
ਐਮਓਐਫਐਸਐਲ ਦੇ ਕਮੋਡਿਟੀ ਐਂਡ ਕਰੰਸੀ ਹੈਡ ਕਿਸ਼ੋਰ ਨਾਰਨੇ ਦਾ ਕਹਿਣਾ ਹੈ ਕਿ ਹੁਣ ਵੀ ਭਾਰਤ ਦੇ ਲੋਕ ਗੋਲਡ ਖਰੀਦਣ ਅਤੇ ਉਸ ਵਿਚ ਨਿਵੇਸ਼ ਕਰਨਾ ਪਸੰਦ ਕਰਦੇ ਹਨ।
ਨਵੀਂ ਦਿੱਲੀ: ਗੋਲਡ ਦੀ ਕੀਮਤ ਬੇਸ਼ੱਕ ਇਸ ਸਾਲ ਕੁੱਝ ਜ਼ਿਆਦਾ ਵਧ ਗਈ ਹੈ ਪਰ ਗੋਲਡ ਨੇ ਰਿਟਰਨ ਦੇ ਮਾਮਲੇ ਵਿਚ ਅਪਣੇ ਨਿਵੇਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ। ਇਸ ਸਾਲ ਗੋਲਡ ਨੇ ਅਪਣੇ ਗਾਹਕਾਂ ਨੂੰ 21 ਫ਼ੀਸਦੀ ਦਾ ਰਿਟਰਨ ਦਿੱਤਾ ਹੈ।
Gold
ਮੋਤੀਲਾਲ ਓਸਵਾਲ ਫਾਈਨੈਂਸ ਸਰਵਿਸਜ਼ ਲਿਮਿਟੇਡ ਦੀ ਸਰਵੇ ਰਿਪੋਰਟ ਅਨੁਸਾਰ, ਡਾਲਰ ਦੇ ਮੁਕਾਬਲੇ ਰੁਪਏ ਵਿਚ ਗਿਰਾਵਟ ਅਤੇ ਕਈ ਹੋਰ ਕਾਰਨਾਂ ਕਰ ਕੇ ਇਸ ਸਾਲ ਗੋਲਡ ਦੀਆਂ ਕੀਮਤਾਂ ਵਿਚ ਕਰੀਬ 14 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅੰਤਰਰਾਸ਼ਟਰੀ ਅਤੇ ਘਰੇਲੂ ਮਾਰਕਿਟ ਵਿਚ ਜੋ ਸਥਿਤੀ ਹੈ ਉਸ ਅਨੁਸਾਰ ਗੋਲਡ ਵਿਚ ਅੱਗੇ ਵੀ ਤੇਜ਼ੀ ਦਾ ਰੁਖ਼ ਬਰਕਰਾਰ ਰਹਿ ਸਕਦਾ ਹੈ ਅਤੇ ਇਹ 42000 ਰੁਪਏ ਤੋਂ ਜ਼ਿਆਦਾ ਦਾ ਪੱਧਰ ਛੂਹ ਸਕਦਾ ਹੈ।
Gold
ਐਮਓਐਫਐਸਐਲ ਦੇ ਕਮੋਡਿਟੀ ਐਂਡ ਕਰੰਸੀ ਹੈਡ ਕਿਸ਼ੋਰ ਨਾਰਨੇ ਦਾ ਕਹਿਣਾ ਹੈ ਕਿ ਹੁਣ ਵੀ ਭਾਰਤ ਦੇ ਲੋਕ ਗੋਲਡ ਖਰੀਦਣ ਅਤੇ ਉਸ ਵਿਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਇਸ ਸਾਲ ਗੋਲਡ ਦਾ ਇੰਪੋਰਟ ਵੀ ਘਟ ਹੋਇਆ। ਪਰ ਇਸ ਦੇ ਬਾਵਜੂਦ ਗੋਲਡ ਨੇ ਬਿਹਤਰ ਰਿਟਰਨ ਦਿੱਤਾ ਹੈ।
Gold
ਇੱਧਰ ਐਨਐਸਈ ਅਤੇ ਬੀਐਸਈ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਧਨਤੇਰਸ ਦੇ ਮੌਕੇ ਤੇ ਗੋਲਡ ਐਕਸਚੇਂਜ ਟ੍ਰੇਡੇਡ ਫੰਡ ਅਤੇ ਸਾਵਰੇਨ ਗੋਲਡ ਬਾਂਡ ਵਿਚ ਕਾਰੋਬਾਰ ਕਰਨ ਦਾ ਅੰਤਰਾਲ ਵਧਾ ਕੇ ਸ਼ਾਮ ਤਕ ਕਰ ਦਿੱਤੀ ਗਈ ਹੈ। ਸ਼ੇਅਰ ਮਾਰਕਿਟ ਵਿਚ ਦੀਵਾਲੀ ਦੇ ਦਿਨ ਸ਼ਾਮ ਵਜੇ ਤੋਂ ਲੈ ਕੇ ਸਵਾ ਸੱਤ ਵਜੇ ਤਕ ਮੁਹੂਰਤ ਕਾਰੋਬਾਰ ਦਾ ਹੁੰਦਾ ਹੈ। ਇਸ ਦੌਰਾਨ ਸ਼ੇਅਰਾਂ ਵਿਚ ਵਾਸਤਵਿਕ ਟ੍ਰੇਡਿੰਗ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।