
ਚਾਲੂ ਵਿੱਤ ਵਰ੍ਹੇ ਚਿ 2.4 ਫ਼ੀ ਸਦੀ, ਪਿਛਲੇ ਸਾਲ 5.7 ਫ਼ੀ ਸਦੀ ਸੀ
ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਲਈ ਆਰਥਕ ਖੇਤਰ ਵਿਚ ਇਕ ਹੋਰ ਨਮੋਸ਼ੀ-ਭਰੀ ਖ਼ਬਰ ਹੈ। ਬੁਨਿਆਦੀ ਖੇਤਰ ਦੇ ਅੱਠ ਉਦਯੋਗਾਂ ਦਾ ਉਤਪਾਦਨ ਇਸ ਸਾਲ ਅਗੱਸਤ ਵਿਚ ਸਾਲਾਨਾ ਆਧਾਰ 'ਤੇ 0.5 ਫ਼ੀ ਸਦੀ ਹੇਠਾਂ ਰਿਹਾ। ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਚਾਲੂ ਵਿੱਤ ਵਰ੍ਹੇ ਵਿਚ ਅਪ੍ਰੈਲ-ਅਗੱਸਤ ਅਰਸੇ ਵਿਚ ਬੁਨਿਆਦੀ ਉਦਯੋਗਾਂ ਦੀ ਉਤਪਾਦਨ ਵਾਧਾ ਦਰ 2.4 ਫ਼ੀ ਸਦੀ ਹੈ। ਪਿਛਲੇ ਵਿੱਤ ਸਾਲ ਦੀ ਇਸੇ ਸਮੇਂ ਵਿਚ ਵਾਧਾ ਦਰ 5.7 ਫ਼ੀ ਸਦੀ ਸੀ।
Output of 8 core sector industries declines by 0.5% in August
ਅੱਠ ਪ੍ਰਮੁੱਖ ਬੁਨਿਆਦੀ ਉਦਯੋਗਾਂ ਵਿਚ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫ਼ਾਈਨਰੀ ਉਤਪਾਦ, ਖਾਦਾਂ, ਇਸਪਾਤ, ਸੀਮਿੰਟ ਅਤੇ ਬਿਜਲੀ ਸ਼ਾਮਲ ਹਨ। ਪਿਛਲੇ ਸਾਲ ਅਗੱਸਤ ਵਿਚ ਇਨ੍ਹਾਂ ਖੇਤਰਾਂ ਦਾ ਉਤਪਾਦਨ ਸਾਲਾਨਾ ਆਧਾਰ 'ਤੇ 4.7 ਫ਼ੀ ਸਦੀ ਉੱਚਾ ਰਿਹਾ ਸੀ। ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਅਗੱਸਤ 2019 ਵਿਚ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਸੀਮਿੰਟ ਅਤੇ ਬਿਜਲੀ ਖੇਤਰ ਵਿਚ ਲਗਾਤਾਰ 8.5 ਫ਼ੀ ਸਦੀ, 5.4 ਫ਼ੀ ਸਦੀ, 3.9 ਫ਼ੀ ਸਦੀ, 4.9 ਫ਼ੀ ਸਦੀ ਅਤੇ 2.9 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਖਾਦਾਂ, ਇਸਪਾਤ ਅਤੇ ਰਿਫ਼ਾਈਨਰੀ ਉਤਪਾਦ ਦਾ ਉਤਪਾਦਨ ਬੀਤੇ ਸਾਲ ਅਗੱਸਤ ਦੀ ਤੁਲਨਾ ਵਿਚ ਕ੍ਰਮਵਾਰ 29 ਫ਼ੀ ਸਦੀ, ਪੰਜ ਫ਼ੀ ਸਦੀ ਅਤੇ 2.6 ਫ਼ੀ ਸਦੀ ਵਧਿਆ ਹੈ।
Output of 8 core sector industries declines by 0.5% in August
ਵਿੱਤੀ ਖੇਤਰ ਦੀਆਂ ਨਾਂਪੱਖੀ ਖ਼ਬਰਾਂ ਕਾਰਨ ਬੈਂਕ ਸ਼ੇਅਰਾਂ ਵਿਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ ਜਿਸ ਮਗਰੋਂ ਸੈਂਸੈਕਸ 155 ਅੰਕ ਟੁਟਿਆ ਜਦਕਿ ਨਿਫ਼ਟੀ 11500 ਅੰਕ ਤੋਂ ਹੇਠਾਂ ਆ ਗਿਆ। ਨਿਵੇਸ਼ਕਾਂ ਦੁਆਰਾ ਬੈਂਕਿੰਗ ਅਤੇ ਵਿੱਤੀ ਕੰਪਨੀਆਂ ਦੇ ਸ਼ੇਅਰਾਂ ਵਿਚ ਵਿਕਰੀ ਨਾਲ ਬਾਜ਼ਾਰ ਹੇਠਾਂ ਆਇਆ ਹੈ। ਨਿਫ਼ਟੀ ਵੀ 38 ਅੰਕ ਟੁੱਟ ਕੇ 11500 ਅੰਕ ਦੇ ਪੱਧਰ ਤੋਂ ਹੇਠਾਂ ਬੰਦ ਹੋਇਆ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ ਮਾਮੂਲੀ ਵਾਧੇ ਨਾਲ ਖੁਲ੍ਹਿਆ ਪਰ ਬਾਅਦ ਵਿਚ ਛੇਤੀ ਹੀ ਇਹ ਵਿਕਰੀ ਦੇ ਦਬਾਅ ਹੇਠ ਆ ਗਿਆ। ਕਾਰੋਬਾਰ ਦੌਰਾਨ ਇਕ ਸਮੇਂ ਸੈਂਸੈਕਸ 472 ਅੰਕ ਤਕ ਹੇਠਾਂ ਆ ਗਿਆ। ਅੰਤ ਵਿਚ ਇਹ 155.24 ਅੰਕ ਦੀ ਗਿਰਾਵਟ ਨਾਲ 38,667.33 ਅੰਕਾਂ 'ਤੇ ਬੰਦ ਹੋਇਆ।