Closing Bell: 1041 ਅੰਕ ਚੜ੍ਹਿਆ ਸੈਂਸੈਕਸ, ਨਿਫ਼ਟੀ 16,929 ਦੇ ਪੱਧਰ ’ਤੇ ਹੋਇਆ ਬੰਦ
Published : Jul 28, 2022, 4:30 pm IST
Updated : Jul 28, 2022, 4:30 pm IST
SHARE ARTICLE
Closing Bell: Nifty ends above 16,900, Sensex gains 1,041 pts led by IT, metal
Closing Bell: Nifty ends above 16,900, Sensex gains 1,041 pts led by IT, metal

ਇਸ ਤੋਂ ਇਲਾਵਾ ਨਿਫਟੀ ਇੰਡੈਕਸ 287.80 ਅੰਕ ਜਾਂ 1.73 ਫੀਸਦੀ ਦੇ ਵਾਧੇ ਨਾਲ 16,929.60 'ਤੇ ਬੰਦ ਹੋਇਆ।

 


ਮੁੰਬਈ: ਸ਼ੇਅਰ ਬਾਜ਼ਾਰ 'ਚ ਅੱਜ ਜ਼ਬਰਦਸਤ ਖਰੀਦਦਾਰੀ ਹੋਈ। ਹਫਤਾਵਾਰੀ ਮਿਆਦ ਖਤਮ ਹੋਣ ਦੇ ਦਿਨ ਸੈਂਸੈਕਸ ਵਿਚ 1,000 ਤੋਂ ਵੱਧ ਉਛਾਲ ਰਿਹਾ। ਅੱਜ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਵਾਧੇ ਦੇ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰੀ ਸੈਸ਼ਨ ਦੌਰਾਨ ਬਜਾਜ ਦੇ ਸ਼ੇਅਰਾਂ ਵਿਚ 10 ਫੀਸਦੀ ਤੋਂ ਵੱਧ ਤੇਜ਼ੀ ਰਹੀ। ਵੀਰਵਾਰ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 1041.47 ਅੰਕ ਯਾਨੀ 1.87 ਫੀਸਦੀ ਵਧ ਕੇ 56,857.79 ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਨਿਫਟੀ ਇੰਡੈਕਸ 287.80 ਅੰਕ ਜਾਂ 1.73 ਫੀਸਦੀ ਦੇ ਵਾਧੇ ਨਾਲ 16,929.60 'ਤੇ ਬੰਦ ਹੋਇਆ।

Nifty Nifty

ਸੈਂਸੈਕਸ ਦੇ ਟਾਪ-30 ਸ਼ੇਅਰਾਂ 'ਚੋਂ 5 ਸਟਾਕ ਗਿਰਾਵਟ ਨਾਲ ਬੰਦ ਹੋਏ ਹਨ। ਗਿਰਾਵਟ ਵਾਲੇ ਸਟਾਕਾਂ ਦੀ ਸੂਚੀ 'ਚ ਭਾਰਤੀ ਏਅਰਟੈੱਲ, ਅਲਟਰਾ ਕੈਮੀਕਲ, ਡਾਕਟਰ ਰੈੱਡੀ, ਆਈਟੀਸੀ ਅਤੇ ਸਨ ਫਾਰਮਾ ਦੇ ਸ਼ੇਅਰ ਬਿਕਵਾਲੀ ਨਾਲ ਬੰਦ ਹੋਏ। ਇਸ ਤੋਂ ਇਲਾਵਾ 25 ਕੰਪਨੀਆਂ ਦੇ ਸ਼ੇਅਰਾਂ 'ਚ ਵੀ ਵਾਧਾ ਹੋਇਆ ਹੈ। ਅੱਜ ਦੇ ਕਾਰੋਬਾਰ ਤੋਂ ਬਾਅਦ ਬਜਾਜ ਫਾਈਨਾਂਸ ਅਤੇ ਫਿਨਸਰਵ ਦੇ ਸਟਾਕ 10 ਫੀਸਦੀ ਤੋਂ ਜ਼ਿਆਦਾ ਚੜ੍ਹ ਕੇ ਬੰਦ ਹੋਏ ਹਨ।

Sensex and NIftySensex and NIfty

ਇਸ ਦੇ ਨਾਲ ਹੀ ਟਾਟਾ ਸਟੀਲ ਦੇ ਸਟਾਕ 'ਚ ਵੀ ਕਰੀਬ 5 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕੋਟਕ ਬੈਂਕ, ਇੰਡਸਇੰਡ ਬੈਂਕ, ਇਨਫੋਸਿਸ, ਟੇਕ ਮਹਿੰਦਰਾ, ਨੇਸਲੇ ਇੰਡੀਆ, ਵਿਪਰੋ, ਟੀਸੀਐਸ, ਐਚਸੀਐਲ ਟੈਕ, ਆਈਸੀਆਈਸੀਆਈ ਬੈਂਕ, ਐਚਯੂਐਲ, ਟਾਈਟਨ ਸਮੇਤ ਕਈ ਸਟਾਕ ਤੇਜ਼ੀ ਨਾਲ ਬੰਦ ਹੋਏ ਹਨ। ਸੈਕਟਰਲ ਇੰਡੈਕਸ ਵਿਚ ਸਾਰੇ ਸੈਕਟਰ ਹਰੇ ਨਿਸ਼ਾਨ ਵਿਚ ਬੰਦ ਹਨ। ਨਿਫਟੀ ਬੈਂਕ, ਆਟੋ, ਫਾਈਨੈਂਸ਼ੀਅਲ ਸਰਵਿਸਿਜ਼, ਐੱਫ.ਐੱਮ.ਸੀ.ਜੀ., ਆਈ.ਟੀ., ਮੀਡੀਆ, ਧਾਤੂ, ਫਾਰਮਾ, ਪੀ.ਐੱਸ.ਯੂ. ਬੈਂਕ, ਪ੍ਰਾਈਵੇਟ ਬੈਂਕ, ਰਿਐਲਟੀ, ਹੈਲਥਕੇਅਰ, ਕੰਜ਼ਿਊਮਰ ਡਿਊਰੇਬਲ ਅਤੇ ਆਇਲ ਐਂਡ ਗੈਸ ਸੈਕਟਰਾਂ 'ਚ ਚੰਗੀ ਖਰੀਦਦਾਰੀ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement