
ਚੇਨੱਈ ਵਿਚ ਉਜ਼ੁਵੇਰਾ ਥਿਰੁਨਲ ਸਮਾਰੋਹਾਂ ਕਾਰਨ ਅਤੇ ਅਗਲੇ ਦਿਨ 17 ਜਨਵਰੀ...
ਨਵੀਂ ਦਿੱਲੀ: ਆਉਣ ਵਾਲੇ ਸਾਲ 2020 ਦੇ ਪਹਿਲੇ ਮਹੀਨੇ ਵਿਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ ਜਨਵਰੀ ਵਿਚ ਬੈਂਕ ਦੀਆਂ ਕੁੱਝ ਛੁੱਟੀਆਂ ਕੁੱਝ ਹੀ ਰਾਜਾਂ ਵਿਚ ਲਾਗੂ ਹਨ ਪਰ ਕੁਲ 10 ਦਿਨਾਂ ਲਈ ਵੱਡੀ ਗਿਣਤੀ ਵਿਚ ਬੈਂਕ ਬੰਦ ਰਹਿਣਗੇ। ਬੈਂਕ ਐਤਵਾਰ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ ਇਸ ਲਈ ਗਾਹਕਾਂ ਲਈ ਇਹ ਧਿਆਨ ਰੱਖਣਾ ਮਹੱਤਵਪੂਰਨ ਹੋਵੇਗਾ ਕਿ ਜਨਵਰੀ ਵਿਚ ਚਾਰ ਐਤਵਾਰ ਅਤੇ ਦੋ ਸ਼ਨੀਵਾਰ ਹਨ।
Bank ਦੇਸ਼ ਦੇ ਵਿਭਿੰਨ ਬੈਂਕ ਸ਼ਾਖਾਵਾਂ ਦੇ ਗਾਹਕਾਂ ਨੂੰ ਅਗਲੇ ਮਹੀਨੇ ਲੰਬੀਆਂ ਬੈਂਕ ਛੁੱਟੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਕਿਸੇ ਵੀ ਬੈਂਕ ਨਾਲ ਸਬੰਧਿਤ ਕੰਮ ਦੀ ਯੋਜਨਾ ਪਹਿਲਾਂ ਹੀ ਬਣਾਉਣੀ ਜ਼ਰੂਰੀ ਹੈ। ਜਨਵਰੀ ਵਿਚ ਗਣਤੰਤਰ ਦਿਵਸ ਦੀ ਇਕਲੌਤੀ ਛੁੱਟੀ ਹੁੰਦੀ ਹੈ ਨਵੇਂ ਸਾਲ ਦੇ ਦਿਨ 1 ਜਨਵਰੀ ਨੂੰ ਬੈਂਕ ਬੰਦ ਰਹਿਣਗੇ। ਕਈ ਰਾਜਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਦਿਨ 2 ਜਨਵਰੀ ਨੂੰ ਵੀ ਬੈਂਕ ਬੰਦ ਰਹਿਣਗੇ।
Bank 5 ਜਨਵਰੀ ਨੂੰ ਬੈਂਕ ਫਿਰ ਬੰਦ ਰਹਿਣਗੇ। 7 ਜਨਵਰੀ ਇੰਫਾਲ ਵਿਚ ਬੈਂਕ ਇਮੋਈਨੂ ਇਰਪਾ ਦੇ ਪ੍ਰੋਗਰਾਮ ਕਾਰਨ ਅਤੇ 8 ਜਨਵਰੀ ਨੂੰ ਐਂਥਮ ਨਾਗਾਈ ਕਾਰਨ ਬੰਦ ਰਹਿਣਗੇ। 11 ਜਨਵਰੀ ਨੂੰ ਭਾਰਤ ਦੇ ਬੈਂਕ ਦੂਜੇ ਸ਼ਨੀਵਾਰ ਤੇ ਐਤਵਾਰ 12 ਜਨਵਰੀ ਨੂੰ ਬੰਦ ਰਹਿਣਗੇ। 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਕਾਰਨ ਅਹਿਮਦਾਬਾਦ ਵਿਚ ਬੈਂਕ ਬੰਦ ਰਹਿਣਗੇ। 15 ਜਨਵਰੀ ਨੂੰ ਫਿਰ ਤੋਂ ਉੱਤਰਯਾਨਾ ਪੁਨਯਕਾਲ ਉਤਸਵ/ਪੋਂਗਲ/ਮੱਘਾ ਬਿਹੂ ਅਤੇ ਤੁਸੂ ਪੂਜਾ ਕਾਰਨ 15 ਜਨਵਰੀ ਨੂੰ ਫਿਰ ਦੇਸ਼ ਦੇ ਕੁੱਝ ਹਿੱਸਿਆਂ ਵਿਚ ਬੈਂਕਾਂ ਵਿਚ ਛੁੱਟੀ ਹੋਵੇਗੀ।
PMC Bankਚੇਨੱਈ ਵਿਚ ਉਜ਼ੁਵੇਰਾ ਥਿਰੁਨਲ ਸਮਾਰੋਹਾਂ ਕਾਰਨ ਅਤੇ ਅਗਲੇ ਦਿਨ 17 ਜਨਵਰੀ ਤਿਰੂਵਲੁਵਰ ਦੇ ਦਿਨ 16 ਜਨਵਰੀ ਬੈਂਕ ਬੰਦ ਰਹਿਣਗੇ। 19 ਜਨਵਰੀ ਨੂੰ ਪੂਰੇ ਦੇਸ਼ ਵਿਚ ਬੈਂਕ ਬੰਦ ਰਹਿਣਗੇ ਕਿਉਂ ਕਿ ਉਸ ਦਿਨ ਐਤਵਾਰ ਹੈ। 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੇ ਅਗਰਤਲਾ ਅਤੇ ਕੋਲਕਾਤਾ ਵਿਚ ਬੈਂਕ ਬੰਦ ਰਹਿਣਗੇ।
Holiday25 ਜਨਵਰੀ ਨੂੰ ਚੌਥੇ ਸ਼ਨੀਵਾਰ ਨੂੰ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। ਅਗਲੇ ਦਿਨ 26 ਜਨਵਰੀ ਦੀ ਵੀ ਛੁੱਟੀ ਹੈ। ਦੇਸ਼ਭਰ ਦੇ ਬੈਂਕ 30 ਜਨਵਰੀ ਨੂੰ ਸਰਸਵਤੀ ਪੂਜਾ/ ਬਸੰਤ ਪੰਚਮੀ ਕਾਰਨ ਛੁੱਟੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।