ਜੀ 7 ਨੇ ਵਪਾਰ ਵਿਚ ਅੜਿੱਕੇ ਹਟਾਉਣ ਦਾ ਅਹਿਦ ਲਿਆ
Published : Jun 11, 2018, 11:41 am IST
Updated : Jun 11, 2018, 11:41 am IST
SHARE ARTICLE
G7 decides to break the trade barriers
G7 decides to break the trade barriers

ਅਮਰੀਕਾ ਸਮੇਤ ਜੀ 7 ਸਮੂਹ ਦੇਸ਼ਾਂ ਦੇ ਆਗੂਆਂ ਦੀ ਇਥੇ ਹੋਈ ਦੋ ਦਿਨਾ ਬੈਠਕ ਮਗਰੋਂ ਜਾਰੀ ਸਾਂਝੇ ਬਿਆਨ ਵਿਚ ਬਚਾਅਵਾਦ ਦਾ ਮੁਕਾਬਲਾ ਕਰਨ

ਚਿੰਗਦਾਓ, 10 ਜੂਨ, ਅਮਰੀਕਾ ਸਮੇਤ ਜੀ 7 ਸਮੂਹ ਦੇਸ਼ਾਂ ਦੇ ਆਗੂਆਂ ਦੀ ਇਥੇ ਹੋਈ ਦੋ ਦਿਨਾ ਬੈਠਕ ਮਗਰੋਂ ਜਾਰੀ ਸਾਂਝੇ ਬਿਆਨ ਵਿਚ ਬਚਾਅਵਾਦ ਦਾ ਮੁਕਾਬਲਾ ਕਰਨ ਅਤੇ ਵਪਾਰ ਦੇ ਰਾਹ ਵਿਚ ਅੜਿੱਕੇ ਘਟਾਉਣ ਦਾ ਅਹਿਦ ਲਿਆ ਗਿਆ। ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦ ਦੁਨੀਆਂ ਭਰ ਦੇ ਕਈ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਪਾਰ ਨੀਤੀ ਤੋਂ ਖ਼ਫ਼ਾ ਹਨ। 

G7 CountriesG7 Countriesਟਰੰਪ ਨੇ ਯੂਰਪੀ ਸੰਘ, ਕੈਨੇਡਾ ਅਤੇ ਚੀਨ ਸਮੇਤ ਉਸ ਦੇ ਵੱਡੇ ਵਪਾਰਕ ਭਾਈਵਾਲਾਂ ਨੇ ਅਮਰੀਕਾ ਦੀ ਉਦਾਰਤਾ ਦਾ ਫ਼ਾਇਦਾ ਚੁਕਿਆ ਅਤੇ ਅਪਣੇ ਬਾਜ਼ਾਰਾਂ ਨੂੰ ਸੁਰੱਖਿਅਤ ਰਖਿਆ ਹੈ। ਉਹ ਇਨ੍ਹਾਂ ਦੇਸ਼ਾਂ 'ਤੇ ਬਾਜ਼ਾਰ ਅੜਿੱਕੇ ਖ਼ਤਮ ਕਰਨ ਦਾ ਦਬਾਅ ਪਾ ਰਹੇ ਹਨ। ਜੀ 7 ਦੇ ਐਲਾਨ ਵਿਚ ਸੰਗਠਨ ਅੰਦਰ ਤਿੱਖੇ ਮਤਭੇਦਾਂ 'ਤੇ ਪਰਦਾ ਪਾਉਣ ਦਾ ਯਤਨ ਦਿਸਦਾ ਹੈ। ਰੀਪੋਰਟਾਂ ਮੁਤਾਬਕ ਦੋ ਦਿਨ ਦੀ ਰਚਾ ਵਿਚ ਅਮਰੀਕਾ ਅਤੇ ਮੇਜ਼ਬਾਨ ਕੈਨੇਡਾ ਤੇ ਯੂਰਪੀ ਸੰਘ ਦੇ ਆਗੂਆਂ ਵਿਚਕਾਰ ਤਿੱਖੀ ਬਹਿਸ ਹੋਈ।

ਏਕਤਾ ਦਾ ਹੋਕਾ ਦੇਣ ਦੇ ਬਾਵਜੂਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਇਸਪਾਤ ਅਤੇ ਐਲੂਮੀਨੀਅਮ 'ਤੇ ਅਮਰੀਕੀ ਟੈਕਸਾਂ ਦੇ ਜਵਾਬ ਵਿਚ ਅਮਰੀਕੀ ਸਮਾਨ 'ਤੇ ਟੈਕਸ ਲਾਉਣ ਦੇ ਅਪਣੇ ਐਲਾਨ ਬਾਰੇ ਕਦਮ ਵਧਾਉਣਗੇ। ਅੱਠ ਪੰਨਿਆਂ ਦੇ ਐਲਾਨ ਪੱਤਰ ਵਿਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਜੀ 7 ਨੇ ਸੰਕਲਪ ਕੀਤਾ ਹੈ ਕਿ ਉਹ ਮਿਲ ਕੇ ਇਹ ਯਕੀਨੀ ਕਰਨਗੇ ਕਿ ਸਾਂਝਾ ਈਰਾਨ ਕਦੇ ਵੀ ਪਰਮਾਣੂ ਹਥਿਆਰ ਦੀ ਭਾਲ, ਵਿਕਾਸ ਅਤੇ ਉਸ ਦੀ ਪ੍ਰਾਪਤੀ ਨਾ ਕਰ ਸਕੇ।

G7 CountriesG7 Countriesਸਮੂਹ ਨੇ ਰੂਸ ਕੋਲੋਂ ਮੰਗ ਕੀਤੀ ਹੈ ਕਿ ਉਹ ਪੱਛਮ ਤੋਂ ਜਮਹੂਰੀ ਦੇਸ਼ਾਂ ਦੀ ਜੜ੍ਹ ਵੱਢਣ ਦੇ ਯਤਨ ਬੰਦ ਕਰੇ। ਜੀ 7 ਦੇਸ਼ਾਂ ਨੇ ਮੰਨਿਆ ਹੈ ਕਿ ਜਲਵਾਯੂ ਤਬਦੀਲੀ ਅਤੇ ਇਯ ਨਾਲ ਸਿੱਝਣ ਦੇ ਮਸਲੇ 'ਤੇ ਸਮੂਹ ਅੰਦਰ ਮਤਭੇਦ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕਾ ਨੂੰ ਪੈਰਿਸ ਸਮਝੌਤੇ ਤੋਂ ਵੱਖ ਕਰ ਲਿਆ ਹੈ। ਬੈਠਕ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਉਂਗਲਾਂ ਚੁਕੀਆਂ ਗਈਆਂ ਅਤੇ ਕਿਹਾ ਗਿਆ ਕਿ ਉਹ ਇਕਤਰਫ਼ਾ ਕਾਰਵਾਈ ਕਰ ਕੇ ਨਿਯਮ ਆਧਾਰਤ ਵਿਸ਼ਵ ਵਪਾਰ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੇ ਹਨ। (ਏਜੰਸੀ)

Location: China, Shanghai

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement