
ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਨੇ ਅਪਣਾ ਖਰਚ ਵਧਾ ਦਿਤਾ ਹੈ। ਅਜਿਹੇ ਵਿਚ ਆਰਥਿਕਤਾ ਦੀ ਤੇਜ਼ ਰਫ਼ਤਾਰ ਬਣੀ ਹੋਈ ਹੈ ਪਰ ਕੱਚੇ ਤੇਲ ਦੀ...
ਬੈਂਗਲੁਰੁ : ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਨੇ ਅਪਣਾ ਖਰਚ ਵਧਾ ਦਿਤਾ ਹੈ। ਅਜਿਹੇ ਵਿਚ ਆਰਥਿਕਤਾ ਦੀ ਤੇਜ਼ ਰਫ਼ਤਾਰ ਬਣੀ ਹੋਈ ਹੈ ਪਰ ਕੱਚੇ ਤੇਲ ਦੀ ਵੱਧਦੀ ਕੀਮਤਾਂ ਇਸ ਵਿਚ ਰੁਕਾਵਟ ਬਣੀ ਹੋਈ ਹੈ। ਫ਼ਰਾਂਸ ਨੂੰ ਪਿੱਛੇ ਕਰ ਦੁਨੀਆਂ ਵਿਚ ਛੇਵੇਂ ਸਥਾਨ 'ਤੇ ਆਉਣ ਵਾਲੀ 13 ਲੱਖ ਕਰੋਡ਼ ਦੀ ਭਾਰਤੀ ਆਰਥਿਕਤਾ ਵਿਚ ਮਾਰਚ 2019 ਤੱਕ 7.4 ਫ਼ੀ ਸਦੀ ਵਾਧਾ ਦੇਖੀ ਜਾ ਸਕਦੀ ਹੈ। 2020 'ਚ ਵਿਕਾਸ ਦਰ ਵਿਚ 7.6 ਫ਼ੀ ਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਹਨ।
Oil Price
ਰਾਇਟਰਸ ਦੇ ਮੁਤਾਬਕ ਚੀਨ ਦੀ ਆਰਥਿਕਤਾ 6.6 ਦੇ ਵਿਕਾਸ ਦਰ ਦੇ ਨਾਲ ਦੂਜੇ ਨੰਬਰ 'ਤੇ ਰਹਿ ਸਕਦੀ ਹੈ ਪਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ ਭਾਰਤ ਲਈ ਸੱਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਰੁਪਏ ਵਿਚ ਗਿਰਾਵਟ ਦੇ ਦੌਰਾਨ ਤੇਲ ਦੇ ਆਯਾਤ ਲਈ ਵੱਡੀ ਰਕਮ ਚੁਕਾਉਣਾ ਇਸ ਭਵਿੱਖਵਾਣੀ ਲਈ ਖ਼ਤਰਾ ਬਣਿਆ ਹੋਇਆ ਹੈ। ਰਾਇਟਰਸ ਦੇ ਪੋਲ ਵਿਚ 41 ਜਾਣਕਾਰਾਂ ਵਿਚੋਂ 60 ਫ਼ੀ ਸਦੀ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਦਾ ਵਾਧਾ ਸੱਭ ਤੋਂ ਵੱਡੀ ਸਮੱਸਿਆ ਹੈ ਕਿਉਂਕਿ ਇਸ ਤੋਂ ਰਿਜ਼ਰਵ ਬੈਂਕ ਦੀ ਵਿਆਜ ਦਰਾਂ ਵੀ ਵੱਧ ਸਕਦੀਆਂ ਹਨ।
Oil Price
ਅਰਥਸ਼ਾਸਤਰੀ ਸ਼ਸ਼ਾਂਕ ਮਹਿੰਦਿਰੱਤਾ ਨੇ ਕਿਹਾ ਕਿ ਜਦੋਂ ਤੇਲ ਦੀਆਂ ਕੀਮਤਾਂ ਵਿਚ 10 ਡਾਲਰ ਦਾ ਵਾਧਾ ਹੁੰਦਾ ਹੈ ਤਾਂ ਭਾਰਤ ਦੀ ਵਿਕਾਸ ਦਰ 30 ਤੋਂ 40 ਬੇਸਿਸ ਪੁਆਂਇੰਟ ਘੱਟ ਹੋ ਜਾਂਦੀ ਹੈ। 2016 ਵਿਚ ਹੋਈ ਨੋਟਬੰਦੀ ਵਿਚ ਆਰਥਿਕਤਾ ਦੀ ਰਫ਼ਤਾਰ ਹੌਲੀ ਪਈ ਸੀ ਪਰ ਬਾਅਦ ਵਿਚ ਇਹ ਕਵਰ ਹੋ ਗਈ। ਪਿਛਲੇ ਸਾਲ ਤੋਂ ਲਗਾਤਾਰ ਇਸ ਵਿਚ ਵਾਧਾ ਹੋ ਰਿਹਾ ਹੈ। ਦੱਸ ਦਈਏ ਕਿ ਆਈਐਮਐਫ਼ ਨੇ ਇਸ ਸਾਲ ਦੇ ਵਿਕਾਸ ਦਰ 7.3 ਰਹਿਣ ਦੇ ਅਨੁਮਾਨ ਲਗਾਏ ਹਨ। ਕੁੱਝ ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਵਿਚ ਵਪਾਰ ਵਿਵਾਦ ਦਾ ਅਸਰ ਭਾਰਤ ਦੀ ਆਰਥਿਕਤਾ 'ਤੇ ਨਹੀਂ ਪਵੇਗਾ।