ਖ਼ਬਰਾਂ |

ਤਾਜ਼ਾ |

ਰਿਫ਼ਾਈਨਰੀ ਦੇ ਵਪਾਰੀ ਤੋਂ ਫ਼ਿਰੌਤੀ ਮੰਗਣ ਵਾਲਾ ਮਾਸਟਰਮਾਈਡ ਕਾਬੂ
Published : Jun 14, 2018, 6:24 pm IST
Updated : Jun 14, 2018, 6:24 pm IST
SHARE ARTICLE
 Victim Arrested for Crime
Victim Arrested for Crime

ਜਲਦੀ ਅਮੀਰ ਹੋਣ ਦੀ ਲਾਲਸਾ 'ਚ ਚੁੱਕਿਆ ਸੀ ਕਦਮ

ਬਠਿੰਡਾ, 14 ਜੂਨ (ਸੁਖਜਿੰਦਰ ਮਾਨ):-ਲੰਘੀ 8 ਜੂਨ ਨੂੰ ਇੱਕ ਆਟੋ ਚਾਲਕ ਦੇ ਰਾਹੀ ਰਿਫ਼ਾਈਨਰੀ ਦੇ ਇੱਕ ਵਪਾਰੀ ਤੋਂ 30 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਮਾਸਟਰਮਾਈਡ ਨੂੰ ਅੱਜ ਬਠਿੰਡਾ ਦੇ ਸੀਆਈਏ ਸਟਾਫ਼ ਨੇ ਕਾਬੂ ਕਰ ਲਿਆ। ਕਾਬੂ ਕੀਤਾ ਗਿਆ ਕਥਿਤ ਦੋਸ਼ੀ ਰਿਫ਼ਾਈਨਰੀ ਦੇ ਨਜਦੀਕੀ ਪਿੰਡ ਰਾਮਸਰਾ ਦਾ ਰਹਿਣ ਵਾਲਾ ਇੱਕ ਛੋਟਾ ਕਿਸਾਨ ਹੈ, ਜਿਸਨੇ ਜਲਦੀ ਅਮੀਰ ਹੋਣ ਦੀ ਲਾਲਸਾ ਵਿਚ ਇਹ ਕਦਮ ਚੁੱਕਿਆ ਸੀ। ਇਸ ਮਾਮਲੇ 'ਚ ਪੁਲਿਸ ਵਲੋਂ ਇੱਕ ਹਫ਼ਤਾ ਪਹਿਲਾਂ ਗ੍ਰਿਫਤਾਰ ਕੀਤੇ ਗਏ ਦੋਨੋ ਆਟੋ ਚਾਲਕ ਇਸ ਸਮੇਂ ਜੇਲ ਵਿਚ ਬੰਦ ਹਨ।

crimecrime ਹਾਲਾਂਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਨ੍ਹਾਂ ਭੁਲੇਖੇ ਵਿਚ ਹੀ ਫ਼ਿਰੌਤੀ ਵਾਲਾ ਪੱਤਰ ਵਪਾਰੀ ਪ੍ਰੇਮ ਬਾਂਸਲ ਨੂੰ ਦਿੱਤਾ ਸੀ। ਐਸਐਸਪੀ  ਨਵੀਨ ਸਿੰਗਲਾ ਨੇ ਦਸਿਆ ਕਿ ਪ੍ਰੇਮ ਬਾਂਸਲ ਪੁੱਤਰ ਹੇਮਰਾਜ ਬਾਂਸਲ ਵਾਸੀ ਮਾਡਲ ਟਾਉਨ ਬਠਿੰਡਾ ਦਾ ਰਿਫੈਨਰੀ ਰੋਡ ਰਾਮਸਰਾਂ ਵਿਖੇ ਬਜਰੀ ਦਾ (ਆਰ.ਐਮ.ਸੀ) ਪਲਾਂਟ ਚਲ ਰਿਹਾ ਹੈ। ਲੰਘੀ 8 ਜੂਨ ਨੂੰ ਜਦ ਉਹ ਆਪਣੇ ਬਜਰੀ ਦੇ ਪਲਾਂਟ 'ਤੇ ਮੌਜੂਦ ਸੀ ਤਾਂ ਵਕਤ ਕਰੀਬ 2 ਵਜੇ ਦੁਪਹਿਰੇ ਇਕ ਲੜਕਾ ਉਸ ਦੇ ਪਲਾਂਟ ਉਪਰ ਆਇਆ ਤੇ ਉਸ ਨੂੰ ਇਕ ਬੰਦ ਲਿਫਾਫੇ ਵਿਚ ਚਿੱਠੀ ਦਿੱਤੀ

