Share Market: ਸੈਂਸੈਕਸ ਪਹਿਲੀ ਵਾਰ 72,000 ਤੋਂ ਪਾਰ, ਨਿਫਟੀ ਵੀ ਨਵੇਂ ਸਿਖਰ ’ਤੇ ਪੁੱਜਾ
Published : Dec 27, 2023, 7:24 pm IST
Updated : Dec 27, 2023, 7:24 pm IST
SHARE ARTICLE
Sensex crossed 72,000 for the first time, Nifty also reached a new peak
Sensex crossed 72,000 for the first time, Nifty also reached a new peak

ਲਗਾਤਾਰ ਚੌਥੇ ਸੈਸ਼ਨ ’ਚ 30 ਸ਼ੇਅਰਾਂ ਵਾਲਾ ਸੈਂਸੈਕਸ 701.63 ਅੰਕ ਯਾਨੀ 0.98 ਫੀ ਸਦੀ ਦੀ ਤੇਜ਼ੀ ਨਾਲ 72,038.43 ਅੰਕ ’ਤੇ ਬੰਦ ਹੋਇਆ।

Share Market:  ਮੈਕਰੋ-ਆਰਥਕ ਬੁਨਿਆਦੀ ਢਾਂਚੇ ਅਤੇ ਆਲਮੀ ਬਾਜ਼ਾਰਾਂ ’ਚ ਮਜ਼ਬੂਤ ਰੁਝਾਨ ਕਾਰਨ ਬੁਧਵਾਰ ਨੂੰ ਘਰੇਲੂ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਇਕ ਫੀ ਸਦੀ ਤੋਂ ਜ਼ਿਆਦਾ ਚੜ੍ਹ ਕੇ ਅਪਣੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 72,000 ਦੇ ਇਤਿਹਾਸਕ ਅੰਕ ਨੂੰ ਪਾਰ ਕਰ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 21,654.75 ਦੇ ਰੀਕਾਰਡ ਪੱਧਰ ’ਤੇ ਬੰਦ ਹੋਇਆ। ਮੈਟਲ, ਕਮੋਡਿਟੀਜ਼, ਆਟੋ ਅਤੇ ਬੈਂਕਿੰਗ ਸੈਕਟਰ ’ਚ ਭਾਰੀ ਖਰੀਦਦਾਰੀ ਨੇ ਇਸ ’ਚ ਵੱਡੀ ਭੂਮਿਕਾ ਨਿਭਾਈ।

ਲਗਾਤਾਰ ਚੌਥੇ ਸੈਸ਼ਨ ’ਚ 30 ਸ਼ੇਅਰਾਂ ਵਾਲਾ ਸੈਂਸੈਕਸ 701.63 ਅੰਕ ਯਾਨੀ 0.98 ਫੀ ਸਦੀ ਦੀ ਤੇਜ਼ੀ ਨਾਲ 72,038.43 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 783.05 ਅੰਕ ਚੜ੍ਹ ਕੇ 72,119.85 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 213.40 ਅੰਕ ਯਾਨੀ ਇਕ ਫੀ ਸਦੀ ਦੇ ਵਾਧੇ ਨਾਲ 21,654.75 ਦੇ ਰੀਕਾਰਡ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਨਿਫਟੀ 234.4 ਅੰਕ ਵਧ ਕੇ 21,675.75 ਅੰਕ ਦੇ ਅਪਣੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ।

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਘਰੇਲੂ ਬਾਜ਼ਾਰ ਨਵੀਂ ਉਚਾਈ ’ਤੇ ਪਹੁੰਚ ਗਿਆ ਅਤੇ ਪਿਛਲੇ ਹਫਤੇ ਦੇ ਨੁਕਸਾਨ ਤੋਂ ਆਸਾਨੀ ਨਾਲ ਉਭਰ ਗਿਆ। ਅਮਰੀਕੀ ਫੈਡਰਲ ਰਿਜ਼ਰਵ ਵਲੋਂ ਜਲਦੀ ਹੀ ਵਿਆਜ ਦਰਾਂ ’ਚ ਕਟੌਤੀ ਕਰਨ ਅਤੇ ਗਲੋਬਲ ਮਹਿੰਗਾਈ ’ਚ ਕਮੀ ਆਉਣ ਨਾਲ ਪੈਦਾ ਹੋਏ ਵਾਧੇ ਦੀਆਂ ਉਮੀਦਾਂ ਨਾਲ ਇਸ ਤੇਜ਼ੀ ਨੂੰ ਸਮਰਥਨ ਮਿਲਿਆ। ਸੈਂਸੈਕਸ ’ਚ ਅਲਟਰਾਟੈਕ ਸੀਮੈਂਟ, ਜੇ.ਐਸ.ਡਬਲਯੂ. ਸਟੀਲ, ਟਾਟਾ ਮੋਟਰਜ਼, ਭਾਰਤੀ ਏਅਰਟੈੱਲ, ਐਸਬੀਆਈ, ਲਾਰਸਨ ਐਂਡ ਟੂਬਰੋ, ਇਨਫੋਸਿਸ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ’ਚ ਸੱਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਐਨ.ਟੀ.ਪੀ.ਸੀ. ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ ’ਚ ਗਿਰਾਵਟ ਦਾ ਰੁਝਾਨ ਵੇਖਣ ਨੂੰ ਮਿਲਿਆ।

ਜੇ.ਐਮ. ਫਾਈਨੈਂਸ਼ੀਅਲ ਸਰਵਿਸਿਜ਼ ਦੇ ਤਕਨੀਕੀ ਅਤੇ ਡੈਰੀਵੇਟਿਵਜ਼ ਰੀਸਰਚ ਦੇ ਮੁਖੀ ਰਾਹੁਲ ਸ਼ਰਮਾ ਨੇ ਕਿਹਾ, ‘‘ਪਿਛਲੇ ਹਫਤੇ ਕੁੱਝ ਦਿਨਾਂ ਦੀ ਘਬਰਾਹਟ ਤੋਂ ਬਾਅਦ, ਬਾਜ਼ਾਰ ਕੁੱਝ ਸਾਵਧਾਨੀ ਨਾਲ ਤੇਜ਼ੀ ’ਤੇ ਵਾਪਸ ਆ ਗਿਆ ਹੈ। ਹਾਲਾਂਕਿ, ਐਫ ਐਂਡ ਓ ਸੈਗਮੈਂਟ ’ਚ, ਸੌਦੇ ਦਾ ਮਹੀਨਾਵਾਰ ਨਿਪਟਾਰਾ ਬੰਦ ਹੋਣ ਨਾਲ ਕੁੱਝ ਅਸਥਿਰਤਾ ਹੋ ਸਕਦੀ ਹੈ।’’

ਇਸ ਦੌਰਾਨ ਕੌਮਾਂਤਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.21 ਫੀ ਸਦੀ ਦੀ ਗਿਰਾਵਟ ਨਾਲ 80.90 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 95.20 ਕਰੋੜ ਰੁਪਏ ਦੇ ਸ਼ੇਅਰ ਵੇਚੇ।

(For more Punjabi news apart from Sensex crossed 72,000 for the first time, Nifty also reached a new peak, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement