ਦੇਸ਼ ’ਚ ਸੈਮੀਕੰਡਕਟਰ ਪਲਾਂਟ ਲਾਉਣ ਲਈ 50 ਫ਼ੀ ਸਦੀ ਵਿੱਤੀ ਮਦਦ ਦੇਵੇਗਾ ਭਾਰਤ : ਪ੍ਰਧਾਨ ਮੰਤਰੀ ਮੋਦੀ
Published : Jul 28, 2023, 6:35 pm IST
Updated : Jul 28, 2023, 6:35 pm IST
SHARE ARTICLE
PM Narendra Modi
PM Narendra Modi

ਮੋਦੀ ਨੇ ਕਿਹਾ ਕਿ ਭਾਰਤ ਅਪਣੀ ‘ਕੌਮਾਂਤਰੀ ਜ਼ਿੰਮੇਵਾਰੀ’ ਨੂੰ ਚੰਗੀ ਤਰ੍ਹਾਂ ਸਮਝਦਾ ਹੈ।

 

ਗਾਂਧੀਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ’ਚ ਸੈਮੀਕੰਡਕਟਰ ਨਿਰਮਾਣ ਪਲਾਂਟ ਸਥਾਪਤ ਕਰਨ ਲਈ ਤਕਨਾਲੋਜੀ ਕੰਪਨੀਆਂ ਨੂੰ 50 ਫ਼ੀ ਸਦੀ ਵਿੱਤੀ ਮਦਦ ਦਿਤੀ ਜਾਵੇਗੀ। ਮੋਦੀ ਨੇ ਗਾਂਧੀਨਗਰ ’ਚ ‘ਸੈਮੀਕੋਨ ਇੰਡੀਆ 2023’ ਸੰਮੇਲਨ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੈਮੀਕੰਡਕਟਰ ਉਦਯੋਗਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿਤੀ ਹੈ ਅਤੇ ਸੈਮੀਕੰਡਕਟਰ ਉਦਯੋਗ ਦੇ ਵਿਕਾਸ ਲਈ ਇਕ ਪੂਰਾ ਚੌਗਿਰਦਾ ਤਿਆਰ ਕੀਤਾ ਜਾ ਰਿਹਾ ਹੈ।

ਸੈਮੀਕੰਡਕਟਰ ਉਦਯੋਗ ਦੇ ਕੁਝ ਵਿਸ਼ਾਲ ਕੌਮਾਂਤਰੀ ਉਦਯੋਗਪਤੀਆਂ ਨਾਲ ਮੰਚ ਸਾਂਝਾ ਕਰਦੇ ਹੋਏ, ਮੋਦੀ ਨੇ ਕਿਹਾ, ‘‘ਅੱਜ ਮੈਂ ਚੌਥੀ ਉਦਯੋਗਿਕ ਕ੍ਰਾਂਤੀ ਅਤੇ ਭਾਰਤੀ ਉਮੀਦਾਂ ਵਿਚਕਾਰ ਇਕੋ ਜਿਹਾ ਸਬੰਧ ਵੇਖਦਾ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਉਮੀਦਾਂ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਹਨ ਅਤੇ ਇਸ ਨਾਲ ਅਤਿ ਗਰੀਬੀ ਦਾ ਤੇਜ਼ੀ ਨਾਲ ਖਾਤਮਾ ਹੋਇਆ ਹੈ ਅਤੇ ਇਕ ‘ਨਵ-ਮੱਧ ਵਰਗ’ ਦਾ ਉਭਾਰ ਹੋਇਆ ਹੈ।

ਇਹ ਵੀ ਪੜ੍ਹੋ: ਜ਼ਖ਼ਮੀ ਹੋਣ ਦੇ ਬਾਵਜੂਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਕਾਂਸਟੇਬਲ ਗੁਰਜੀਤ ਸਿੰਘ ਨੂੰ ASI ਵਜੋਂ ਮਿਲੀ ਤਰੱਕੀ

ਮੋਦੀ ਨੇ ਕਿਹਾ ਕਿ ਭਾਰਤ ਅਪਣੀ ‘ਕੌਮਾਂਤਰੀ ਜ਼ਿੰਮੇਵਾਰੀ’ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਕਿਹਾ, ‘‘ਇਸ ਲਈ, ਅਸੀਂ ਅਪਣੇ ਮਿੱਤਰ ਦੇਸ਼ਾਂ ਨਾਲ ਇਕ ਵਿਆਪਕ ਖਰੜਾ ਤਿਆਰ ਕਰ ਰਹੇ ਹਾਂ। ਅਸੀਂ ਭਾਰਤ ਵਿਚ ਸੈਮੀਕੰਡਕਟਰ ਈਕੋਸਿਸਟਮ ਬਣਾਉਣ ਲਈ ਵਿਸ਼ੇਸ਼ ਯਤਨ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਦੇਸ਼ ਨੇ ਹਾਲ ਹੀ ’ਚ ‘ਨੈਸ਼ਨਲ ਕੁਆਂਟਮ ਮਿਸ਼ਨ’ ਨੂੰ ਮਨਜ਼ੂਰੀ ਦਿਤੀ ਹੈ ਅਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਿਲ ਸੰਸਦ ’ਚ ਪੇਸ਼ ਕੀਤਾ ਜਾਣਾ ਹੈ।

ਨੈਸ਼ਨਲ ਕੁਆਂਟਮ ਮਿਸ਼ਨ ਦਾ ਉਦੇਸ਼ ਵਿਗਿਆਨਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਮੋਦੀ ਨੇ ਕਿਹਾ, ‘‘ਸੈਮੀਕੰਡਕਟਰ ਵਾਤਾਵਰਣ ਲਈ, ਅਸੀਂ ਇੰਜੀਨੀਅਰਿੰਗ ਪਾਠਕ੍ਰਮ ਨੂੰ ਬਦਲ ਰਹੇ ਹਾਂ। ਭਾਰਤ ਨੇ 300 ਤੋਂ ਵੱਧ ਚੋਟੀ ਦੇ ਸਕੂਲਾਂ ਦੀ ਪਛਾਣ ਕੀਤੀ ਹੈ ਜਿੱਥੇ ਸੈਮੀਕੰਡਕਟਰਾਂ ’ਤੇ ਕੋਰਸ ਸ਼ੁਰੂ ਕੀਤੇ ਜਾਣਗੇ। ਸਾਨੂੰ ਅਗਲੇ ਪੰਜ ਸਾਲਾਂ ਵਿਚ ਇਕ ਲੱਖ ਤੋਂ ਵੱਧ ਡਿਜ਼ਾਈਨ ਇੰਜੀਨੀਅਰ ਹੋਣ ਦੀ ਉਮੀਦ ਹੈ। ਭਾਰਤ ਦਾ ਲਗਾਤਾਰ ਵਧ ਰਿਹਾ ਸਟਾਰਟਅੱਪ ਈਕੋਸਿਸਟਮ ਸੈਮੀਕੰਡਕਟਰ ਸੈਕਟਰ ਨੂੰ ਵੀ ਮਜ਼ਬੂਤੀ ਪ੍ਰਦਾਨ ਕਰੇਗਾ।’’

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਪਾਲ ਨੂੰ ਚੰਡੀਗੜ੍ਹ ਵਿਚ ਪਾਰਕਿੰਗ ਫੀਸ ਵਿਚ ਵਾਧੇ ਨੂੰ ਰੱਦ ਕਰਨ ਦੀ ਕੀਤੀ ਅਪੀਲ

ਸੈਮੀਕੰਡਕਟਰ ਖੇਤਰ ਚ ਖੋਜ ਅਤੇ ਵਿਕਾਸ ਲਈ ਭਾਰਤ 40 ਕਰੋੜ ਡਾਲਰ ਦੇ ਨਿਵੇਸ਼ ਦਾ ਐਲਾਨ


ਗਾਂਧੀਨਗਰ: ਕੰਪਿਊਟਰਾਂ ਲਈ ਸੈਮੀਕੰਡਕਟਰ ਨਿਰਮਾਤਾ ਏ.ਐਮ.ਡੀ. ਨੇ ਸ਼ੁਕਰਵਾਰ ਨੂੰ ਪੰਜ ਸਾਲਾਂ ’ਚ ਭਾਰਤ ਅੰਦਰ 40 ਕਰੋੜ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਅਤੇ ਕਿਹਾ ਕਿ ਕੰਪਨੀ ਭਾਰਤ ਦੇ ਸੈਮੀਕੰਡਕਟਰ ਚੌਗਿਰਦੇ ਨੂੰ ਬਣਾਉਣ ’ਚ ਇਕ ਮਜ਼ਬੂਤ ਭਾਈਵਾਲ ਹੋਵੇਗੀ। ਕੰਪਨੀ ਬੈਂਗਲੁਰੂ ’ਚ ਇਕ ਨਵਾਂ ਖੋਜ ਅਤੇ ਵਿਕਾਸ ਕੰਪਲੈਕਸ ਖੋਲ੍ਹੇਗੀ, ਜੋ ਦੁਨੀਆਂ ’ਚ ਇਸ ਦਾ ਸਭ ਤੋਂ ਵੱਡਾ ਪਲਾਂਟ ਹੋਵੇਗਾ। ਏ.ਐਮ.ਡੀ. ਦੇ ਕਾਰਜਕਾਰੀ ਮੀਤ ਪ੍ਰਧਾਨ (ਈ.ਵੀ.ਪੀ.) ਅਤੇ ਮੁੱਖ ਤਕਨਾਲੋਜੀ ਅਧਿਕਾਰੀ (ਸੀ.ਟੀ.ਓ.) ਮਾਰਕ ਪੇਪਰਮਾਸਟਰ ਨੇ ਇੱਥੇ ‘ਸੈਮੀਕਾਨ ਇੰਡੀਆ 2023’ ਕਾਨਫਰੰਸ ’ਚ ਕਿਹਾ, ‘‘ਏ.ਐਮ.ਡੀ. ਪੰਜ ਸਾਲਾਂ ’ਚ ਭਾਰਤ ਅੰਦਰ 40 ਕਰੋੜ ਡਾਲਰ ਦਾ ਨਿਵੇਸ਼ ਕਰੇਗੀ।’’

ਇਹ ਵੀ ਪੜ੍ਹੋ: ਪਟਿਆਲਾ 'ਚ ਔਰਤ ਨਾਲ ਬਲਾਤਕਾਰ, ਆਟੋ ਚਾਲਕ ਨੇ ਸਿਰ ਦਰਦ ਦੀ ਦਵਾਈ ਦੇ ਬਹਾਨੇ ਦਿੱਤੀ ਨਸ਼ੀਲੀ ਗੋਲੀ 

ਉਧਰ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਅਮਰੀਕੀ ਪ੍ਰਮੁੱਖ ਏ.ਐਮ.ਡੀ. ਦਾ ਭਾਰਤ ’ਚ ਅਪਣਾ ਸਭ ਤੋਂ ਵੱਡਾ ਖੋਜ ਅਤੇ ਵਿਕਾਸ ਡਿਜ਼ਾਈਨ ਸੈਂਟਰ ਸਥਾਪਤ ਕਰਨ ਦਾ ਫੈਸਲਾ ਦੇਸ਼ ’ਚ ਵਿਸ਼ਵ ਪੱਧਰੀ ਸੈਮੀਕੰਡਕਟਰ ਡਿਜ਼ਾਈਨ ਅਤੇ ਨਵੀਂ ਖੋਜ ਲਈ ਚੌਗਿਰਦਾ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰਾਨਿਕਸ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਟਵਿੱਟਰ ’ਤੇ ਲਿਖਿਆ ਕਿ ਇਹ ਹੁਨਰਮੰਦ ਸੈਮੀਕੰਡਕਟਰ ਇੰਜੀਨੀਅਰਾਂ ਅਤੇ ਖੋਜਕਰਤਾਵਾਂ ਨੂੰ ਬਹੁਤ ਸਾਰੇ ਮੌਕੇ ਪ੍ਰਦਾਨ ਕਰੇਗਾ ਅਤੇ ਭਾਰਤ ਨੂੰ ਵਿਸ਼ਵ ਪ੍ਰਤਿਭਾ ਦੇ ਕੇਂਦਰ ਵਜੋਂ ਸਥਾਪਤ ਕਰੇਗਾ। ਉਨ੍ਹਾਂ ਕਿਹਾ, ‘‘ਮੈਂ ਨਿਊ ਇੰਡੀਆ ’ਚ ਅਪਣਾ ਸਭ ਤੋਂ ਵੱਡਾ ਖੋਜ ਅਤੇ ਵਿਕਾਸ ਕੇਂਦਰ ਸਥਾਪਤ ਕਰਨ ਅਤੇ ਭਾਰਤ-ਏ.ਐਮ.ਡੀ. ਭਾਈਵਾਲੀ ਦੇ ਵਿਸਤਾਰ ਦੇ ਕੰਪਨੀ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ। ਇਹ ਯਕੀਨੀ ਤੌਰ ’ਤੇ ਵਿਸ਼ਵ ਪੱਧਰੀ ਸੈਮੀਕੰਡਕਟਰ ਡਿਜ਼ਾਈਨ ਅਤੇ ਨਵੀਨਤਾ ਈਕੋਸਿਸਟਮ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। 

 

 

Location: India, Gujarat, Gandhinagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement