Dr. Manjit Singh Ball : ਚਿੱਠੀਆਂ ਲਿਖਣ ਦੇ ਦੌਰ ਬਾਰੇ ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ ਹੋਈ ਰਿਲੀਜ਼
Published : May 19, 2024, 6:37 pm IST
Updated : May 19, 2024, 6:37 pm IST
SHARE ARTICLE
Dr. Manjit Singh Ball
Dr. Manjit Singh Ball

ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਡਾ. ਮਨਜੀਤ ਸਿੰਘ ਬੱਲ ਦੀ ਖ਼ਤਾਂ 'ਤੇ ਅਧਾਰਿਤ ਪੁਸਤਕ 'ਲਵਿੰਗਲੀ ਯੂਅਰਜ਼-ਪੈੱਨ ਪਾਲਜ਼' ਰਿਲੀਜ਼

Dr. Manjit Singh Ball : ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਅੱਜ ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਗਲੋਅ ਬੱਲ  ਆਰਟ ਕ੍ਰਿਏਸ਼ਨ ਦੇ ਸਹਿਯੋਗ ਨਾਲ ਡਾ. ਮਨਜੀਤ ਸਿੰਘ ਬੱਲ ਦੀ ਖ਼ਤਾਂ ਤੇ ਅਧਾਰਿਤ ਪੁਸਤਕ 'ਲਵਿੰਗਲੀ ਯੂਅਰਜ਼-ਪੈੱਨ ਪਾਲਜ਼' ਰਿਲੀਜ਼ ਹੋਈ ਜਿਸ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਵਿਚਾਰ ਚਰਚਾ ਕੀਤੀ।

ਮੈਡੀਕਲ ਕਿੱਤੇ ਨਾਲ ਸਬੰਧਤ ਡਾ. ਬੱਲ ਹੁਣ ਤੱਕ 13 ਕਿਤਾਬਾਂ ਲਿਖ ਚੁੱਕੇ ਹਨ। ਸਮਾਗਮ ਦੇ ਸ਼ੁਰੂ ਵਿੱਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਯਾਦ ਕੀਤਾ ਗਿਆ। ਆਪਣੇ ਸਵਾਗਤੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਚਿੱਠੀਆਂ ਦਾ ਰੁਝਾਨ ਲਗਭਗ ਮੁੱਕ ਹੀ ਗਿਆ ਹੈ।

ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਚਿੱੱਠੀਆਂ ਦੇ ਦੌਰ ਨੂੰ ਸੁਨਹਿਰੀ ਯੁੱਗ ਦੱਸਿਆ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਉੱਘੇ ਪੱਤਰਕਾਰ ਪ੍ਰਭਜੋਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਕਿਹਾ ਕਿ ਜਜ਼ਬਾਤੀ ਸਾਂਝ ਵਿੱਚ ਚਿੱਠੀਆਂ ਵੱਡਾ ਰੋਲ ਅਦਾ ਕਰਦੀਆਂ ਸਨ।

ਡਾ. ਸੁਨੀਤ ਮਦਾਨ ਨੇ ਦੂਜੇ ਵਿਸ਼ੇਸ਼ ਮਹਿਮਾਨ ਵਜੋਂ ਕਿਤਾਬ ਦੀ ਤਹਿ ਤੱਕ ਜਾਂਦਿਆਂ ਮਨੋਵਿਗਿਆਨਕ ਤੱਥ ਵੀ ਛੂਹੇ। ਦਵਿੰਦਰ ਕੌਰ ਢਿੱਲੋਂ, ਕੇਵਲ ਸਰੀਨ, ਸ਼ਾਇਰ ਭੱਟੀ, ਅਰਵਿੰਦ ਗਰਗ, ਡਾ. ਸੁਰਿੰਦਰ ਗਿੱਲ ਅਤੇ ਸੁਧਾ ਮਹਿਤਾ ਨੇ ਕਾਵਿਕ ਅੰਦਾਜ਼ ਵਿੱਚ ਆਪਣੀ ਹਾਜ਼ਰੀ ਲੁਆਈ।

ਲੇਖਕ ਮਨਜੀਤ ਸਿੰਘ ਬੱਲ ਨੇ ਕਿਹਾ ਕਿ ਖ਼ਤਾਂ ਦੇ ਵਟਾਂਦਰੇ ਨੇ  ਉਹਨਾਂ ਦੀ ਜ਼ਿੰਦਗੀ ਨੂੰ ਹੋਰ ਖੁਸ਼ਗਵਾਰ ਬਣਾਇਆ।ਮੁੱਖ ਮਹਿਮਾਨ  ਵਜੋਂ ਆਪਣੀ ਗੱਲ ਕਰਦਿਆਂ ਉੱਘੇ ਲੇਖਕ, ਚਿੰਤਕ ਅਤੇ ਪ੍ਰੇਰਣਾਦਾਇਕ ਸਪੀਕਰ ਕਰਨਲ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚਿੱਠੀ ਲਿਖਣਾ ਵੀ ਇੱਕ ਕਲਾ ਹੈ ਜਿਸ ਰਾਹੀਂ ਥੋੜ੍ਹੇ ਸ਼ਬਦ ਵੱਡੀ ਗੱਲ ਕਹਿਣ ਦੇ ਸਮਰੱਥ ਹੋ ਜਾਂਦੇ ਹਨ।

