
ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੋਂ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ। ਕੰਮਕਾਜ ਦੀ ਸ਼ੁਰੂਆਤ ਵਿਚ ਸੈਂਸੈਕਸ 118.14 ਅੰਕ ਮਤਲਬ ...
ਮੁੰਬਈ (ਭਾਸ਼ਾ) :- ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੋਂ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ। ਕੰਮਕਾਜ ਦੀ ਸ਼ੁਰੂਆਤ ਵਿਚ ਸੈਂਸੈਕਸ 118.14 ਅੰਕ ਮਤਲਬ 0.35 ਫੀ ਸਦੀ ਵਧ ਕੇ 34,009.27 ਉੱਤੇ ਅਤੇ ਨਿਫਟੀ 11.15 ਅੰਕ ਮਤਲਬ 0.11 ਫੀ ਸਦੀ ਵਧ ਕੇ 10,209.55 ਉੱਤੇ ਖੁੱਲ੍ਹਿਆ। ਸਮਾਲ - ਮਿਡਕੈਪ ਸ਼ੇਅਰਾਂ 'ਚ ਵਾਧਾ - ਅਜੋਕੇ ਕੰਮਕਾਜ ਵਿਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਬੀਐਸਈ ਦਾ ਸਮਾਲਕੈਪ ਇੰਡੈਕਸ 0.21 ਫੀ ਸਦੀ ਅਤੇ ਮਿਡਕੈਪ ਇੰਡੈਕਸ 0.52 ਫੀ ਸਦੀ ਵਧ ਕੇ ਕੰਮ-ਕਾਜ ਕਰ ਰਿਹਾ ਹੈ। ਬੈਂਕਿੰਗ ਸ਼ੇਅਰਾਂ 'ਚ ਵਾਧਾ :- ਬੈਂਕ, ਆਟੋ, ਆਈਟੀ ਸ਼ੇਅਰਾਂ ਵਿਚ ਚੰਗੀ ਖਰੀਦਦਾਰੀ ਨਾਲ ਬਾਜ਼ਾਰ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ ਵਿਚ 0.47 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਨਿਫਟੀ ਇੰਡੈਕਸ 16 ਅੰਕ ਵਧ ਕੇ 24823 ਦੇ ਪੱਧਰ ਉੱਤੇ ਕੰਮਕਾਜ ਕਰ ਰਿਹਾ ਹੈ। ਉਥੇ ਹੀ ਆਈਟੀ ਇੰਡੈਕਸ 0.51 ਫੀ ਸਦੀ ਵਾਧੇ ਦੇ ਨਾਲ ਕੰਮ-ਕਾਜ ਕਰ ਰਿਹਾ ਹੈ।
ਅੰਤਰਰਾਸ਼ਟਰੀ ਬਾਜ਼ਾਰਾਂ ਦਾ ਹਾਲ - ਅਮਰੀਕੀ ਬਾਜ਼ਾਰਾਂ ਵਿਚ ਚੰਗੀ ਤੇਜੀ ਦੇਖਣ ਨੂੰ ਮਿਲੀ ਹੈ। ਡਾਓ ਜੋਂਸ 432 ਅੰਕ ਮਤਲਬ 1.75 ਫੀ ਸਦੀ ਦੀ ਤੇਜੀ ਦੇ ਨਾਲ 24,875 ਦੇ ਪੱਧਰ 'ਤੇ, ਨੈਸਡੈਕ 111.4 ਅੰਕ ਮਤਲਬ 1.6 ਫੀ ਸਦੀ ਦੀ ਮਜ਼ਬੂਤੀ ਦੇ ਨਾਲ 7,162 ਦੇ ਪੱਧਰ ਤੇ, ਐਸਐਂਡਪੀ 500 ਇੰਡੈਕਸ 41.4 ਅੰਕ ਮਤਲਬ 1.6 ਫੀ ਸਦੀ ਦੀ ਮਜਬੂਤੀ ਦੇ ਨਾਲ 2,682.6 ਦੇ ਪੱਧਰ 'ਤੇ ਬੰਦ ਹੋਇਆ ਹੈ।
ਏਸ਼ੀਆਈ ਬਾਜ਼ਾਰਾਂ ਵਿਚ ਤੇਜੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 288 ਮਤਲਬ ਯਾਨੀ 1.3 ਫੀਸ ਦੀ ਦੇ ਉਛਾਲ ਦੇ ਨਾਲ 21,745 ਦੇ ਪੱਧਰ 'ਤੇ, ਹੈਂਗ ਸੇਂਗ 159 ਅੰਕ ਮਤਲਬ 0.6 ਫੀ ਸਦੀ ਦੇ ਵਾਧੇ ਦੇ ਨਾਲ 24,744 ਦੇ ਪੱਧਰ 'ਤੇ, ਐਸਜੀਐਕਸ ਨਿਫਟੀ 68 ਅੰਕ ਮਤਲਬ 0.7 ਫੀਸ ਦੀ ਚੜ੍ਹ ਕੇ 10,297 ਦੇ ਪੱਧਰ 'ਤੇ ਕੰਮ-ਕਾਜ ਕਰ ਰਿਹਾ ਹੈ। ਟਾਪ ਗੇਨਰਸ - ਯੈੱਸ ਬੈਂਕ, ਐਚਡੀਐਫਸੀ, ਟੀਸੀਐਸ, ਐਸਬੀਆਈ, ਓਐਨਜੀਸੀ, ਅਦਾਨੀ ਪੋਰਟਸ, ਹੀਰੋ ਮੋਟੋਕਾਰਪ, ਏਸ਼ੀਅਨ ਪੇਂਟਸ