1 ਜੁਲਾਈ ਤੋਂ ਬਦਲ ਜਾਣਗੀਆਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਇਹ ਚੀਜ਼ਾਂ, ਜੇਬ ਤੇ ਪਵੇਗਾ ਅਸਰ
Published : Jun 26, 2019, 10:59 am IST
Updated : Jun 26, 2019, 11:08 am IST
SHARE ARTICLE
Financial changes implement from 1st july
Financial changes implement from 1st july

1 ਜੁਲਾਈ ਤੋਂ ਤੁਹਾਡੀ ਜ਼ਿੰਦਗੀ ਵਿਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਤੁਹਾਡੀ ਜੇਬ ਅਤੇ ਜ਼ਿੰਦਗੀ 'ਤੇ ਸਿੱਧਾ ਅਸਰ ਹੋਵੇਗਾ।

ਨਵੀਂ ਦਿੱਲੀ : 1 ਜੁਲਾਈ ਤੋਂ ਤੁਹਾਡੀ ਜ਼ਿੰਦਗੀ ਵਿਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਤੁਹਾਡੀ ਜੇਬ ਅਤੇ ਜ਼ਿੰਦਗੀ 'ਤੇ ਸਿੱਧਾ ਅਸਰ ਹੋਵੇਗਾ। ਇਹ ਬਦਲਾਅ ਬੈਂਕ, ਰਸੋਈ ਗੈਸ ਅਤੇ ਰੋਜ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ। RBI ਦੇ ਵੱਲੋਂ ਆਨਲਾਈਨ ਪੈਸਿਆਂ ਦੇ ਲੈਣ ਦੇਣ ਨਾਲ ਜੁੜਿਆ ਨਵਾਂ ਨਿਯਮ ਲਾਗੂ  ਹੋ ਜਾਵੇਗਾ। ਉਥੇ ਹੀ, ਰਸੋਈ ਗੈਸ ਦੀਆਂ ਕੀਮਤਾਂ ਤੈਅ ਹੋਣਗੀਆਂ, ਨਾਲ ਹੀ ਛੋਟੀ ਬਚਤ ਯੋਜਨਾਵਾਂ ਦੀਆਂ ਨਵੀਂਆਂ ਦਰਾਂ ਲਾਗੂ ਹੋਣਗੀਆਂ। ਮੰਨਿਆ ਜਾ ਰਿਹਾ ਹੈ ਕਿ ਵਿਆਜ ਦਰਾਂ ਘੱਟ ਸਕਦੀਆਂ ਹਨ। ਅਜਿਹੇ ਵਿਚ ਤੁਹਾਡੀ ਜਮ੍ਹਾਂ ਰਾਸ਼ੀ 'ਤੇ ਮੁਨਾਫਾ ਘੱਟ ਜਾਵੇਗਾ। 

 RTGS & NEFT ਨੂੰ ਲੈ ਕੇ ਬਦਲਿਆਂ ਵੱਡਾ ਨਿਯਮ :  ਡਿਜ਼ੀਟਲ ਟਰਾਂਜੈਕਸ਼ਨ ਨੂੰ ਵਧਾਵਾ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਆਰਟੀਜੀਐਸ ਅਤੇ ਐਨਈਐਫਟੀ ਚਾਰਜ ਖ਼ਤਮ ਕਰ ਦਿੱਤੇ ਹਨ। RBI ਨੇ ਪੈਸਾ ਟਰਾਂਸਫਰ ਕਰਨ ਦੀ ਫ਼ੀਸ 1 ਜੁਲਾਈ ਤੋਂ ਖ਼ਤਮ ਕਰਨ ਦੀ ਘੋਸ਼ਣਾ ਕੀਤੀ ਹੈ। ਕੇਂਦਰੀ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਮੁਨਾਫ਼ਾ ਉਸੀ ਦਿਨ ਤੋਂ ਆਪਣੇ ਗ੍ਰਾਹਕਾਂ ਨੂੰ ਦੇਣ। ਆਰਟੀਜੀਐਸ (RTGS) ਵੱਲੋਂ ਵੱਡੀ ਰਾਸ਼ੀਆਂ ਨੂੰ ਇਕ ਖਾਤੇ ਤੋਂ ਦੂਜੇ ਖਾਤੇ ਵਿਚ ਤੁਰੰਤ ਟਰਾਂਸਫਰ ਕਰਨ ਦੀ ਸਹੂਲਤ ਹੈ। ਇਸੇ ਤਰ੍ਹਾਂ ਐਨਈਐਫਟੀ ਦੇ ਜ਼ਰੀਏ ਦੋ ਲੱਖ ਰੁਪਏ ਤੱਕ ਤੁਰੰਤ ਟਰਾਂਸਫਰ ਕੀਤੇ ਜਾ ਸਕਦੇ ਹਨ।

Financial changes implement from 1st julyFinancial changes implement from 1st july

ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਐਨਈਐਫਟੀ ਦੇ ਜ਼ਰੀਏ ਮਨੀ ਟਰਾਂਸਫਰ ਲਈ 1 ਰੁਪਏ ਤੋਂ 5 ਰੁਪਏ ਦਾ ਚਾਰਜ ਲੈਂਦਾ ਹੈ। ਉਥੇ ਹੀ ,  ਆਰਟੀਜੀਐਸ ਦੇ ਜ਼ਰੀਏ ਪੈਸਾ ਟਰਾਂਸਫਰ ਕਰਨ ਲਈ 5 ਤੋਂ 50 ਰੁਪਏ ਦਾ ਚਾਰਜ ਲੈਂਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਰਟੀਜੀਐਸ ਅਤੇ ਐਨਈਐਫਟੀ ਪ੍ਰਣਾਲੀ ਦੇ ਜ਼ਰੀਏ ਉਸਦੇ ਦੁਆਰਾ ਮੈਂਬਰ ਬੈਂਕਾਂ 'ਤੇ ਲਗਾਈ ਜਾਣ ਵਾਲੀ ਵੱਖਰੀ ਫ਼ੀਸ ਦੀ ਸਮੀਖਿਆ ਕੀਤੀ ਹੈ। 

ਮਹਿੰਗਾ ਹੋ ਸਕਦਾ ਹੈ ਰਸੋਈ ਗੈਸ ਸਿਲੰਡਰ -  ਹਰ ਮਹੀਨੇ ਦੀ ਤਰ੍ਹਾਂ 1 ਜੁਲਾਈ ਤੋਂ ਰਸੋਈ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਹੋਣਗੀਆਂ। ਇਸ ਤੋਂ ਪਹਿਲਾਂ 1 ਜੂਨ ਨੂੰ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਸੀ।

financial changes implement from 1st july ਦੇਣਪ ਹੀfinancial changes implement from 1st july 

ਰਿਜ਼ਰਵ ਬੈਂਕ (RBI) ਨੇ ਬੇਸਿਕ ਸੇਵਿੰਗ ਅਕਾਊਂਟ ਦੇ ਮਾਮਲੇ ਵਿਚ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਅਜਿਹੇ ਖਾਤਾਧਾਰਕਾਂ ਨੂੰ ਚੈੱਕ ਬੁੱਕ ਅਤੇ ਹੋਰ ਸੁਵਿਧਾਵਾਂ ਉਪਲਬਧ ਕਰਾਈਆਂ ਜਾ ਸਕਣਗੀਆਂ, ਹਾਲਾਂਕਿ ਬੈਂਕ ਇਨ੍ਹਾਂ ਸਹੂਲਤਾਂ ਲਈ ਖਾਤਾਧਾਰਕਾਂ ਨੂੰ ਘੱਟੋ-ਘੱਟ ਰਾਸ਼ੀ ਰੱਖਣ ਲਈ ਨਹੀਂ ਕਹਿ ਸਕਦੇ। ਇਹ ਨਵੇਂ ਨਿਯਮ 1 ਜੁਲਾਈ ਤੋਂ ਲਾਗੂ ਹੋਣਗੇ। 

 1 ਜੁਲਾਈ ਤੋਂ ਆਮ ਲੋਕਾਂ ਨੂੰ ਝਟਕਾ !  ਬਚਤ ਯੋਜਨਾਵਾਂ ਦੇ ਵਿਆਜ 'ਤੇ ਚੱਲੇਗੀ ਕੈਂਚੀ -  ਜੇਕਰ ਤੁਸੀ ਪਬਲਿਕ ਪ੍ਰੋਵੀਡੈਂਟ ਫੰਡ (PPF) , ਸੁਕੰਨਿਆ ਯੋਜਨਾ ਜਾਂ ਫਿਰ ਨੈਸ਼ਨਲ ਸੇਵਿੰਗ ਸ‍ਕੀਮ (NSC) ਦੇ ਤਹਿਤ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਜੁਲਾਈ ਤੋਂ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ ਮੋਦੀ ਸਰਕਾਰ ਸੇਵਿੰਗਸ ਸਕੀਮ 'ਤੇ ਵਿਆਜ਼ ਦਰ ਵਿਚ ਕਟੌਤੀ ਕਰਨ ਦੀ ਤਿਆਰੀ ਵਿਚ ਹੈ। ਸਰਕਾਰ ਜ਼ਲ‍ਦ ਹੀ ਇਸਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ।

Financial changes implement from 1st julyFinancial changes implement from 1st july

1 ਜੁਲਾਈ ਤੋਂ ਬਦਲ ਜਾਵੇਗਾ SBI ਦਾ ਨਿਯਮ :  42 ਕਰੋੜ ਗ੍ਰਾਹਕਾਂ 'ਤੇ ਪਵੇਗਾ ਅਸਰ -  ਐਸਬੀਆਈ ਵਲੋਂ ਕਿਹਾ ਗਿਆ ਹੈ ਕਿ 1 ਜੁਲਾਈ ਤੋਂ ਰੇਪੋ ਰੇਟ ਨਾਲ ਜੁੜੇ ਹੋਮ ਲੋਨ ਦੇ ਆਫਰ ਕੀਤੇ ਜਾਣਗੇ। ਇਸਦਾ ਮਤਲਬ ਇਹ ਹੋਇਆ ਕਿ ਅਗਲੇ ਮਹੀਨੇ ਤੋਂ ਐਸਬੀਆਈ ਦੀ ਹੋਮ ਲੋਨ ਦੀ ਵਿਆਜ ਦਰ ਪੂਰੀ ਤਰ੍ਹਾਂ ਰੇਪੋ ਰੇਟ 'ਤੇ ਆਧਾਰਿਤ ਹੋ ਜਾਵੇਗੀ। ਜੇਕਰ ਇਸਨੂੰ ਆਸਾਨ ਭਾਸ਼ਾ ਵਿਚ ਸਮਝੀਏ ਤਾਂ ਰਿਜ਼ਰਵ ਤੋਂ ਜਦੋਂ - ਜਦੋਂ ਰੇਪੋ ਰੇਟ ਵਿਚ ਬਦਲਾਅ ਕਰੇਗਾ ਉਸੀ ਆਧਾਰ 'ਤੇ ਐਸਬੀਆਈ ਦੇ ਹੋਮ ਲੋਨ ਦੀ ਵਿਆਜ਼ ਦਰ ਵੀ ਤੈਅ ਹੋਵੇਗੀ।

Financial changes implement from 1st julyFinancial changes implement from 1st july

1 ਜੁਲਾਈ ਤੋਂ 36 000 ਤੱਕ ਮਹਿੰਗੀ ਹੋ ਜਾਣਗੀਆਂ ਮਹਿੰਦਰਾ ਕਾਰਾਂ, ਜਾਣੋ ਵਜ੍ਹਾ -  ਆਟੋਮੋਬਾਇਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਪੈਸੇਂਜਰ ਵਹੀਕਲਸ ਦੀ ਕੀਮਤ ਵਿਚ 36000 ਰੁਪਏ ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਮਹਿੰਦਰਾ ਦੇ ਵਾਹਨਾਂ 'ਤੇ 1 ਜੁਲਾਈ ਤੋਂ ਨਵੀਂ ਕੀਮਤ ਲਾਗੂ ਹੋਵੇਗੀ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਮਹਿੰਦਰਾ ਸਕਾਰਪੀਓ, ਬੈਲੇਰੋ, ਐਕਸਯੂਵੀ500 ਵਰਗੀਆਂ ਕਾਰਾਂ ਮਹਿੰਗੀਆਂ ਹੋ ਜਾਣਗੀਆਂ। 

Financial changes implement from 1st julyFinancial changes implement from 1st july

ਮਹਿੰਦਰਾ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ,  ਭਾਰਤ ਵਿਚ ਸਾਰੇ ਯਾਤਰੀ ਵਾਹਨਾਂ ਵਿਚ 145 ਸੁਰੱਖਿਆ ਪੈਮਾਨਾ ਲਾਗੂ ਹੋਣ ਨਾਲ ਇਹ ਵਾਧਾ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਉਹ ਸਕਾਰਪੀਓ,ਬੈਲੇਰੋ , ਟੀਯੂਵੀ 300 ਅਤੇ ਕੇਯੂਵੀ 100 ਨੈਕਸਟ ਦੀਆਂ ਕੀਮਤਾਂ ਵਿਚ ਥੋੜ੍ਹਾ ਜ਼ਿਆਦਾ ਅਤੇ ਐਕਸੀਯੂਵੀ 500 ਅਤੇ ਮਾਰਾਜੋ ਦੀਆ ਕੀਮਤਾਂ ਵਿਚ ਮਾਮੂਲੀ ਵਾਧਾ ਕੀਤਾ ਜਾਵੇਗਾ।  ਮਹਿੰਦਰਾ ਨੇ ਕਿਹਾ ਕਿ ਏਆਈਐਸ 145 ਸੁਰੱਖਿਆ ਨਿਯਮ ਵਾਹਨ ਵਿਚ ਕੁਝ ਸੁਰੱਖਿਆ ਫੀਚਰਸ ਲਗਾਉਣ ਨੂੰ ਲਾਜ਼ਮੀ ਬਣਾਉਂਦੇ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement