
ਏਅਰਟੈੱਲ ਦੇ ਸਮਾਰਟਫ਼ੋਨ ਉਪਭੋਗਤਾਵਾਂ ਨੂੰ ਭਵਨ, ਦਫ਼ਤਰ ਅਤੇ ਮਾਲ ਅੰਦਰ ਵਧੀਆ 4-ਜੀ ਨੈੱਟਵਰਕ ਮਿਲੇਗਾ
ਨਵੀਂ ਦਿੱਲੀ : ਦੂਰਸੰਚਾਰ ਸੇਵਾਵਾਂ ਦੇਣ ਵਾਲੀ ਪ੍ਰਮੁੱਖ ਕੰਪਨੀ ਭਾਰਤੀ ਏਅਰਟੈੱਲ ਨੇ ਕੋਲਕਾਤਾ 'ਚ ਅਪਣੀ 3-ਜੀ ਸੇਵਾ ਬੰਦ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਆਲਮੀ ਪੱਧਰ 'ਤੇ ਇਸ ਤਕਨਾਲੋਜੀ ਨੂੰ ਬੰਦ ਕਰਨ ਦਾ ਇਹ ਪਹਿਲਾਂ ਪੜ੍ਹਾਅ ਹੈ।
Airtel
ਕੰਪਨੀ ਨੇ ਸ਼ੁਕਰਵਾਰ ਨੂੰ ਇਥੇ ਜਾਰੀ ਬਿਆਨ 'ਚ ਕਿਹਾ ਕਿ ਹੁਣ ਕੋਲਕਾਤਾ 'ਚ 3-ਜੀ ਸੇਵਾ ਦੇਣ ਦੇ ਲਈ 900 ਮੈਗਾਹਰਟਜ਼ ਬ੍ਰਾਡਬੈਂਡ ਸੇਵਾਵਾਂ ਹਾਈ ਸਪੀਡ 4-ਜੀ ਨੈੱਟਵਰਕ 'ਤੇ ਉਪਲਬਧ ਹਨ। ਕੰਪਨੀ ਕੋਲਕਾਤਾ 'ਚ 3-ਜੀ ਸੇਵਾ ਦੇਣ ਲਈ 900 ਮੈਗਾਹਰਟਜ਼ ਬੈਂਡ ਸਪੈਕਟਰਮ ਦੀ ਵਰਤੋਂ ਕਰ ਰਹੀ ਹੈ ਜਿਸ ਦੀ ਵਰਤੋਂ ਹੁਣ 4-ਜੀ ਸੇਵਾ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ 'ਚ ਕੀਤੀ ਜਾ ਰਹੀ ਹੈ ਤਾਂ ਜੋ 2300 ਮੈਗਾਹਰਟਜ਼ ਅਤੇ 1800 ਮੈਗਾਹਰਟਜ਼ ਬੈਂਡ 'ਚ 4-ਜੀ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ।
Airtel
ਉਸ ਨੇ ਕਿਹਾ ਕਿ ਐੱਲ 900 ਤਕਨਾਲੋਜੀ 'ਚ ਏਅਰਟੈੱਲ ਦੇ ਸਮਾਰਟਫ਼ੋਨ ਉਪਭੋਗਤਾਵਾਂ ਨੂੰ ਭਵਨ, ਦਫ਼ਤਰ ਅਤੇ ਮਾਲ ਅੰਦਰ ਵੀ ਵਧੀਆ 4-ਜੀ ਨੈੱਟਵਰਕ ਮਿਲੇਗਾ।