
ਉਦਯੋਗਪਤੀ ਰਤਨ ਟਾਟਾ ਨੇ ਭਾਰਤੀ ਹਵਾਈ ਫੌਜ ਦੁਆਰਾ ਪਾਕਿਸਤਾਨ ਵਿਚ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪ ਤੇ ਕੀਤੇ ਗਏ ਹਵਾਈ ਹਮਲਿਆਂ ਦੀ ਤਾਰੀਫ ਕੀਤੀ।
ਨਵੀਂ ਦਿੱਲੀ : ਉਦਯੋਗਪਤੀ ਰਤਨ ਟਾਟਾ ਨੇ ਭਾਰਤੀ ਹਵਾਈ ਫੌਜ ਦੁਆਰਾ ਪਾਕਿਸਤਾਨ ਵਿਚ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪ ਤੇ ਕੀਤੇ ਗਏ ਹਵਾਈ ਹਮਲਿਆਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ ਹੈ। ਰਤਨ ਟਾਟਾ ਨੇ ਟਵੀਟ ਵਿਚ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਚੱਲ ਰਹੇ ਅਤਿਵਾਦ ਸਿਖਲਾਈ ਕੈਂਪਾਂ ਤੇ ਹਵਾਈ ਹਮਲੇ ਲਈ ਪ੍ਰਧਾਨਮੰਤਰੀ ਤੇ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੰਦੇ ਹਾਂ।
ਪਾਕਿਸਤਾਨ ਆਪਣੇ ਵੱਲ ਅਤਿਵਾਦ ਸਿਖਲਾਈ ਕੈਂਪਾਂ ਦੇ ਨਾ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਭਾਰਤ ਨੂੰ ਆਪਣੇ ਜਵਾਨਾਂ ਤੇ ਹੋਏ ਆਤਮਘਾਤੀ ਹਮਲੇ ਦੇ ਬਦਲੇ 'ਚ ਕੀਤੀ ਗਈ ਜਵਾਬੀ ਕਾਰਵਾਈ ਤੇ ਗਰਵ ਹੈ। ਭਾਰਤ ਨੇ LoC ਤੋਂ ਕਰੀਬ 80 ਕਿਲੋਮੀਟਰ ਦੂਰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਸਿਖਲਾਈ ਕੇਂਦਰ ਤੇ ਬੰਬ ਸੁੱਟੇ।
ਭਾਰਤ ਦੀ ਇਸ ਕਾਰਵਾਈ ਵਿਚ ਵੱਡੀ ਗਿਣਤੀ 'ਚ ਅਤਿਵਾਦੀ, ਨਿਰਦੇਸ਼ਕ ਤੇ ਸਿਖਰ ਕਮਾਂਡਰ ਮਾਰੇ ਗਏ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਹਮਲੇ ਦੇ 12 ਦਿਨ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ।