
ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਗਾਏ ਗਏ ਲੌਕਡਾਊਨ ਨਾਲ ਜ਼ਿਆਦਾਤਰ ਸੈਕਟਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਗਾਏ ਗਏ ਲੌਕਡਾਊਨ ਨਾਲ ਜ਼ਿਆਦਾਤਰ ਸੈਕਟਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਿਜ਼ਰਵ ਬੈਂਕ ਅਨੁਸਾਰ ਬੈਂਕਿੰਗ ਸੈਕਟਰ ਵਿਚ ਵੀ ਇਸ ਦਾ ਅਸਰ ਹੋਵੇਗਾ ਅਤੇ ਬੈਡ ਲੋਨ ਵਿਚ ਇਜ਼ਾਫਾ ਹੋ ਸਕਦਾ ਹੈ। ਪਰ ਸਵਾਲ ਇਹ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਦੀ ਵਿੱਤੀ ਹਾਲਤ ਕਿਹੋ ਜਿਹੀ ਹੈ?
SBI
81 ਫੀਸਦੀ ਵਧਿਆ ਲਾਭ
ਅਪ੍ਰੈਲ ਤੋਂ ਜੂਨ ਵਿਚਕਾਰ ਭਾਰਤੀ ਸਟੇਟ ਬੈਂਕ ਦਾ ਲਾਭ 81 ਫੀਸਦੀ ਵਧ ਗਿਆ ਹੈ। ਇਹ ਜਾਣਕਾਰੀ ਖੁਦ ਐਸਬੀਆਈ ਨੇ ਦਿੱਤੀ ਹੈ। ਬੈਂਕ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਮੁਨਾਫ਼ਾ 4,189.34 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ।
RBI
ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੇ 2,312.02 ਕਰੋੜ ਰੁਪਏ ਦਾ ਲਾਭ ਕਮਾਇਆ ਸੀ। ਤਿਮਾਹੀ ਦੌਰਾਨ ਐਸਬੀਆਈ ਦੀ ਕੁੱਲ ਆਮਦਨ ਵਧ ਕੇ 74,257.86 ਕਰੋੜ ਰੁਪਏ ‘ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ 70,653.23 ਕਰੋੜ ਰੁਪਏ ਰਹੀ ਸੀ।
SBI
ਕਿਉਂ ਹੋਇਆ ਮੁਨਾਫ਼ਾ?
ਦਰਅਸਲ ਡੁੱਬਿਆ ਕਰਜ਼ਾ ਘਟਣ ਨਾਲ ਬੈਂਕ ਦਾ ਲਾਭ ਵਧਿਆ ਹੈ। ਪਹਿਲੀ ਤਿਮਾਹੀ ਦੌਰਾਨ ਬੈਂਕ ਦੀ ਐਨਪੀਏ ਘਟ ਕੇ 5.44 ਪ੍ਰਤੀਸ਼ਤ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 7.53 ਫੀਸਦੀ ਸੀ। ਐਸਬੀਆਈ ਦੇ ਤਿਮਾਹੀ ਨਤੀਜਿਆਂ ਵਿਚ ਮੁਨਾਫ਼ੇ ਤੋਂ ਬਾਅਦ ਬੈਂਕ ਦੇ ਸ਼ੇਅਰ ਵਿਚ ਰੌਣਕ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੇ ਅੰਤ ਵਿਚ ਐਸਬੀਆਈ ਦੇ ਸ਼ੇਅਰ 191.45 ਰੁਪਏ ਦੀ ਕੀਮਤ ‘ਤੇ ਬੰਦ ਹੋਏ। ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ 2.63 ਫੀਸਦੀ ਦਾ ਵਾਧਾ ਹੈ।
State bank of india
ਰਿਜ਼ਰਵ ਬੈਂਕ ਦੇ ਤਾਜ਼ਾ ਅਨੁਮਾਨ ਮੁਤਾਬਕ ਮਾਰਚ 2021 ਤੱਕ ਬੈਂਕਾਂ ਦਾ ਬੈਡ ਲੋਨ ਯਾਨੀ ਐਨਪੀਏ 8.5 ਫੀਸਦੀ ਤੋਂ ਵਧ ਕੇ 12.5 ਫੀਸਦੀ ਹੋ ਸਕਦਾ ਹੈ। ਆਰਬੀਆਈ ਦੀ ਵਿੱਤੀ ਸਥਿਰਤਾ ਰਿਪੋਰਟ (Financial Stability Report) ਮੁਤਾਬਕ ਗ੍ਰਾਸ ਐਨਪੀਏ ਵਿਚ ਇਜ਼ਾਫਾ ਹੋਵੇਗਾ ਅਤੇ ਇਹ ਵਧ ਕੇ 14.7 ਫੀਸਦੀ ਤੱਕ ਜਾ ਸਕਦਾ ਹੈ।