Chandigarh News:  ਚੰਡੀਗੜ੍ਹ ’ਚ ਨਗਰ ਨਿਗਮ ਵਲੋਂ 7 ਖਤਰਨਾਕ ਕਿਸਮ ਦੇ ਕੁੱਤਿਆਂ ’ਤੇ ਪਾਬੰਦੀ

By : BALJINDERK

Published : Mar 12, 2024, 4:50 pm IST
Updated : Mar 12, 2024, 4:50 pm IST
SHARE ARTICLE
American Pit Corso
American Pit Corso

Chandigarh News: ਅਮਰੀਕਨ ਬੁੱਲਡੌਗ, ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ, ਰੋਟਵੀਲਰ ਕੁੱਤਿਆਂ ’ਤੇ ਪਾਬੰਦੀ ਲਗਾਈ

Chandigarh News: ਚੰਡੀਗੜ੍ਹ ’ਚ ਨਗਰ ਨਿਗਮ ਵਲੋਂ 7 ਖਤਰਨਾਕ ਕਿਸਮ ਦੇ ਕੁੱਤਿਆਂ ’ਤੇ ਪਾਬੰਦੀਚੰਡੀਗੜ੍ਹ ਵਿੱਚ ਰੋਜ਼ਾਨਾ ਵੱਧ ਰਹੇ ਕੁੱਤਿਆਂ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਚੰਡੀਗੜ੍ਹ ਪਾਲਤੂ ਕੁੱਤਿਆਂ ਅਤੇ ਕਮਿਊਨਿਟੀ ਡੌਗਸ ਬਾਈਲਾਅ 2023 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਤਹਿਤ ਹੁਣ ਸ਼ਹਿਰ ਵਿਚ ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ ਅਤੇ ਲੋਕ ਕਿਤੇ ਵੀ ਕਿਸੇ ਕੁੱਤੇ ਨੂੰ ਖਾਣਾ ਨਹੀਂ ਖੁੁਆਉਣਗੇ।

ਇਹ ਵੀ ਪੜੋ:Amritsar News : CM ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ 

ਇਸ ਲਈ ਵੱਖਰੀ ਜਗ੍ਹਾ ਨਿਰਧਾਰਿਤ ਕੀਤੀ ਜਾਵੇਗੀ ਅਤੇ ਨਗਰ ਨਿਗਮ ਵੱਲੋਂ ਕੁੱਤਿਆਂ ਦੀਆਂ 7 ਖਤਰਨਾਕ ਕਿਸਮਾਂ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਇਨ੍ਹਾਂ ਕੁੱਤਿਆਂ ਨੂੰ ਰੱਖਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਦੀ ਉਲੰਘਣਾ ਕਰਨ ’ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਪਾਲਤੂ ਕੁੱਤੇ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਇਸ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ। ਅਜਿਹਾ ਨਾ ਕਰਨ ’ਤੇ ਕਾਰਵਾਈ ਦਾ ਵੀ ਪ੍ਰਬੰਧ ਹੋਵੇਗਾ।

ਇਹ ਵੀ ਪੜੋ:Phagwara Cirme News : ਫਗਵਾੜਾ ’ਚ ਪੈਲੇਸ ਮਾਲਕ ਨੇ ਫਾਹਾ ਲਾ ਕੀਤੀ ਖ਼ੁਦਕੁਸ਼ੀ 

ਅਮਰੀਕਨ ਬੁੱਲਡੌਗ, ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ, ਰੋਟਵੀਲਰ ਕੁੱਤਿਆਂ ’ਤੇ ਪਾਬੰਦੀ ਲਗਾਈ ਗਈ ਹੈ।

ਚੰਡੀਗੜ੍ਹ ਨਗਰ ਨਿਗਮ ਹਾਊਸ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰੀਆਂ ਵਿਵਸਥਾਵਾਂ ਚੰਡੀਗੜ੍ਹ ਪਾਲਤੂ ਕੁੱਤਿਆਂ ਅਤੇ ਕਮਿਊਨਿਟੀ ਡੌਗਸ ਬਾਈਲਾਜ਼ 2023 ਵਿੱਚ ਹਨ। ਮੇਅਰ ਕੁਲਦੀਪ ਕੁਮਾਰ ਨੇ ਇਹ ਟੇਬਲ ਏਜੰਡਾ ਸਦਨ ਦੀ ਮੀਟਿੰਗ ਵਿੱਚ ਰੱਖਿਆ, ਜਿਸ ’ਤੇ ਭਾਜਪਾ ਨੇ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਪੜ੍ਹਨ ਲਈ ਸਮਾਂ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਏਜੰਡਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਇਹ ਵੀ ਪੜੋ:PSEB News : ਪੰਜਾਬ ਸਕੂਲ  ਸਿੱਖਿਆ ਬੋਰਡ ਨੇ ਸਕੂਲਾਂ ’ਤੇ ਕੱਸਿਆ ਸ਼ਿਕੰਜਾ 


ਚੰਡੀਗੜ੍ਹ ਨੂੰ ਕੁੱਤਿਆਂ ਦੇ ਆਤੰਕ ਤੋਂ ਬਚਾਉਣ ਲਈ ਨਗਰ ਨਿਗਮ ਨੇ ਬਾਈਲਾਅ 2023 ਤਿਆਰ ਕਰ ਲਿਆ ਹੈ। ਜਿਸ ਬਾਰੇ ਪਹਿਲਾਂ ਵੀ ਡਰਾਫਟ ਵਿੱਚ ਚਰਚਾ ਕੀਤੀ ਗਈ ਸੀ। ਪਰ ਬਾਅਦ ਵਿੱਚ ਇਸ ਨੂੰ ਟਾਲ ਦਿੱਤਾ ਗਿਆ। ਪਰ ਇਸ ਨੂੰ ਸਦਨ ਦੀ ਮੀਟਿੰਗ ਵਿੱਚ ਲਿਆਂਦਾ ਅਤੇ ਪਾਸ ਕੀਤਾ ਗਿਆ। ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਇਸ ਏਜੰਡੇ ਦਾ ਸਮਰਥਨ ਕੀਤਾ।

ਇਹ ਵੀ ਪੜੋ:Gurdaspur News : ਮਾਸੂਮ ਬੱਚਿਆਂ ਦੇ ਕਤਲ ਤੋਂ ਬਾਅਦ ਪਿਤਾ ਨੇ ਵੀ ਕੀਤੀ ਖੁਦਕੁਸ਼ੀ 

ਪੰਜ ਮਰਲੇ ਜਾਂ ਇਸ ਤੋਂ ਘੱਟ ਰਕਬੇ ਵਾਲੇ ਘਰ ਇੱਕ ਕੁੱਤਾ ਰੱਖ ਸਕਣਗੇ। ਜੇਕਰ ਇੱਕ ਤੋਂ ਵੱਧ ਪਰਿਵਾਰ ਵੱਖ-ਵੱਖ ਮੰਜ਼ਿਲਾਂ ’ਤੇ ਰਹਿ ਰਹੇ ਹਨ, ਤਾਂ ਵੱਧ ਤੋਂ ਵੱਧ ਤਿੰਨ ਕੁੱਤਿਆਂ ਦੀ ਇਜਾਜ਼ਤ ਹੋਵੇਗੀ। ਪੰਜ ਮਰਲੇ ਤੋਂ ਵੱਡੇ ਅਤੇ 12 ਮਰਲੇ ਤੋਂ ਘੱਟ ਵਾਲੇ ਘਰ ਦੋ ਕੁੱਤੇ ਰੱਖ ਸਕਣਗੇ। ਇਸ ਵਿੱਚ ਵੀ ਤਿੰਨ ਕੁੱਤਿਆਂ ਨੂੰ ਵੱਖ-ਵੱਖ ਮੰਜ਼ਿਲਾਂ ’ਤੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜੋ:Lok Sabha Elections News : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਨਰਲ, ਪੁਲਿਸ ਅਤੇ ਖਰਚਾ ਆਬਜ਼ਰਵਰਾਂ ਦੀ ਮੀਟਿੰਗ

12 ਮਰਲੇ ਤੋਂ ਵੱਡੇ ਅਤੇ ਇੱਕ ਕਨਾਲ ਤੋਂ ਘੱਟ ਦੇ ਘਰਾਂ ਵਿੱਚ ਤਿੰਨ ਕੁੱਤੇ ਰੱਖਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਵਿੱਚੋਂ ਇੱਕ ਮੌਂਗਰੇ/ਇੰਡੀ ਕੁੱਤਿਆਂ ਨੂੰ ਗੋਦ ਲੈਣਾ ਲਾਜ਼ਮੀ ਹੋਵੇਗਾ ਅਤੇ ਇੱਕ ਕਨਾਲ ਤੋਂ ਵੱਧ ਵਾਲੇ ਪਰਿਵਾਰਾਂ ਵਿੱਚ ਚਾਰ ਕੁੱਤੇ ਹੋ ਸਕਦੇ ਹਨ। ਇਨ੍ਹਾਂ ਵਿੱਚੋਂ ਦੋ ਮੌਂਗਰ /ਇੰਡੀ ਕੁੱਤਿਆਂ ਨੂੰ ਗੋਦ ਲੈਣਾ ਲਾਜ਼ਮੀ ਹੋਵੇਗਾ।
ਜੇਕਰ ਤੁਸੀਂ ਕੁੱਤਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ 500 ਰੁਪਏ ਦੇ ਕੇ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਅਰਜ਼ੀ ਦੇ ਨਾਲ ਕੁੱਤੇ ਦੀਆਂ ਦੋ ਨਵੀਨਤਮ ਤਸਵੀਰਾਂ ਅਤੇ ਟੀਕਾਕਰਨ ਸਰਟੀਫਿਕੇਟ ਦੀ ਲੋੜ ਹੋਵੇਗੀ। ਕੁੱਤੇ ਨੂੰ ਮੈਟਲ ਟੋਕਨ ਦਿੱਤਾ ਜਾਵੇਗਾ। ਜਿਸ ਕੁੱਤੇ ਨੂੰ ਗਲ ਵਿੱਚ ਬੰਨ੍ਹਣਾ ਪਵੇਗਾ। ਇਹ ਰਜਿਸਟਰੇਸ਼ਨ ਉਮਰ ਭਰ ਲਈ ਹੋਵੇਗੀ ਪਰ ਇਸ ਨੂੰ ਹਰ 5 ਸਾਲ ਬਾਅਦ ਰੀਨਿਊ ਦੀ ਲੋੜ ਹੋਵੇਗੀ।

ਇਹ ਵੀ ਪੜੋ:India Agni 5 Missile Test News : 5000 KM ਰੇਂਜ ਵਾਲੀ ਅਗਨੀ-5 ਮਿਜ਼ਾਈਲ ਦਾ ਸਫ਼ਲ ਪ੍ਰੀਖਣ 

ਐੱਨਜੀਓ, ਵਾਲੰਟੀਅਰ, ਪਾਲਤੂ ਜਾਨਵਰ, ਪਾਲਤੂ ਜਾਨਵਰਾਂ ਦੇ ਦੁਕਾਨਦਾਰ, ਕੁੱਤਿਆਂ ਦੇ ਟਰੇਨਰ, ਕੁੱਤਿਆਂ ਦੇ ਹੋਸਟਲ ਅਤੇ ਕਰੈਚ, ਕੁੱਤੇ ਪਾਲਣ ਵਾਲਿਆਂ ਨੂੰ ਵੀ ਰਜਿਸਟਰ ਕਰਨਾ ਹੋਵੇਗਾ। ਕੁੱਤਿਆ ਨੂੰ ਸੁਖਨਾ ਝੀਲ, ਰੋਜ਼ ਗਾਰਡਨ, ਸ਼ਾਂਤੀਕੁੰਜ, ਲੀਜ਼ਰ ਵੈਲੀ, ਮਿੰਨੀ ਰੋਜ਼ ਗਾਰਡਨ, ਫਰੈਗਰੈਂਸ ਗਾਰਡਨ, ਟੈਰੇਂਸ ਗਾਰਡਨ, ਸ਼ਿਵਾਲਿਕ ਗਾਰਡਨ ਅਤੇ ਹੋਰ ਕਈ ਥਾਵਾਂ ’ਤੇ ਕੁੱਤਿਆਂ ਨੂੰ ਲਿਜਾਣ ’ਤੇ ਪਾਬੰਦੀ ਹੋਵੇਗੀ। ਪਾਰਕਾਂ ਵਿੱਚ ਸੈਰ ਕਰਨ ਲਈ ਜਾਣ ਵਾਲੇ ਲੋਕਾਂ ਨੂੰ ਆਪਣੇ ਨਾਲ ਪੂਪ ਬੈਗ ਲੈ ਕੇ ਜਾਣਾ ਹੋਵੇਗਾ।

ਇਹ ਵੀ ਪੜੋ:Punjab News : ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਤੀ ਕਿਰਪਾਲ ਸਿੰਘ ਬਾਵਾ ਦਾ ਹੋਇਆ ਦਿਹਾਂਤ

ਹੁਣ ਕੋਈ ਵੀ ਕਿਸੇ ਵੀ ਥਾਂ ’ਤੇ ਸਿੱਧੇ ਕੁੱਤੇ ਨੂੰ ਖਾਣਾ ਨਹੀਂ ਦੇ ਸਕੇਗਾ। ਆਰਡਬਲਯੂਏ ਅਤੇ ਕੌਂਸਲਰ ਦੀ ਸਹਿਮਤੀ ਨਾਲ ਹਰੇਕ ਖੇਤਰ ਵਿੱਚ ਸਥਾਨਾਂ ਦੀ ਚੋਣ ਕੀਤੀ ਜਾਵੇਗੀ, ਜਿੱਥੇ ਕੁੱਤਿਆਂ ਨੂੰ ਖਾਣਾ ਦਿੱਤਾ ਜਾ ਸਕੇ।

ਇਹ ਵੀ ਪੜੋ:Delhi gangster marriage News: ਗੈਂਗਸਟਰ ਸੰਦੀਪ ਜਠੇਰੀ ਅਤੇ ਅਪਰਾਧੀ ਅਨੁਰਾਧਾ ਚੌਧਰੀ ਉਰਫ਼ ‘‘ਮੈਡਮ ਮਿੰਜ’ ਦਾ ਵਿਆਹ 12 ਮਾਰਚ ਨੂੰ

 (For more news apart from Chandigarh Ban on 7 dangerous dogs News in Punjabi, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement