
ਸੂਰਤ ਵਿਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਵੀ ਉਪਰ ਜਾ ਚੁੱਕੀ ਹੈ।
ਨਵੀਂ ਦਿੱਲੀ: ਪਿਆਜ਼ ਦੀਆਂ ਕੀਮਤਾਂ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ ਅਤੇ ਜਲਦ ਕੋਈ ਰਾਹਤ ਦਾ ਆਸਾਰ ਵੀ ਨਜ਼ਰ ਨਹੀਂ ਆ ਰਿਹਾ। ਦੇਸ਼ ਦੇ ਮੁੱਖ ਸ਼ਹਿਰਾਂ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨ ਤੇ ਪਹੁੰਚੀਆਂ ਹਨ। ਵੀਰਵਾਰ ਨੂੰ ਪਿਆਜ਼ ਦਾ ਔਸਤ ਵਿਕਰੀ ਮੁੱਲ 70 ਰੁਪਏ ਕਿਲੋ ਰਿਹਾ ਜਦਕਿ ਪਣਜੀ ਵਿਚ ਪਿਆਜ ਦੀ ਵੱਧ ਤੋਂ ਵਧ 110 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਿਆ। ਸਰਕਾਰੀ ਅੰਕੜਿਆਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ।
Onionਉਪਭੋਗਤਾ ਮਾਮਲੇ ਦੇ ਅੰਕੜਿਆਂ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਪਿਆਜ਼ ਦੀਆਂ ਕੀਮਤਾਂ ਸਭ ਤੋਂ ਘਟ ਯਾਨੀ 38 ਰੁਪਏ ਪ੍ਰਤੀ ਕਿਲੋ ਰਹੀਆਂ। ਵਪਾਰੀਆਂ ਦਾ ਕਹਿਣਾ ਹੈ ਕਿ ਦਸੰਬਰ ਤੋਂ ਪਹਿਲਾਂ ਕੀਮਤਾਂ ਵਿਚ ਗਿਰਾਵਟ ਦੀ ਕੋਈ ਉਮੀਦ ਨਹੀਂ ਹੈ। ਅਜਿਹੇ ਵਿਚ ਪਿਆਜ਼ ਦੀ ਜਮਾਖੋਰੀ ਹੋ ਰਹੀ ਹੈ ਅਤੇ ਵਧਦੀਆਂ ਕੀਮਤਾਂ ਨੇ ਸਰਕਾਰ ਦੇ ਵੀ ਹੰਝੂ ਕੱਢ ਦਿੱਤੇ ਹਨ। ਹਰ ਸਾਲ ਮਾਨਸੂਨ ਸੀਜ਼ਨ ਦੌਰਾਨ ਕਈ ਰਾਜਾਂ ਵਿਚ ਬਹੁਤ ਬਾਰਿਸ਼ ਹੁੰਦੀ ਹੈ।
Onion ਇਸ ਨਾਲ ਪਿਆਜ਼ ਦੀ ਫ਼ਸਲ ਖਰਾਬ ਹੋ ਗਈ ਸੀ। ਬਾਰਿਸ਼ ਕਾਰਨ ਕਰਨਾਟਕ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੇ ਕੁੱਝ ਹੋਰ ਰਾਜਾਂ ਵਿਚ ਫ਼ਸਲ ਨੂੰ 75 ਤੋਂ 85 ਫ਼ੀਸਦੀ ਨੁਕਸਾਨ ਪਹੁੰਚਿਆ ਹੈ। ਪ੍ਰਚੂਨ ਬਜ਼ਾਰ ਵਿਚ ਪਿਆਜ਼ ਦੀ ਕੀਮਤ 100 ਰੁਪਏ ਕਿਲੋ ਚਲ ਰਹੀ ਹੈ। ਇਸ ਨਾਲ ਜਨਤਾ ਨਾਰਾਜ਼ ਹੈ। ਜੇ ਅਗਸਤ ਅਤੇ ਸਤੰਬਰ ਵਿਚ ਹੀ ਆਯਾਤ ਦਾ ਫ਼ੈਸਲਾ ਹੋ ਜਾਂਦਾ ਹੈ ਤਾਂ ਪਿਆਜ਼ ਅਕਤੂਬਰ ਵਿਚ ਗਿਆ ਹੁੰਦਾ।
Onionਸੂਰਤ ਵਿਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਵੀ ਉਪਰ ਜਾ ਚੁੱਕੀ ਹੈ। ਅਜਿਹੇ ਵਿਚ ਚੋਰਾਂ ਦੀ ਵੀ ਦਿਲਚਸਪੀ ਪਿਆਜ਼ ਵਿਚ ਵਧ ਗਈ ਹੈ। ਵੀਰਵਾਰ ਨੂੰ ਸੂਰਤ ਵਿਚ 250 ਕਿਲੋ ਪਿਆਜ਼ ਦੀ ਚੋਰੀ ਹੋ ਗਈ ਜਿਸ ਦੀ ਕੀਮਤ 25 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਵੀਰਵਾਰ ਨੂੰ ਦਿੱਲੀ ਵਿਚ ਪਿਆਜ਼ ਦੀ ਰਿਟੇਲ ਕੀਮਤ 80 ਤੋਂ 100 ਰੁਪਏ ਕਿਲੋ ਰਹੀ ਤੇ ਚੇਨੱਈ, ਮੁੰਬਈ, ਵਿਜੈਵਾੜਾ ਵਿਚ ਇਹ 120 ਰੁਪਏ ਕਿਲੋ ਤਕ ਵਿਕਿਆ। ਕੌਮੀ ਬਾਗਵਾਨੀ ਬੋਰਡ ਮੁਤਾਬਕ ਹੈਦਰਾਬਾਦ ਵਿਚ ਰੇਟ 100 ਰੁਪਏ ਤੇ ਪਟਨਾ ਵਿਚ 82 ਅਤੇ ਸ਼ਿਮਲਾ ਵਿਚ 80 ਰੁਪਏ ਰਿਹਾ। ਇਸ ਨਾਲ ਲੋਕ ਅਤੇ ਸਰਕਾਰ ਦੋਵੇ ਪਰੇਸ਼ਾਨੀ ਵਿਚ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।