
ਇਹ ਪਿਛਲੇ ਸਾਲ ਮੀਸ਼ੋ ਦੁਆਰਾ ਪੈਦਾ ਕੀਤੀਆਂ ਮੌਸਮੀ ਨੌਕਰੀਆਂ ਦੇ ਮੁਕਾਬਲੇ 50 ਪ੍ਰਤੀਸ਼ਤ ਦਾ ਵਾਧਾ ਹੈ।
ਨਵੀਂ ਦਿੱਲੀ: ਮੀਸ਼ੋ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਧਦੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਵਿਕਰੇਤਾ ਅਤੇ ਲੌਜਿਸਟਿਕ ਨੈਟਵਰਕ ਦੇ ਅੰਦਰ ਲਗਭਗ 5 ਲੱਖ ਮੌਸਮੀ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣਗੇ। ਇਹ ਪਿਛਲੇ ਸਾਲ ਮੀਸ਼ੋ ਦੁਆਰਾ ਪੈਦਾ ਕੀਤੀਆਂ ਮੌਸਮੀ ਨੌਕਰੀਆਂ ਦੇ ਮੁਕਾਬਲੇ 50 ਪ੍ਰਤੀਸ਼ਤ ਦਾ ਵਾਧਾ ਹੈ।
ਇਹ ਵੀ ਪੜ੍ਹੋ: ਸੌਣ ਤੋਂ ਪਹਿਲਾਂ ਖਾਉ ਇਹ ਚੀਜ਼ਾਂ, ਕਬਜ਼ ਤੇ ਕਈ ਬੀਮਾਰੀਆਂ ਹੋਣਗੀਆਂ ਦੂਰ
ਮੀਸ਼ੋ ਦਾ ਉਦੇਸ਼ ਈਕਾਮ ਐਕਸਪ੍ਰੈਸ, ਡੀਟੀਡੀਸੀ, ਇਲਾਸਟਿਕ ਰਨ, ਲੋਡਸ਼ੇਅਰ, ਦਿੱਲੀਵੇਰੀ, ਸ਼ੈਡੋਫੈਕਸ ਅਤੇ ਐਕਸਪ੍ਰੈਸ ਬਿਜ਼ ਵਰਗੀਆਂ ਤੀਜੀ-ਧਿਰ ਲੌਜਿਸਟਿਕਸ ਪਲੇਅਰਾਂ ਨਾਲ ਆਪਣੀ ਭਾਈਵਾਲੀ ਰਾਹੀਂ ਲਗਭਗ 2 ਲੱਖ ਨੌਕਰੀਆਂ ਦੇ ਮੌਕੇ ਨੂੰ ਸਮਰੱਥ ਬਣਾਉਣਾ ਹੈ। ਇਨ੍ਹਾਂ ਵਿਚੋਂ 60 ਫੀ ਸਦੀ ਤੋਂ ਵੱਧ ਮੌਕੇ ਟੀਅਰ-3 ਅਤੇ ਟੀਅਰ-4 ਸੈਕਟਰਾਂ ਦੇ ਹੋਣਗੇ।
ਇਹ ਵੀ ਪੜ੍ਹੋ: ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ, ‘ਆਪ’ ਦੇ 32 ਵਿਧਾਇਕ ਸਾਡੇ ਸੰਪਰਕ ਵਿਚ
ਇਨ੍ਹਾਂ ਭੂਮਿਕਾਵਾਂ ਵਿਚ ਮੁੱਖ ਤੌਰ 'ਤੇ ਫਸਟ-ਮੀਲ ਅਤੇ ਡਿਲਿਵਰੀ ਐਸੋਸੀਏਟ ਸ਼ਾਮਲ ਹੋਣਗੇ ਜੋ ਡਿਲੀਵਰੀ, ਛਾਂਟੀ, ਲੋਡਿੰਗ, ਅਨਲੋਡਿੰਗ ਅਤੇ ਵਾਪਸੀ ਨਿਰੀਖਣ ਵਰਗੇ ਕੰਮਾਂ ਲਈ ਜ਼ਿੰਮੇਵਾਰ ਹੋਣਗੇ। ਮੁੱਖ ਅਨੁਭਵ ਅਧਿਕਾਰੀ ਸੌਰਭ ਪਾਂਡੇ ਨੇ ਕਿਹਾ, "ਸਾਨੂੰ ਇਸ ਤਿਉਹਾਰੀ ਸੀਜ਼ਨ ਦੌਰਾਨ ਮੰਗ ਵਿਚ ਮਹੱਤਵਪੂਰਨ ਵਾਧੇ ਦੀ ਉਮੀਦ ਹੈ”।
ਇਹ ਵੀ ਪੜ੍ਹੋ: ਜਲਦ ਆ ਸਕਦਾ ਹੈ ਕੋਰੋਨਾ ਤੋਂ 7 ਗੁਣਾ ਜ਼ਿਆਦਾ ਖ਼ਤਰਨਾਕ ਵਾਇਰਸ
ਉਨ੍ਹਾਂ ਅੱਗੇ ਕਿਹਾ, "ਇਨ੍ਹਾਂ ਮੌਕਿਆਂ ਦੀ ਸਿਰਜਣਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਮੁੱਚੇ ਗਾਹਕ ਅਨੁਭਵ ਨੂੰ ਵਧਾਉਣ ਅਤੇ ਅਣਗਿਣਤ ਛੋਟੇ ਕਾਰੋਬਾਰਾਂ ਨੂੰ ਸ਼ਕਤੀ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ।" ਇਸ ਤੋਂ ਇਲਾਵਾ ਮੀਸ਼ੋ ਵਿਕਰੇਤਾ ਨੂੰ ਤਿਉਹਾਰਾਂ ਦੇ ਸੀਜ਼ਨ ਲਈ ਆਪਣੀਆਂ ਜ਼ਰੂਰਤਾਂ ਦੇ ਹਿੱਸੇ ਵਜੋਂ 3 ਲੱਖ ਤੋਂ ਵੱਧ ਮੌਸਮੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਅਨੁਮਾਨ ਹੈ।