Punjab News: ਹਿਰਾਸਤ ਵਿਚ ਸ਼ੋਸ਼ਣ ਦਾ ਮਾਮਲਾ; ਹਾਈ ਕੋਰਟ ਨੇ DSP ਵਿਰੁੱਧ ਕਾਰਵਾਈ 'ਤੇ ਲਗਾਈ ਰੋਕ
Published : Apr 12, 2024, 10:21 am IST
Updated : Apr 12, 2024, 10:21 am IST
SHARE ARTICLE
HC stays proceedings against DSP in Trespass, extortion charges
HC stays proceedings against DSP in Trespass, extortion charges

ਪੰਜਾਬ ਪੁਲਿਸ ਤੋਂ 16 ਜੁਲਾਈ ਤਕ ਜਵਾਬ ਮੰਗਿਆ

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀਐਸਪੀ ਰਮਨਦੀਪ ਸਿੰਘ ਨਾਲ ਜੁੜੇ ਇਕ ਮਾਮਲੇ ਵਿਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ (ਪੀਐਸਐਚਆਰਸੀ) ਵਲੋਂ ਦਰਜ ਕੀਤੇ ਗਏ ਰਿਕਾਰਡ ਬਾਰੇ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਤੋਂ ਹਲਫਨਾਮਾ ਮੰਗਿਆ ਹੈ। ਅਦਾਲਤ ਨੇ ਡੀਐਸਪੀ ਵਿਰੁਧ ਕਾਰਵਾਈ 'ਤੇ ਵੀ ਰੋਕ ਲਗਾ ਦਿਤੀ ਅਤੇ ਪੰਜਾਬ ਪੁਲਿਸ ਤੋਂ 16 ਜੁਲਾਈ ਤਕ ਜਵਾਬ ਮੰਗਿਆ।

ਦਰਅਸਲ ਮਨੁੱਖੀ ਅਧਿਕਾਰ ਕਮਿਸ਼ਨ ਦੀ ਜਾਂਚ ਤੋਂ ਬਾਅਦ ਸੀਨੀਅਰ ਅਧਿਕਾਰੀ ਰਮਨਦੀਪ ਸਿੰਘ ਅਤੇ ਕੁੱਝ ਹੋਰ ਪੁਲਸ ਮੁਲਾਜ਼ਮਾਂ ਵਿਰੁਧ ਇਸ ਸਾਲ ਮਾਰਚ ਮਹੀਨੇ 'ਚ ਫ਼ਤਹਿਗੜ੍ਹ ਸਾਹਿਬ 'ਚ ਮਾਮਲਾ ਦਰਜ ਕੀਤਾ ਗਿਆ ਸੀ। ਇਲਜ਼ਾਮ ਲਾਇਆ ਗਿਆ ਕਿ ਪਿਛਲੇ ਸਾਲ ਮਈ 'ਚ ਇਕ ਵਿਅਕਤੀ ਨਾਲ ਮਾਮੂਲੀ ਤਕਰਾਰ ਨੂੰ ਲੈ ਕੇ ਉਸ ਨੂੰ ਹਿਰਾਸਤ 'ਚ ਲਿਆ ਗਿਆ ਤੇ ਫਤਿਹਗੜ੍ਹ ਸਾਹਿਬ 'ਚ ਸੀਆਈਏ 'ਚ ਸ਼ੋਸ਼ਣ ਕੀਤਾ ਗਿਆ ਸੀ।

ਇਸ ਤੋਂ ਬਾਅਦ ਮਾਮਲਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਤੇ ਜਾਂਚ ਤੋਂ ਬਾਅਦ ਮੁਲਜ਼ਮ ਪੁਲਿਸ ਅਧਿਕਾਰੀਆਂ ਤੋਂ ਮੁਲਾਜ਼ਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਸੀ। ਹੁਣ ਸੀਨੀਅਰ ਅਧਿਕਾਰੀ ਰਮਨਦੀਪ ਸਿੰਘ ਵਲੋਂ ਹਾਈਕੋਰਟ 'ਚ ਅਰਜ਼ੀ ਦਾਖਲ ਕਰ ਕੇ ਕਿਹਾ ਗਿਆ ਹੈ ਕਿ ਰਿਪੋਰਟ 'ਚ ਇਹ ਘਟਨਾ 12 ਮਈ ਦੀ ਦੱਸੀ ਗਈ ਹੈ ਜਦਕਿ ਉਸ ਸਮੇਂ ਉਹ ਫਤਹਿਗੜ੍ਹ ਸਾਹਿਬ 'ਚ ਡੀਐਸਪੀ ਵਜੋਂ ਤਾਇਨਾਤ ਨਹੀਂ ਸੀ। ਅਰਜ਼ੀ ਵਿਚ ਦਸਿਆ ਗਿਆ ਕਿ ਉਹ ਉਸ ਸਮੇਂ ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਚ ਸਿਖਲਾਈ ਲੈ ਰਿਹਾ ਸੀ।

ਇਸ ਤੱਥ ਦੇ ਬਾਵਜੂਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਨ੍ਹਾਂ ਵਿਰੁਧ ਮਾਮਲਾ ਦਰਜ ਕਰਨ ਦਾ ਹੁਕਮ ਸਿਰਫ਼ ਇਸ ਲਈ ਦਿਤਾ ਕਿਉਂਕਿ ਫਤਹਿਗੜ੍ਹ ਸਾਹਿਬ ਦੇ ਐਸਐਸਪੀ 11 ਮਈ ਤੋਂ ਲੈ ਕੇ 17 ਮਈ ਤਕ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਪੇਸ਼ ਨਹੀਂ ਕਰ ਸਕੇ।

(For more Punjabi news apart from HC stays proceedings against DSP in Trespass, extortion charges, stay tuned to Rozana Spokesman)

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement