
ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਰਹੀ ਹੈ ਤੇ ਹੋਰ ਅਜਿਹੇ ‘ਚ ਸਾਰਿਆਂ ਨੇ ਸਰਦੀਆਂ...
ਚੰਡੀਗੜ੍ਹ: ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਰਹੀ ਹੈ ਤੇ ਹੋਰ ਅਜਿਹੇ ‘ਚ ਸਾਰਿਆਂ ਨੇ ਸਰਦੀਆਂ ਦੇ ਕੱਪੜੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੁਰਾਣੇ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ‘ਚ ਜਿਸ ਪ੍ਰਕਾਰ ਤੋਂ ਤੁਹਾਨੂੰ ਖ਼ੁਦ ਦਾ ਖ਼ਿਆਲ ਰੱਖਣ ਦੀ ਜਰੂਰਤ ਹੁੰਦੀ ਹੈ। ਉਸ ਪ੍ਰਕਾਰ ਹੀ ਅਪਣੀ ਗੱਡੀ ਨੂੰ ਠੀਕ ਰੱਖਣ ਦੇ ਲਈ ਉਸਦੀ ਵੀ ਸਪੈਸ਼ਲ ਕੇਅਰ ਦੀ ਜਰੂਰਤ ਹੁੰਦੀ ਹੈ। ਸਰਦੀਆਂ ਦਾ ਅਸਰ ਜਿਵੇਂ ਇੰਸਾਨ ‘ਤੇ ਹੁੰਦਾ ਹੈ ਤਾਂ ਉਸਤੋਂ ਇਲਾਵਾ ਕਾਰਨ ‘ਤੇ ਵੀ ਹੁੰਦਾ ਹੈ।
winter will never hurt
ਕਾਰ ਵਿਚ ਵੀ ਸਰਦੀਆਂ ਦੇ ਮੌਸਮ ਵਿਚ ਕਈ ਪ੍ਰਕਾਰ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀ ਹਨ। ਜਿੱਥੇ ਅਸੀਂ ਤੁਹਾਨੂੰ ਉਨ੍ਹਾਂ ਤਰੀਕਿਆਂ ਦੇ ਬਾਰੇ ‘ਚ ਦੱਸ ਰਹੇ ਹਾਂ, ਜਿਨ੍ਹਾਂ ਜ਼ਰੀਏ ਤੁਸੀਂ ਸਰਦੀਆਂ ਦ ਮੌਸਮ ਵਿਚ ਆਪਣੀ ਕਾਰ ਨੂੰ ਬਿਲਕੁਲ ਫਿਟ ਰੱਖ ਕਰਦੇ ਹੋ। ਸਰਦੀਆਂ ਦੇ ਮੌਸਮ ਵਿਚ ਇੰਸਾਨ ਖ਼ੁਦ ਨੂੰ ਕਵਰ ਕਰਕੇ ਰਹਿੰਦਾ ਹੈ ਉਸੇ ਪ੍ਰਕਾਰ ਸਰਦੀਆਂ ਦੇ ਮੌਸਮ ਵਿਚ ਤੁਸੀਂ ਕਾਰ ਦੇ ਪੇਂਟ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਉਸਨੂੰ ਕਵਰ ਕਰਕੇ ਰੱਖਣ ਦੀ ਜਰੂਰਤ ਹੁੰਦੀ ਹੈ।
ਓਸ ਦੀ ਵਜ੍ਹਾ ਨਾਲ ਪੇਂਟ ਖ਼ਰਾਬ ਹੋ ਸਕਦਾ ਹੈ। ਇਸ ਲਈ ਜਦੋਂ ਵੀ ਕਾਰ ਨੂੰ ਪਾਰਕ ਕਰੋ ਤਾਂ ਉਸ ਨੂੰ ਕਵਰ ਨਾਲ ਢਕ ਦਓ, ਜਿਸ ਨਾਲ ਕਾਰ ਸੁਰੱਖਿਅਤ ਰਹੇਗੀ। ਸਰਦੀਆਂ ਦੇ ਮੌਸਮ ‘ਚ ਕਾਰ ਦੀ ਬੈਟਰੀ ਦੀ ਪਾਵਰ ਹੋਰ ਮੌਸਮ ਦੇ ਮੁਕਾਬਲੇ ਘੱਟ ਹੋ ਜਾਂਦੀ ਹੈ। ਜੇਕਰ ਤੁਹਾਡੀ ਬੈਟਰੀ ਕਾਫ਼ੀ ਪੁਰਾਣੀ ਹੋ ਗਈ ਹੈ ਅਤੇ ਤੁਹਾਨੂੰ ਲਗਦਾ ਹੈ ਕਿ ਇਹ ਦਿੱਕਤ ਕਰ ਰਹੀ ਹੈ ਤਾਂ ਸਰਦੀਆਂ ਦੇ ਮੌਸਮ ਵਿਚ ਬੈਟਰੀ ਨੂੰ ਠੀਕ ਕਰਵਾ ਲਓ ਅਤੇ ਹੋ ਸਕੇ ਤਾਂ ਉਸਨੂੰ ਬਦਲਾ ਦਿਓ।
ਅਜਿਹੇ ‘ਚ ਤੁਹਾਨੂੰ ਰਸਤੇ ਵਿਚ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕੁਲੇਂਟ ਸਿਰਫ਼ ਗਰਮੀਆਂ ਦੇ ਮੌਸਮ ਵਿਚ ਹੀ ਕੰਮ ਦੀ ਚੀਜ਼ ਨਹੀਂ ਹੈ ਸਗੋਂ ਇਹ ਸਰਦੀਆਂ ਦੇ ਮੌਸਮ ਵਿਚ ਕਾਰ ਨੂੰ ਠੰਡ ਤੋਂ ਬਚਾਉਣ ਵਿਚ ਵੀ ਮੱਦਦ ਕਰਦਾ ਹੈ। ਅਜਿਹੇ ਵਿਚ ਤੁਹਾਨੂੰ ਸਰਦੀਆਂ ਦੇ ਮੌਸਮ ਵਿਚ ਕਾਰ ਨੂੰ ਠੰਡ ਤੋਂ ਬਚਾਉਣ ਲਈ ਕੁਲੇਂਟ ਅਤੇ ਪਾਣੀ ਦੇ ਬਰਾਬਰ ਮਾਤਰਾ ਵਿਚ ਕਾਰ ਦੇ ਰੇਡੀਏਟਰਜ਼ ਵਿਚ ਰੱਖ ਸਕਦੇ ਹੋ।
ਸਰਦੀਆਂ ਦੇ ਮੌਸਮ ਵਿਚ ਦਿਨ ਜਲਦੀ ਛਿਪ ਜਾਂਦਾ ਹੈ ਅਤੇ ਹਨੇਰਾ ਕਦੋਂ ਅਤੇ ਕਿਥੇ ਹੋ ਜਾਵੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਸਰਦੀਆਂ ਵਿੱਚ ਧੁੰਦ ਆਮ ਹੁੰਦੀ ਹੈ, ਜਿਸਦੀ ਵਜ੍ਹਾ ਨਾਲ ਬਾਹਰ ਦਾ ਨਜ਼ਾਰਾ ਦੇਖਣਾ ਆਸਾਨ ਨਹੀਂ ਰਹਿੰਦਾ, ਜਿਸ ਨਾਲ ਕਦੇ ਵੀ ਤੁਹਾਨੂੰ ਸੜਕ ਉਤੇ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਵਿਚ ਹੀ ਆਪਣੀ ਕਾਰ ਦੀ ਸਰਵਿਸ ਕਰਵਾ ਲਓ ਤਾਂਕਿ ਤੁਹਾਨੂੰ ਪਤਾ ਚੱਲ ਜਾਵੇ ਕਿ ਇਸ ਵਿਚ ਕੋਈ ਖ਼ਰਾਬੀ ਹੈ ਜਾਂ ਨਹੀਂ ਤਾਂਕਿ ਤਾਹਾਨੂੰ ਪਤਾ ਚੱਲ ਜਾਵੇ ਕਿ ਇਸ ਵਿਚ ਕੋਈ ਖ਼ਰਾਬੀ ਹੈ ਜਾਂ ਨਹੀਂ। ਤਾਂਕਿ ਉਸਦੇ ਅਨੁਸਾਰ ਹੀ ਤੁਸੀਂ ਕਾਰ ਨੂੰ ਲੰਮੀ ਦੂਰੀ ‘ਤੇ ਲੈ ਕੇ ਨਿਕਲੋਗੇ।