਣੇ ਪਰਿਵਾਰ ਨੂੰ ਬਚਾਓ, ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰੋ। ਮੈਂ ਰਾਜ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।