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬਹੁਪੱਖੀ ਸ਼ਖ਼ਸੀਅਤ ਡਾ. ਦੇਵਿਆਨੀ ਸਿੰਘ ਨੇ ਕਿਹਾ ਕਿ ਖ਼ਤ ਸਾਥੀਆਂ ਵਰਗੇ ਹੁੰਦੇ ਹਨ।
ਧੰਨਵਾਦੀ ਸ਼ਬਦਾਂ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਇਸ ਸਮਾਗਮ ਨੂੰ ਯਾਦਗਾਰੀ ਦੱਸਿਆ।
ਹਾਜ਼ਿਰ ਸ੍ਰੋਤਿਆਂ ਵਿਚ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਚੱਠਾ, ਲਾਭ ਸਿੰਘ ਲਹਿਲੀ, ਡਾ. ਪੁਸ਼ਪਿੰਦਰ ਕੌਰ, ਅਰਵਿੰਦ ਸਿੰਘ ਅਰੋੜਾ, ਕਰਨਲ ਨਵਦੀਪ, ਰਜਿੰਦਰ ਰੇਨੂੰ, ਸਰਦਾਰਾ ਸਿੰਘ ਚੀਮਾ, ਬਲਵਿੰਦਰ ਸਿੰਘ ਢਿੱਲੋਂ, ਪਾਲ ਅਜਨਬੀ, ਹਰਮਿੰਦਰ ਕਾਲੜਾ, ਡਾ. ਔਲਖ, ਹਰਸ਼ਰਨਜੀਤ ਸਿੰਘ, ਗੁਰਭਜਨ ਸਿੰਘ, ਸ਼ਿਆਮ ਸੁੰਦਰ, ਗੁਰਦੀਪ, ਹਰਿੰਦਰ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਇੰਦਰਜੀਤ ਕੌਰ, ਗੁਲਸ਼ਨ, ਕਰਨਲ ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਪ੍ਰੀਤਮ ਸਿੰਘ, ਮਨਦੀਪ ਸਿੰਘ, ਬਲਵਿੰਦਰ ਕੌਰ, ਗੁਰਪ੍ਰੀਤ ਕੌਰ, ਤਰਸੇਮ ਰਾਜ, ਸੰਦੀਪ ਚੀਮਾ, ਟਿੰਮੀ ਸਿੰਘ ਮਹਾਜਨ, ਕਰਨਲ ਜੀ. ਐੱਸ ਸੇਖੋਂ, ਐਨ. ਜੀ. ਐੱਸ ਸੇਖੋਂ, ਗੁਰਕੰਵਰ ਸਿੰਘ, ਸ਼ਿਵਾਨੀ ਸੋਖੀ, ਦਰਸ਼ਨ ਤਿਊਣਾ, ਸ਼ੁਭਾਂਗੀ ਸਿੰਘ, ਪਾਲ ਸਿੰਘ, ਰਤਨ ਬਬਾਕਵਾਲਾ, ਗੁਰਦੀਪ ਸਿੰਘ, ਰਵਨੂਰ ਬੱਲ, ਡਾ. ਸੁਮਿਤਾ ਰੌਇ, ਡਾ. ਸੁਖਵਿੰਦਰ, ਪੂਜਾ, ਲਾਜ਼ਰ, ਆਸ਼ਾ, ਅਜਾਇਬ ਔਜਲਾ, ਡਾ. ਮਹਿਤਾਬ ਸਿੰਘ ਗਿੱਲ, ਸਾਗਰ ਸਿੰਘ ਭੂਰੀਆ, ਅਨੁਜ ਕੁਮਾਰ ਮਹਾਜਨ, ਜੋਗਿੰਦਰ ਕੌਰ, ਮੋਨਾ ਸ਼ਰਮਾ, ਪਵਨ ਸ਼ਰਮਾ, ਸਿਮਰਜੀਤ ਗਰੇਵਾਲ,  ਡਾ. ਮਨਜੀਤ ਕੌਰ, ਅਨੂ, ਲਲਿਤਾ, ਪੂਜਾ ਅਤੇ ਸੁਖਵਿੰਦਰ ਸਿੰਘ ਮੋਜੂਦ ਰਹੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement