
ਕੇਂਦਰ ਸਰਕਾਰ ਨੇ ਬੈਂਕ ਆਫ਼ ਬੜੌਦਾ ਨੂੰ 5042 ਕਰੋੜ ਰੁਪਏ ਦੇਵੇਗੀ
ਨਵੀਂ ਦਿੱਲੀ : 1 ਅਪ੍ਰੈਲ ਤੋਂ ਨਵੇਂ ਵਿੱਤੀ ਵਰ੍ਹੇ 'ਚ ਬੈਂਕਿੰਗ ਸੈਕਟਰ ਵਿਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ। ਇਸੇ ਬਦਲਾਅ ਤਹਿਤ 1 ਅਪ੍ਰੈਲ ਤੋਂ ਦੇਸ਼ ਨੂੰ ਤੀਜਾ ਵੱਡਾ ਬੈਂਕ 'ਬੈਕ ਆਫ਼ ਬੜੌਦਾ' ਮਿਲਣ ਵਾਲਾ ਹੈ।
ਤਿੰਨ ਬੈਂਕਾਂ (ਬੈਂਕ ਆਫ਼ ਬੜੌਦਾ, ਦੇਨਾ ਬੈਂਕ ਅਤੇ ਵਿਜ਼ਯਾ ਬੈਂਕ) ਦੇ ਰਲੇਵੇਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬੈਂਕ ਆਫ਼ ਬੜੌਦਾ ਨੂੰ 5042 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਦੇਸ਼ ਦੇ ਤੀਜੇ ਵੱਡੇ ਬੈਂਕ ਦੇ ਹੋਂਦ 'ਚ ਆਉਣ ਨਾਲ ਇਸ ਦਾ ਅਸਰ ਕਰੋੜਾਂ ਗਾਹਕਾਂ 'ਤੇ ਪੈਣ ਵਾਲਾ ਹੈ। 1 ਅਪ੍ਰੈਲ ਤੋਂ ਦੇਨਾ ਅਤੇ ਵਿਜ਼ਯਾ ਬੈਂਕ ਦੇ ਗਾਹਕਾਂ ਦੇ ਬੈਂਕ ਖ਼ਾਤੇ ਬੈਂਕ ਆਫ਼ ਬੜੌਦਾ 'ਚ ਟਰਾਂਸਫ਼ਰ ਹੋ ਜਾਣਗੇ।
Bank of Baroda
ਗਾਹਕਾਂ 'ਤੇ ਪਵੇਗਾ ਅਸਰ :
- ਗਾਹਕਾਂ ਨੂੰ ਨਵਾਂ ਅਕਾਊਂਟ ਨੰਬਰ ਅਤੇ ਕਸਟਮਰ ਆਈ.ਡੀ. ਮਿਲ ਸਕਦੀ ਹੈ।
- ਜਿਨ੍ਹਾਂ ਗਾਹਕਾਂ ਨੂੰ ਨਵੇਂ ਅਕਾਊਂਟ ਨੰਬਰ ਜਾਂ IFSC ਕੋਡ ਮਿਲਣਗੇ, ਉਨ੍ਹਾਂ ਨੂੰ ਨਵੀਂ ਬੈਂਕ ਡਿਟੇਲ ਇਨਕਮ ਟੈਕਟ ਵਿਭਾਗ, ਇੰਸ਼ੋਰੈਂਸ ਕੰਪਨੀਆਂ, ਮਿਊਚੁਅਲ ਫੰਡ, ਨੈਸ਼ਨਲ ਪੈਨਸ਼ਨ ਸਕੀਮ ਆਦਿ 'ਚ ਅਪਡੇਟ ਕਰਵਾਉਣੀ ਪਵੇਗੀ।
- SIP ਜਾਂ ਲੋਨ EMI ਲਈ ਗਾਹਕਾਂ ਨੂੰ ਨਵਾਂ ਇੰਸਟਰੱਕਸ਼ਨ ਫ਼ਾਰਮ ਭਰਨਾ ਪੈ ਸਕਦਾ ਹੈ।
- ਨਵੀਂ ਚੈਕਬੁੱਕ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਮਿਲ ਸਕਦਾ ਹੈ।
- ਫਿਕਸਡ ਡਿਪੋਜ਼ਿਟ (ਐਫ.ਡੀ.) ਜਾਂ ਰੇਕਰਿੰਗ ਡਿਪੋਜ਼ਿਟ (ਆਰ.ਡੀ.) 'ਤੇ ਮਿਲਣ ਵਾਲੇ ਵਿਆਜ਼ 'ਚ ਕੋਈ ਬਦਲਾਅ ਨਹੀਂ ਹੋਵੇਗਾ।
- ਜਿਹੜੀਆਂ ਵਿਆਜ਼ ਦਰਾਂ 'ਤੇ ਵਹੀਕਲ ਲੋਨ, ਹੋਮ ਲੋਨ, ਪਰਸਨਲ ਲੋਨ ਆਦਿ ਲਏ ਗਏ ਹਨ, ਉਨ੍ਹਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ।
- ਕੁਝ ਬਰਾਂਚਾਂ ਬੰਦ ਹੋ ਸਕਦੀਆਂ ਹਨ। ਇਸ ਲਈ ਗਾਹਕਾਂ ਨੂੰ ਨਵੀਂਆਂ ਬਰਾਂਚਾਂ 'ਚ ਜਾਣਾ ਪੈ ਸਕਦਾ ਹੈ।
SBI 'ਚ ਵੀ ਸ਼ਾਮਲ ਕੀਤੇ ਜਾ ਚੁੱਕੇ ਹਨ ਇਹ ਬੈਂਕ : ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ਼ ਮੈਸੂਰ, ਸਟੇਟ ਬੈਂਕ ਆਫ਼ ਤ੍ਰਾਵਣਕੋਰ ਅਤੇ ਦੋ ਨਾਨ-ਲਿਸਟਿਡ ਬੈਂਕਾਂ ਸਟੇਟ ਬੈਂਕ ਆਫ਼ ਪਟਿਆਲਾ ਅਤੇ ਸਟੇਟ ਬੈਂਕ ਆਫ਼ ਹੈਦਰਾਬਾਦ ਦੇ ਨਾਲ-ਨਾਲ ਭਾਰਤੀ ਮਹਿਲਾ ਬੈਂਕ ਦਾ ਸਟੇਟ ਬੈਂਕ ਆਫ਼ ਇੰਡੀਆ 'ਚ ਰਲੇਵਾਂ ਕੀਤਾ ਗਿਆ ਸੀ।