ਜਦ ਉਸਨੇ ਉਸ ਲੜਕੇ ਨੂੰ ਰੋਕ ਕੇ ਪੰਜਾਬੀ ਭਾਸ਼ਾ ਵਿਚ ਲਿਫਾਫਾ ਖੋਲ ਕੇ ਚਿੱਠੀ ਪੜੀ ਤਾਂ ਉਸ ਚਿੱਠੀ ਵਿੱਚ ਉਸ ਕੋਲੋ 30 ਲੱਖ ਰੁਪਏ ਫਿਰੋਤੀ ਦੀ ਮੰਗ ਕੀਤੀ ਗਈ ਸੀ। ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਜਾਂ ਪੁਲਿਸ ਨੂੰ ਇਤਲਾਹ ਦੇਣ ਦੀ ਸੂਰਤ ਵਿੱਚ ਪ੍ਰੇਮ ਬਾਂਸਲ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ।ਮੌਕੇ 'ਤੇ ਚਿੱਠੀ ਦੇਣ ਵਾਲੇ ਨੂੰ ਕਾਬੂ ਕਰਕੇ ਪੁਛਗਿਛ ਕੀਤੀ ਤਾਂ ਉਸਨੇ ਆਪਣਾ ਨਾਮ ਨੀਰਜ ਕੁਮਾਰ ਦੱਸਿਆ ਸੀ ਅਤੇ ਉਸ ਨੂੰ ਇਹ ਚਿੱਠੀ ਰਾਜੂ ਸਿੰਘ ਉਰਫ ਰਾਜੀ ਫੱਤੀਵਾਲੀ ਢਾਹਣੀ ਰਾਮਾਂ ਨੇ ਦਿੱਤੀ ਸੀ।

ਥਾਣਾ ਰਾਮਾ ਦੀ ਪੁਲਿਸ ਨੇ ਇਸ ਸਬੰਧ ਵਿਚ ਅ/ਧ 384/511/506/120-ਬੀ ਆਈ.ਪੀ. ਸੀ ਤਹਿਤ  ਨੀਰਜ ਕੁਮਾਰ ਅਤੇ ਰਾਜੂ ਸਿੰਘ ਉਰਫ ਰਾਜੀ ਵਿਰੁਧ ਕੇਸ ਦਰਜ਼ ਕਰਕੇ ਉਨ੍ਹਾਂ ਗ੍ਰਿਫਤਾਰ ਕਰ ਲਿਆ ਸੀ। ਪੁਛਗਿਛ ਦੌਰਾਨ ਦੋਨਾਂ ਮੰਨਿਆ ਸੀ ਕਿ ਉਹ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਹਨ ਅਤੇ ਅਕਸਰ ਰਾਮੇ ਤੋਂ ਰਿਫੈਨਰੀ ਤੱਕ ਸਵਾਰੀਆਂ ਛੱਡਣ ਜਾਂਦੇ ਰਹਿੰਦੇ ਹਨ। ਘਟਨਾ ਵਾਲੇ ਦਿਨ ਰਾਜੂ ਸਿੰਘ ਨੂੰ ਇਹ ਲਿਫ਼ਾਫ਼ਾ ਇੱਕ ਅਗਿਆਤ ਵਿਅਕਤੀ ਨੇ ਇਹ ਕਹਿ ਕੇ ਫ਼ੜਾ ਦਿੱਤਾ ਕਿ ਪ੍ਰੇਮ ਕੁਮਾਰ ਬਾਂਸਲ ਜੋ ਰਿਫੈਨਰੀ ਰੋਡ ਰਾਮਸਰਾਂ ਵਿਖੇ ਬਜਰੀ ਦਾ ਕੰਮ ਕਰਦਾ ਹੈ, ਉਸ ਨੂੰ ਦੇ ਦੇਣਾ।

ਰਾਜੂ ਨੇ ਉਸਤੋਂ ਇਹ ਲਿਫ਼ਾਫਾ ਫੜ ਲਿਆ ਪ੍ਰੰਤੂ ਉਸ ਦਿਨ ਉਸਦੇ ਆਟੋ ਦਾ ਗੇੜਾ ਕਿਸੇ ਹੋਰ ਪਾਸੇ ਬਣ ਗਿਆ, ਜਿਸਦੇ ਚੱਲਦੇ ਉਸਨੇ ਇਹ ਲਿਫ਼ਾਫਾ ਨੀਰਜ਼ ਨੂੰ ਫ਼ੜਾ ਦਿੱਤਾ। ਅੱਗੇ ਨੀਰਜ਼ ਕੁਮਾਰ ਨੇ ਪਲਾਂਟ 'ਚ ਬੈਠੇ ਪ੍ਰੇਮ ਬਾਂਸਲ ਨੂੰ ਇਹ ਲਿਫ਼ਾਫਾ ਦੇ ਦਿੱਤਾ। ਹਾਲਾਂਕਿ ਪੁਲਿਸ ਨੇ ਇਨ੍ਹਾਂਦੋਨਾਂ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਲਿਫ਼ਾਫ਼ਾ ਫੜਾਉਣ ਵਾਲੇ ਵਿਅਕਤੀ ਬਾਰੇ ਪੁਛਿਆ ਪ੍ਰੰਤੂ ਇਨ੍ਹਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਉਹ ਕੁੱਝ ਨਾ ਦਸ ਸਕੇ। ਮਾਮਲੇ ਦੀ ਤਹਿ ਤੱਕ ਜਾਣ ਲਈ ਐਸਐਸਪੀ ਵਲੋਂ ਇਸਦੀ ਪੜਤਾਲ ਥਾਣਾ ਰਾਮਾ ਤੋਂ ਸੀਆਈਏ ਸਟਾਫ਼ ਨੂੰ ਦਿੱਤੀ ਗਈ।

ਸੀਆਈਏ ਵਲੋਂ ਕੀਤੀ ਪੜਤਾਲ ਤੋਂ ਬਾਅਦ ਬੇਅੰਤ ਸਿੰਘ ਵਾਸੀ ਰਾਮਸਰਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਿਆ। ਉਸ ਵਲੋਂ ਇੰਕਸਾਫ ਕਰਨ 'ਤੇ ਘਰ ਵਿਚੋਂ ਇਕ ਕਾਲੇ ਰੰਗ ਦਾ ਫੋਨ, ਇਕ ਅਛਰੂ ਕੁਮਾਰ ਕਰਿਆਨਾ ਸਟੋਰ ਰਾਮਾਂ ਮੰਡੀ ਦਾ ਵਿਜੀਟਿੰਗ ਕਾਰਡ , ਇਕ ਲਾਈਨਦਾਰ ਕਾਪੀ ਬਰਾਮਦ ਕੀਤੇ।ਜਿਸਦੇ ਇੱਕ ਪੇਜ਼ ਉਪਰ ਇਹ ਚਿੱਠੀ ਲਿਖੀ ਗਈ ਸੀ। ਪੁਛਗਿਛ ਦੌਰਾਨ ਬੇਅੰਤ ਸਿੰਘ ਨੇ ਪੁਲਿਸ ਨੂੰ ਸਭ ਕੁੱਝ ਦਸ ਦਿੱਤਾ।

ਇਸਤੋਂ ਇਲਾਵਾ ਉਸਨੇ ਇਹ ਵੀ ਦਸਿਆ ਕਿ ਉਸਨੇ ਮਨੋਜ ਕੁਮਾਰ ਵਾਸੀ ਰਾਮਾ ਮੰਡੀ ਜੋ ਕਰਿਆਨੇ ਦੀ ਦੁਕਾਨ ਕਰਦਾ ਹੈ ਨੂੰ ਵੀ ਉਸ ਦੇ ਫੋਨ ਰਾਹੀ ਧਮਕੀ ਦੇ ਲੱਖਾ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ।ਪੁਲਿਸ ਅਧਿਕਾਰੀਆਂ ਮੁਤਾਬਕ ਬੇਅੰਤ ਸਿੰਘ ਅਧੇੜ ਉਮਰ ਦਾ ਅਣਪੜ ਆਦਮੀ ਹੈ। ਉਸਦੇ 2 ਬੱਚੇ ਹਨ। ਜਿਸ ਪਾਸ 4 ਕਿਲੇ ਪੈਲੀ ਹੈ। ਜੋ ਖੇਤੀ ਬਾੜੀ ਦਾ ਕੰਮ ਕਰਦਾ ਹੈ ਅਤੇ ਨਸ਼ਾ ਕਰਨ ਦਾ ਆਦਿ ਹੈ। ਜਿਸ ਨੇ ਲਾਲਚ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਪਰੰਤੂ ਫੜਿਆ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement