ਸੈਲਟਰ ਬਣਨ ਨਾਲ ਮਰੀਜ਼ਾਂ ਨੂੰ ਠੰਢੀਆਂ ਰਾਤਾਂ ਕੱਟਣੀਆਂ ਹੋਈਆਂ ਸੌਖੀਆਂ
ਪੰਜਾਬ ਵਿਚ ਠੰਢ ਦਿਨੋਂ-ਦਿਨ ਵੱਧ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਦੇ ਵਧਣ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ। ਬੱਚਿਆਂ ਨੂੰ ਕੜਾਕੇ ਦੀ ਠੰਢ ’ਚ ਸਕੂਲ ਜਾਣਾ ਮੁਸ਼ਕਲ ਲੱਗਦਾ ਹੈ ਤੇ ਜਿਹੜੇ ਲੋਕ ਹਸਪਤਾਲਾਂ ’ਚ ਇੰਨੀ ਠੰਢ ਵਿਚ ਆਪਣਾ ਇਲਾਜ ਕਰਵਾ ਰਹੇ ਹਨ, ਉਨ੍ਹਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਸਪਤਾਲਾਂ ਵਿਚ ਮਰੀਜ਼ਾਂ ਨਾਲ ਆਏ ਪਰਵਾਰਕ ਮੈਂਬਰ ਜਿਨ੍ਹਾਂ ਨੂੰ ਰਾਤ ਵੇਲੇ ਇੰਨੀ ਠੰਢ ਵਿਚ ਬਾਹਰ ਬੈਠ ਕੇ ਰਾਤ ਕੱਟਣੀ ਪੈਂਦੀ ਹੈ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀਜੀਆਈ ਵਿਚ ਅਸੀਂ ਮਰੀਜ਼ਾਂ ਦੀ ਬਹੁਤ ਤਾਦਾਦ ਦੇਖਦੇ ਹਾਂ ਜਿਥੇ ਮਰੀਜ਼ਾਂ ਨਾਲ ਉਨ੍ਹਾਂ ਦੇ ਪਰਵਾਰਕ ਮੈਂਬਰ ਆਏ ਹੁੰਦੇ ਹਨ ਜੋ ਠੰਢ ਕਾਰਨ ਬਹੁਤ ਪ੍ਰੇਸ਼ਾਨ ਹੁੰਦੇ ਹਨ।
ਪੀਜੀਆਈ ’ਚ ਸਪੋਸਕਮੈਨ ਦੀ ਟੀਮ ਕਰੀਬ ਰਾਤ ਦੇ 10.30 ਵਜੇ ਮਰੀਜ਼ਾਂ ਦੇ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਪਹੁੰਚੀ। ਪੀਜੀਆਈ ’ਚ ਮਰੀਜ਼ਾਂ ਦੇ ਪਰਵਾਰਕ ਮੈਂਬਰਾਂ ਲਈ ਸੈਲਟਰ ਬਣਾਉਣ ਦਾ ਟੈਂਡਰ ਪਾਸ ਹੋਇਆ ਹੈ ਜੋ ਕਿ ਥੋੜ੍ਹੀ ਦੇਰੀ ਨਾਲ ਪਾਸ ਹੋਇਆ ਹੈ। ਟੈਂਡਰ ਪਾਸ ਹੋਣ ਨਾਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੇ ਰੁਕਣ ਲਈ ਸੈਲਟਰ ਬਣਾਏ ਜਾ ਰਹੇ ਹਨ। ਜਿਥੇ ਮਰੀਜ਼ਾਂ ਦੇ ਪਰਵਾਰਕ ਮੈਂਬਰਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਇਹ ਵਿਵਸਥਾ ਪੀਡਬਲੀਯੂਡੀ ਵਲੋਂ ਕੀਤੀ ਜਾ ਰਹੀ ਹੈ। ਸਪੋਸਕਮੈਨ ਦੀ ਟੀਮ ਨੇ ਮਰੀਜ਼ਾਂ ਦੇ ਪਰਵਾਰਕ ਮੈਂਬਰਾਂ ਨਾਲ ਕੁਝ ਗੱਲਬਾਤ ਕੀਤੀ।
ਟੀਮ ਨੇ ਇਕ ਮਰੀਜ਼ ਨੂੰ ਪੁਛਿਆ ਕਿ ਉਹ ਕਿਥੋਂ ਆਏ ਹਨ ਤਾਂ ਮਰੀਜ਼ ਨੇ ਦਸਿਆ ਕਿ ਉਹ ਸਹਾਰਨਪੁਰ ਤੋਂ ਆਪਣਾ ਇਲਾਜ ਕਰਵਾਉਣ ਲਈ ਆਏ ਹਨ। ਉਨ੍ਹਾਂ ਨਾਲ ਉਨ੍ਹਾਂ ਦੇ ਪਰਵਾਰਕ ਮੈਂਬਰ ਵੀ ਹਨ। ਜੋ ਇੰਨੀ ਠੰਢ ’ਚ ਮਰੀਜ਼ਾਂ ਦੇ ਪਰਵਾਰਾਂ ਲਈ ਬਣਵਾਏ ਸੈਲਟਰ ’ਚ ਰਹਿ ਕੇ ਰਾਤ ਕੱਟ ਰਹੇ ਹਨ। ਸਪੋਕਸਮੈਨ ਦੀ ਟੀਮ ਨੇ ਇਕ ਹੋਰ ਮਰੀਜ਼ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਦਸਿਆ ਕਿ ਉਹ ਹਿਮਾਚਲ ਪ੍ਰਦੇਸ਼ (ਉਨਾ) ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਪਾਰਕਾਂ ਜਾਂ ਸੜਕਾਂ ’ਤੇ ਰਾਤਾਂ ਕੱਟਣੀਆਂ ਪੈਂਦੀਆਂ ਸਨ ਪਰ ਸੈਲਟਰ ਬਣਨ ਨਾਲ ਉਨ੍ਹਾਂ ਨੂੰ ਇੰਨੀ ਠੰਢ ਕੱਟਣੀ ਆਸਾਨ ਹੋ ਗਈ ਹੈ ਤੇ ਚੰਗਾ ਲੱਗ ਰਿਹਾ ਹੈ।
ਸਪੋਕਸਮੈਨ ਦੀ ਟੀਮ ਨੇ ਇਕ ਹੋਰ ਮਰੀਜ਼ ਨਾਲ ਗੱਲਬਾਤ ਕੀਤੀ ਜਿਸ ਨੇ ਦੱਸਿਆ ਕਿ ਉਹ ਪੰਜਾਬ ਤੋਂ ਆਪਣੇ ਪਿਤਾ ਨਾਲ ਪੀਜੀਆਈ ’ਚ ਕਿਡਨੀ ਦਾ ਇਲਾਜ ਕਰਵਾਉਣ ਆਇਆ ਹੈ। ਮਰੀਜ਼ ਨੇ ਦੱਸਿਆ ਕਿ ਉਨ੍ਹਾਂ ਇੱਥੇ ਰਹਿਣ ਲਈ ਪੂਰੀ ਸਹੂਲਤ ਮਿਲ ਰਹੀ ਹੈ। ਟੀਮ ਨੇ ਉਨ੍ਹਾਂ ਨੂੰ ਪੁਛਿਆ ਕਿ ਉਨ੍ਹਾਂ ਨੂੰ ਇਥੇ ਕੋਈ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ ਤਾਂ ਮਰੀਜ਼ ਨੇ ਦੱਸਿਆ ਕਿ ਸਾਨੂੰ ਇੱਥੇ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ। ਅਸੀਂ ਇੱਥੇ ਖ਼ੁਸ਼ ਹਾਂ।
ਸਪੋਕਸਮੈਨ ਦੀ ਟੀਮ ਨੇ ਇਕ ਹੋਰ ਬਜ਼ੁਰਗ ਨਾਲ ਗੱਲਬਾਤ ਕੀਤੀ। ਜਦੋਂ ਟੀਮ ਨੇ ਬਜ਼ੁਰਗ ਨੂੰ ਪੁਛਿਆ ਕਿ ਉਹ ਪੀਜੀਆਈ ’ਚ ਕਿਉਂ ਨਹੀਂ ਰਹਿ ਰਹੇ ਤਾਂ ਮਰੀਜ਼ ਬਜ਼ੁਰਗ ਨੇ ਦਸਿਆ ਕਿ ਪੀਜੀਆਈ ’ਚ ਰਹਿਣ ਲਈ ਜਗ੍ਹਾ ਨਹੀਂ ਹੈ। ਉਨ੍ਹਾਂ ਨੂੰ ਬਾਹਰ ਕੱਢ ਦਿਤਾ ਜਾਂਦਾ ਹੈ। ਮਰੀਜ਼ ਨੇ ਦਸਿਆ ਕਿ ਉਹ ਉਤਰਾਖੰਡ ਤੋਂ ਆਏ ਹਨ ਉਨ੍ਹਾਂ ਨੂੰ ਪੀਜੀਆਈ ’ਚ ਰਹਿਣ ਲਈ ਜਗ੍ਹਾ ਨਹੀਂ ਮਿਲੀ।
ਮਰੀਜ਼ ਨੇ ਦਸਿਆ ਕਿ ਉਹ ਸ਼ੂਗਰ ਦਾ ਮਰੀਜ਼ ਹੈ, ਉਹ ਇਥੇ ਆਪਣਾ ਇਲਾਜ ਕਰਵਾਉਣ ਲਈ ਆਇਆ ਹੈ। ਮਰੀਜ਼ ਨੇ ਸਪੋਕਸਮੈਨ ਦੀ ਟੀਮ ਨੂੰ ਦਸਿਆ ਕਿ ਪੀਜੀਆਈ ਦੇ ਡਾਕਟਰ ਤਾਂ ਬਹੁਤ ਚੰਗੇ ਹਨ ਪਰ ਜੋ ਉਥੋਂ ਦੇ ਸਕਿਊਰਟੀ ਗਾਰਡ ਮਰਿਜ਼ਾਂ ਨੂੰ ਬਾਹਰ ਕੱਢ ਦਿੰਦੇ ਹਨ। ਮਰੀਜ਼ ਨੇ ਦਸਿਆ ਕਿ ਸੈਲਟਰ ਅੱਜ ਬਣੇ ਹਨ, ਬੀਤੀ ਰਾਤ ਉਸ ਨੇ ਪਾਰਕ ਵਿਚ ਕੱਟੀ ਸੀ।
ਉਸ ਨੇ ਕੱਲ੍ਹ ਸਕਿਊਰਟੀ ਗਾਰਡਜ਼ ਨੂੰ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਉਸ ਨੂੰ ਅੰਦਰ ਰੁਕਣ ਨਹੀਂ ਦਿਤਾ। ਮਰੀਜ਼ ਨੇ ਦਸਿਆ ਕਿ ਅੱਜ ਉਸ ਨੂੰ ਕਿਸੇ ਨੇ ਦਸਿਆ ਕਿ ਇੱਥੇ ਸੈਲਟਰ ਬਣਾਇਆ ਗਿਆ ਹੈ, ਤੁਸੀਂ ਉਥੇ ਰਹਿ ਸਕਦੇ ਹੋ ਤਾਂ ਮਰੀਜ਼ ਨੇ ਦਸਿਆ ਕਿ ਉਹ ਇੱਥੇ ਰਾਤ ਕੱਟਣ ਆ ਗਿਆ। ਮਰੀਜ਼ਾਂ ਨੇ ਦਸਿਆ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਇਨ੍ਹਾਂ ਸੈਲਟਰਾਂ ਬਾਰੇ ਪਤਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੀਜੀਆਈ ’ਚ ਡਾਕਟਰ ਬਹੁਤ ਚੰਗੇ ਹਨ। ਡਾਕਟਰ ਮਰੀਜ਼ਾਂ ਦੀ ਬਹੁਤ ਚੰਗੀ ਤਰ੍ਹਾਂ ਜਾਂਚ ਕਰਦੇ ਹਨ। ਸਪੋਕਸਮੈਨ ਦੀ ਟੀਮ ਨੇ ਇਕ ਹੋਰ ਮਰੀਜ਼ ਨਾਲ ਗੱਲਬਾਤ ਕੀਤੀ ਜਿਸ ਨੇ ਦਸਿਆ ਕਿ ਉਹ ਅੰਮ੍ਰਿਤਸਰ ਤੋਂ ਆਇਆ ਕਿ ਉਸ ਨੂੰ ਕਿਡਨੀ ਦੀ ਦਿੱਕਤ ਹੈ। ਉਸ ਨੇ ਦਸਿਆ ਕਿ ਸੈਲਟਰ ਦਾ ਉਸ ਨੂੰੰ ਅੱਜ ਹੀ ਪਤਾ ਲਗਿਆ ਹੈ ਪਹਿਲਾਂ ਉਹ ਸੜਕ ’ਤੇ ਹੀ ਸੌਂਦਾ ਸੀ।
ਮਰੀਜ਼ਾਂ ਨੇ ਦਸਿਆ ਕਿ ਸਾਨੂੰ ਸੈਲਟਰਾਂ ਬਾਰੇ ਪਤਾ ਨਹੀਂ ਸੀ ਜਿਸ ਕਰ ਕੇ ਸਾਨੂੰ ਸੜਕਾਂ ’ਤੇ ਹੀ ਰਹਿਣਾ ਪੈਂਦਾ ਸੀ। ਪਰ ਹੁਣ ਸੈਲਟਰ ਬਣਨ ਕਰਨ ਮਰੀਜ਼ਾਂ ਨੂੰ ਬਹੁਤ ਆਰਾਮ ਮਿਲੇਗਾ ਤੇ ਉਨ੍ਹਾਂ ਨੂੰ ਸੈਲਟਰ ਬਣਨ ਨਾਲ ਠੰਢ ਤੋਂ ਬਚਾਅ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਚੰਗਾ ਮਹਿਸੂਸ ਕਰ ਰਹੇ ਹਾਂ।