
ਨਕਦੀ ਦੀ ਸਮਸਿਆ ਬਣ ਸਕਦੀ ਹੈ ਅਤੇ ਪੇ.ਟੀ.ਐਮ. ਦੇ ਭਰੋਸੇ ਬੈਠਣਾ ਪ੍ਰੇਸ਼ਾਨੀਆਂ ਵਧਾ ਸਕਦੈ
ਨਵੀਂ ਦਿੱਲੀ : ਜੇ ਤੁਸੀ ਦੀਵਾਲੀ ਦੀ ਖਰੀਦਦਾਰੀ ਲਈ ਏਟੀਐਮ ਆਦਿ 'ਚੋਂ ਪੈਸੇ ਕਢਵਾਉਣੇ ਹਨ ਤਾਂ ਹੁਣੇ ਕਢਵਾ ਲਓ, ਕਿਉਂਕਿ ਦੇਸ਼ ਦੇ ਕੁੱਝ ਸ਼ਹਿਰਾਂ 'ਚ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ। ਦੀਵਾਲੀ ਦੀਆਂ ਛੁੱਟੀਆਂ 'ਚ ਸੰਯੋਗ ਅਜਿਹਾ ਬਣਿਆ ਹੋਇਆ ਹੈ ਕਿ ਬੈਂਕ ਦੀਆਂ ਬ੍ਰਾਂਚਾਂ 'ਚ ਚਾਰ ਦਿਨ ਤਕ ਲੈਣ-ਦੇਣ ਠੱਪ ਰਹੇਗਾ। ਅਜਿਹੇ 'ਚ ਨਕਦੀ ਦੀ ਸਮਸਿਆ ਬਣ ਸਕਦੀ ਹੈ। ਇਸ ਲਈ ਪੇ.ਟੀ.ਐਮ. ਦੇ ਭਰੋਸੇ ਬੈਠਣਾ ਪ੍ਰੇਸ਼ਾਨੀਆਂ ਨੂੰ ਵਧਾ ਸਕਦਾ ਹੈ।
Banks will be closed 4 days
26 ਅਕਤੂਬਰ ਨੂੰ ਸ਼ਨੀਵਾਰ ਦੀ ਵਜ੍ਹਾ ਨਾਲ ਬੈਂਕ ਬੰਦ ਰਹਿਣਗੇ। ਉਧਰ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਹੈ। ਲਿਹਾਜ਼ਾ 27 ਅਕਤੂਬਰ ਨੂੰ ਵੀ ਬੈਂਕਾਂ ਦੀ ਛੁੱਟੀ ਰਹੇਗੀ। ਇਸ ਦੇ ਇਲਾਵਾ ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿਸਿਆਂ 'ਚ ਬੈਂਕ ਨਹੀਂ ਖੁਲ੍ਹਣਗੇ। ਇਸ ਤਰ੍ਹਾਂ 29 ਅਕਤੂਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ ਜਿਸ ਦੇ ਚਲਦੇ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ।
Banks will be closed 4 days
ਅਜਿਹੇ 'ਚ ਇਹ ਜ਼ਰੂਰੀ ਹੈ ਕਿ ਅਗਲੇ ਕੁੱਝ ਘੰਟਿਆਂ 'ਚ ਆਪਣੇ ਲਈ ਪੈਸਿਆਂ ਦਾ ਇੰਤਜਾਮ ਕਰ ਲਓ, ਕਿਉਂਕਿ ਆਉਣ ਵਾਲੇ ਦਿਨਾਂ 'ਚ ਏ.ਟੀ.ਐਮ. ਮਸ਼ੀਨਾਂ 'ਚ ਕੈਸ਼ ਦੀ ਕਮੀ ਹੋ ਸਕਦੀ ਹੈ। ਆਰ.ਬੀ.ਆਈ. ਦੀ ਵੈੱਬਸਾਈਟ 'ਤੇ ਜਾ ਕੇ ਤੁਸੀਂ ਛੁੱਟੀਆਂ ਦੀ ਸੂਚੀ ਦੇਖ ਸਕਦੇ ਹੋ।