ਵਪਾਰ ਜੰਗ ਦੇ ਖ਼ਦਸ਼ੇ ਕਾਰਨ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਸੈਂਸੈਕਸ 1,414 ਅੰਕ ਡਿੱਗਿਆ 
Published : Feb 28, 2025, 10:26 pm IST
Updated : Feb 28, 2025, 10:26 pm IST
SHARE ARTICLE
Sensex
Sensex

ਨਿਫ਼ਟੀ ’ਚ ਲਗਾਤਾਰ ਸੱਭ ਤੋਂ ਲੰਬੀ ਮਹੀਨਾਵਾਰ ਗਿਰਾਵਟ ਆਈ, ਅੱਜ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਹੋਇਆ 9 ਲੱਖ ਕਰੋੜ ਰੁਪਏ ਦਾ ਨੁਕਸਾਨ

ਮੁੰਬਈ : ਅਮਰੀਕਾ ਵਲੋਂ ਚੀਨੀ ਉਤਪਾਦਾਂ ’ਤੇ  ਵਾਧੂ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਸ਼ੁਕਰਵਾਰ  ਨੂੰ ਦੁਨੀਆਂ  ਭਰ ਦੇ ਬਾਜ਼ਾਰਾਂ ’ਚ ਭਾਰੀ ਗਿਰਾਵਟ ਵੇਖਣ  ਨੂੰ ਮਿਲੀ। ਇਸ ਦੇ ਦਬਾਅ ਹੇਠ ਘਰੇਲੂ ਸ਼ੇਅਰ ਬਾਜ਼ਾਰ ਦਾ ਮਾਨਕ ਸੂਚਕ ਅੰਕ ਸੈਂਸੈਕਸ 1,414 ਅੰਕ ਅਤੇ ਨਿਫਟੀ 420 ਅੰਕ ਡਿੱਗ ਗਿਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਦੀ ਨਿਰੰਤਰ ਵਿਕਰੀ ਅਤੇ ਡਾਲਰ ਦੇ ਮੁਕਾਬਲੇ ਰੁਪਏ ’ਚ ਕਮਜ਼ੋਰੀ ਨੇ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਤ  ਕੀਤਾ। ਇਸ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਹੋਇਆ 9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,414.33 ਅੰਕ ਯਾਨੀ 1.90 ਫੀ ਸਦੀ  ਦੀ ਗਿਰਾਵਟ ਨਾਲ 73,198.10 ਅੰਕ ’ਤੇ  ਬੰਦ ਹੋਇਆ। ਕਾਰੋਬਾਰ ਦੌਰਾਨ ਇਹ 1,471.16 ਅੰਕ ਡਿੱਗ ਕੇ 73,141.27 ਅੰਕ ’ਤੇ  ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 420.35 ਅੰਕ ਯਾਨੀ 1.86 ਫੀ ਸਦੀ  ਡਿੱਗ ਕੇ 22,124.70 ਅੰਕ ’ਤੇ  ਬੰਦ ਹੋਇਆ। 

ਇਸ ਗਿਰਾਵਟ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਪਿਛਲੇ ਸਾਲ 27 ਸਤੰਬਰ ਨੂੰ 85,978.25 ਅੰਕ ਦਾ ਰੀਕਾਰਡ ਬਣਾਉਣ ਤੋਂ ਬਾਅਦ ਹੁਣ ਤਕ 12,780.15 ਅੰਕ ਯਾਨੀ 14.86 ਫੀ ਸਦੀ  ਡਿੱਗ ਚੁਕਾ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 27 ਸਤੰਬਰ 2024 ਦੇ 26,277.35 ਅੰਕ ਤੋਂ 4,152.65 ਅੰਕ ਯਾਨੀ 15.80 ਫੀ ਸਦੀ  ਡਿੱਗ ਗਿਆ ਹੈ। 

ਸੈਂਸੈਕਸ ਦੇ ਸਮੂਹ ’ਚ ਸ਼ਾਮਲ ਟੈਕ ਮਹਿੰਦਰਾ ਦਾ ਸ਼ੇਅਰ 6 ਫੀ ਸਦੀ  ਤੋਂ ਜ਼ਿਆਦਾ ਡਿੱਗਿਆ, ਜਦਕਿ  ਇੰਡਸਇੰਡ ਬੈਂਕ ’ਚ 5 ਫੀ ਸਦੀ  ਤੋਂ ਜ਼ਿਆਦਾ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਇਨਫੋਸਿਸ, ਟਾਟਾ ਮੋਟਰਜ਼, ਟਾਈਟਨ, ਟਾਟਾ ਕੰਸਲਟੈਂਸੀ ਸਰਵਿਸਿਜ਼, ਨੈਸਲੇ ਅਤੇ ਮਾਰੂਤੀ ਦੇ ਸ਼ੇਅਰ ਵੀ ਪਿੱਛੇ ਰਹਿ ਗਏ। ਸੈਂਸੈਕਸ ਕੰਪਨੀਆਂ ’ਚ ਐਚ.ਡੀ.ਐਫ.ਸੀ. ਬੈਂਕ ਇਕਲੌਤਾ ਅਜਿਹਾ ਬੈਂਕ ਰਿਹਾ, ਜਿਸ ’ਚ ਵਾਧਾ ਦਰਜ ਕੀਤਾ ਗਿਆ। 

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੀਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਵਿਕਰੀ ਦੀ ਧਾਰਨਾ ਦੇ ਵਿਚਕਾਰ ਘਰੇਲੂ ਬਾਜ਼ਾਰ ’ਚ ਭਾਰੀ ਗਿਰਾਵਟ ਵੇਖਣ  ਨੂੰ ਮਿਲੀ। ਇਹ ਗਿਰਾਵਟ ਮੁੱਖ ਤੌਰ ’ਤੇ  ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕੀ ਆਯਾਤ ’ਤੇ  25 ਫ਼ੀ ਸਦੀ  ਟੈਰਿਫ ਲਗਾਉਣ ਬਾਰੇ ਚਿੰਤਾਵਾਂ ਕਾਰਨ ਆਈ ਸੀ। ਇਸ ਦੇ ਨਾਲ ਹੀ ਚੀਨੀ ਸਾਮਾਨ ’ਤੇ  10 ਫੀ ਸਦੀ  ਵਾਧੂ ਡਿਊਟੀ ਵੀ ਲਗਾਈ ਜਾਵੇਗੀ।

ਨਾਇਰ ਨੇ ਕਿਹਾ ਕਿ ਅਮਰੀਕਾ ਵਲੋਂ  ਯੂਰਪੀਅਨ ਯੂਨੀਅਨ ਦੀ ਆਯਾਤ ’ਤੇ ਟੈਰਿਫ ਲਗਾਉਣ ਦੀ ਸੰਭਾਵਨਾ ਨੇ ਬਾਜ਼ਾਰ ਦੀ ਘਬਰਾਹਟ ਨੂੰ ਵਧਾ ਦਿਤਾ ਹੈ। ਅਜਿਹੇ ’ਚ ਨਿਵੇਸ਼ਕਾਂ ਦੀਆਂ ਨਜ਼ਰਾਂ ਭਾਰਤ ਦੇ ਜੀ.ਡੀ.ਪੀ. ਵਾਧੇ ਦੇ ਤਿਮਾਹੀ ਅੰਕੜਿਆਂ ’ਤੇ  ਟਿਕੀਆਂ ਹੋਈਆਂ ਹਨ। 

ਬਾਜ਼ਾਰ ’ਚ ਚੁਤਰਫ਼ਾ ਵਿਕਰੀ ਇੰਨੀ ਅਸਰਦਾਰ ਰਹੀ ਕਿ ਸਮਾਲਕੈਪ ਇੰਡੈਕਸ ’ਚ 2.33 ਫੀ ਸਦੀ  ਦੀ ਗਿਰਾਵਟ ਆਈ, ਜਦਕਿ  ਮਿਡਕੈਪ ਇੰਡੈਕਸ ’ਚ 2.16 ਫੀ ਸਦੀ  ਦੀ ਗਿਰਾਵਟ ਆਈ। ਬੀ.ਐਸ.ਈ. ਦੇ ਸਾਰੇ ਖੇਤਰਾਂ ਦੇ ਸੂਚਕ ਅੰਕ ਘਾਟੇ ਨਾਲ ਬੰਦ ਹੋਏ। ਇਸ ਤੋਂ ਬਾਅਦ ਆਈ.ਟੀ.  ਖੇਤਰ ’ਚ 4.13 ਫੀ ਸਦੀ  ਅਤੇ ਦੂਰਸੰਚਾਰ ਖੇਤਰ ’ਚ 4.09 ਫੀ ਸਦੀ  ਦੀ ਗਿਰਾਵਟ ਦਰਜ ਕੀਤੀ ਗਈ। ਹਫਤੇ ਦੌਰਾਨ ਸੈਂਸੈਕਸ 2,112.96 ਅੰਕ ਯਾਨੀ 2.80 ਫੀ ਸਦੀ  ਡਿੱਗਿਆ, ਜਦਕਿ  ਨਿਫਟੀ 671.2 ਅੰਕ ਯਾਨੀ 2.94 ਫੀ ਸਦੀ  ਡਿੱਗਿਆ।

ਸਟਾਕਬਾਕਸ ਦੇ ਸੀਨੀਅਰ ਤਕਨਾਲੋਜੀ ਵਿਸ਼ਲੇਸ਼ਕ ਅਮੇਯ ਰਣਦਿਵੇ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਲਗਾਉਣ ਦੇ ਹੁਕਮ ਨੇ ਆਲਮੀ ਵਪਾਰ ਜੰਗ ਦਾ ਡਰ ਪੈਦਾ ਕਰਨਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਇਲਾਵਾ ਅਮਰੀਕੀ ਅਰਥਵਿਵਸਥਾ ’ਚ ਆਈ ਮੰਦੀ ਵੀ ਨਿਵੇਸ਼ਕਾਂ ਦੀਆਂ ਚਿੰਤਾਵਾਂ ਵਧਾ ਰਹੀ ਹੈ।’’ ਰਣਦਿਵੇ ਨੇ ਕਿਹਾ, ‘‘ਫ਼ਰਵਰੀ ਦੀ ਸਮਾਪਤੀ ਭਾਰੀ ਗਿਰਾਵਟ ਕਾਰਨ ਹੋਣ ਨਾਲ ਹੀ ਨਿਫਟੀ-50 ਲਗਾਤਾਰ ਪੰਜਵੇਂ ਮਹੀਨੇ ਨੁਕਸਾਨ ਨਾਲ ਬੰਦ ਹੋਇਆ। ਇਹ ਲਗਭਗ ਤਿੰਨ ਦਹਾਕਿਆਂ ’ਚ ਨਿਫਟੀ ਦੀ ਲਗਾਤਾਰ ਸੱਭ ਤੋਂ ਲੰਬੀ ਮਹੀਨਾਵਾਰ ਗਿਰਾਵਟ ਹੈ।’’

ਇਕੱਲੇ ਫ਼ਰਵਰੀ ਦੌਰਾਨ ਨਿਫਟੀ ’ਚ 1,383.7 ਅੰਕ ਯਾਨੀ 5.88 ਫੀ ਸਦੀ  ਦੀ ਗਿਰਾਵਟ ਆਈ ਹੈ, ਜਦਕਿ  ਸੈਂਸੈਕਸ ’ਚ ਇਸ ਮਹੀਨੇ 4,302.47 ਅੰਕ ਯਾਨੀ 5.55 ਫੀ ਸਦੀ  ਦੀ ਗਿਰਾਵਟ ਆਈ ਹੈ।  ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਭਾਰੀ ਗਿਰਾਵਟ ’ਚ ਬੰਦ ਹੋਏ। ਯੂਰਪ ਦੇ ਜ਼ਿਆਦਾਤਰ ਬਾਜ਼ਾਰਾਂ ’ਚ ਵੀ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਨੂੰ ਅਮਰੀਕੀ ਬਾਜ਼ਾਰਾਂ ’ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।

ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ ਪੂੰਜੀ ਬਾਜ਼ਾਰ ’ਚ 556.56 ਕਰੋੜ ਰੁਪਏ ਦੇ ਸ਼ੇਅਰ ਵੇਚੇ। ਆਲਮੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.69 ਫੀ ਸਦੀ  ਡਿੱਗ ਕੇ 73.53 ਡਾਲਰ ਪ੍ਰਤੀ ਬੈਰਲ ’ਤੇ  ਆ ਗਿਆ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement